ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ 28 ਫਰਵਰੀ ਨੂੰ ਹੋਣ ਜਾ ਰਹੀ ਹੈ। ਪਹਿਲਾਂ ਪੀਐੱਚਡੀ ਦੀ ਡਿਗਰੀ ਹਾਸਲ ਕਰ ਚੁੱਕੇ ਵਿਦਿਆਰਥੀਆਂ ਨੂੰ ਵੀ ਇਸ ਕਨਵੋਕੇਸ਼ਨ ਵਿਚ ਡਿਗਰੀ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜਿਸ ਲਈ ਯੂਨੀਵਰਸਿਟੀ ਵਿਚ ਡਿਗਰੀਆਂ ਜਮ੍ਹਾਂ ਕਰਵਾਉਣ ਲਈ ਤਰੀਕਾਂ ਤੇ ਫੀਸਾਂ ਤੈਅ ਕੀਤੀਆਂ ਗਈਆਂ ਹਨ। ਫਿਲਹਾਲ ਡਿਗਰੀ ਜਮ੍ਹਾਂ ਕਰਵਾ ਕੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਲਈ 2500 ਤੋਂ 10 ਹਜ਼ਾਰ ਰੁਪਏ ਤੱਕ ਫੀਸ ਰੱਖੀ ਗਈ ਹੈ, ਜਿਸਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਜਿਹੜੇ ਵਿਦਿਆਰਥੀ ਪੀਐੱਚਡੀ ਦੀ ਡਿਗਰੀ (ਡਿਗਰੀ ਇਨ ਐਬਸੇਸੀਆ) ਲੈ ਚੁੱਕੇ ਹਨ ਤੇ ਹੁਣ ਡਿਗਰੀ ਵਾਪਸ ਕਰ ਕੇ ਯੂਨਵਰਸਿਟੀ ਵਿਖੇ ਜਮ੍ਹਾਂ ਕਰਵਾ ਕੇ ਡਿਗਰੀ ਕਨਵੋਕੇਸ਼ਨ ਦੌਰਾਨ ਲੈਣਾ ਚਾਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀ ਯੂਨੀਵਰਸਿਟੀ ਵਿਚ ਜਮ੍ਹਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਜਿਸ ਤਹਿਤ 20 ਜਨਵਰੀ 2024 ਤੱਕ ਦੀ ਕਨਵੋਕੇਸ਼ਨ ਦੌਰਾਨ ਡਿਗਰੀ ਲੈਣ ਦੀ ਫੀਸ 2500 ਰੁਪਏ ਤੈਅ ਕੀਤੀ ਗਈ ਹੈ। 21 ਜਨਵਰੀ 2024 ਤੋਂ 25 ਜਨਵਰੀ 2024 ਤੱਕ ਡਿਗਰੀ ਜਮ੍ਹਾਂ ਕਰਵਾ ਕੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਦੀ ਫੀਸ 5 ਹਜ਼ਾਰ ਰੁਪਏ ਅਤੇ 26 ਜਨਵਰੀ 2024 ਤੱਕ ਡਿਗਰੀ ਜਮ੍ਹਾਂ ਕਰਵਾ ਕੇ ਕਨਵੋਕੇਸ਼ਨ ਦੌਰਾਨ ਡਿਗਰੀ ਲੈਣ ਦੀ ਫੀਸ 10 ਹਜ਼ਾਰ ਰੁਪੲੈ ਤੈਅ ਕੀਤੀ ਗਈ ਹੈ। ਇਨ੍ਹਾਂ ਮਿਤੀਆਂ ਤੋਂ ਬਾਅਦ ਕਿਸੇ ਵੀ ਫੀਸ ਨਾਲ ਪੀਐੱਚਡੀ ਦੀ ਡਿਗਰੀ ਯੂਨੀਵਰਸਿਟੀ ਵਿਖੇ ਕਨਵੋਕੇਸ਼ਨ ਵਾਸਤੇ ਵਾਪਸ ਨਹੀਂ ਲਈ ਜਾਵੇਗੀ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ਡਿਗਰੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵੈੱਬਸਾਈਟ ’ਤੇ ਜਾ ਕੇ ਲੁੜੀਂਦਾ ਫਾਰਮ ਤੇ ਫੀਸ ਭਰਨ ਉਪਰੰਤ ਭਰੇ ਫਾਰਮ ਦੇ ਪਿ੍ਰੰਟ ਦੇ ਨਾਲ ਡਿਗਰੀ ਸਿਸਟਮ ਐਡਮਿਨਿਸਟੇ੍ਰਟਿਵ ਤੇ ਵੈੱਬ ਹੈਲਵਰ ਰੂਮ ਪ੍ਰੀਖਿਆ ਸ਼ਾਖਾ ਵਿਚ ਜ੍ਹਮਾਂ ਕਰਵਾਉਣਾ ਹੋਵੇਗਾ।