26 ਅਪ੍ਰੈਲ ਨੂੰ ਏਕਲਗੱਡਾ ਨੇ ਵੀਸੀ ਅਹੁਦਾ ਸਾਂਭਿਆ ਸੀ। ਵਾਈਸ ਚਾਂਸਲਰ ਅਹੁਦੇ ਦੀ ਮਿਆਦ ਤਿੰਨ ਸਾਲ ਹੁੰਦੀ ਹੈ। ਏਕਲਗੱਡਾ ਦੀ ਇਸ ਅਹੁਦੇ ’ਤੇ ਮਿਆਦ 25 ਅਪ੍ਰੈਲ 2024 ਨੂੰ ਪੂਰੀ ਹੋ ਗਈ ਹੈ ਤੇ ਗਵਰਨਰ ਵਲੋਂ ਕਾਰਜਕਾਲ ਵਿਚ ਵਾਧਾ ਨਹੀਂ ਕੀਤਾ ਗਿਆ ਹੈ। ਅੱਜ ਏਕਲਗੱਡਾ ਦੀ ਯੂਨੀਵਰਸਿਟੀ ਵਿੱਚੋ ਵਿਦਾਇਗੀ ਹੈ ਤੇ ਸ਼ਾਮ ਨੂੰ ਚਾਹ ਪਾਰਟੀ ਵੀ ਰੱਖੀ ਗਈ ਹੈ।
ਪ੍ਰੋ ਅਰਵਿੰਦ ਦੀ ਅੱਜ ਵਿਦਾਇਗੀ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਬੰਦ ਕਰ ਕੇ ਧਰਨਾ ਦਿੱਤਾ ਜਾ ਰਿਹਾ ਹੈ। ਧਰਨਾ ਦੇਣ ਵਾਲਿਆਂ ਵਲੋਂ ਪ੍ਰੋ ਅਰਵਿੰਦ ਦੇ ਕਾਰਜਕਾਲ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਨਵੇਂ ਰਜਿਸਟਰਾਰ ਦੀ ਨਿਯੁਕਤੀ ’ਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਦੋਵੇਂ ਗੇਟ ਬੰਦ ਹੋਣ ਕਰ ਕੇ ਨਾ ਕੋਈ ਅੰਦਰ ਜਾ ਸਕਿਆ ਤੇ ਨਾ ਹੀ ਕਿਸੇ ਨੂੰ ਬਾਹਰ ਜਾਣ ਦਿੱਤਾ ਗਿਆ, ਜਿਸ ਕਰ ਕੇ ਕੰਮ ਕਾਰ ਵੀ ਪ੍ਰਭਾਵਿਤ ਹੋ ਰਹੇ ਹਨ।
ਦੱਸਣਾ ਬਣਦਾ ਹੈ ਕਿ 20 ਅਪ੍ਰੈਲ 2021 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਪ੍ਰੋ. ਅਰਵਿੰਦ ਏਕਲਗੱਡਾ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ। 26 ਅਪ੍ਰੈਲ ਨੂੰ ਏਕਲਗੱਡਾ ਨੇ ਵੀਸੀ ਅਹੁਦਾ ਸਾਂਭਿਆ ਸੀ। ਵਾਈਸ ਚਾਂਸਲਰ ਅਹੁਦੇ ਦੀ ਮਿਆਦ ਤਿੰਨ ਸਾਲ ਹੁੰਦੀ ਹੈ। ਏਕਲਗੱਡਾ ਦੀ ਇਸ ਅਹੁਦੇ ’ਤੇ ਮਿਆਦ 25 ਅਪ੍ਰੈਲ 2024 ਨੂੰ ਪੂਰੀ ਹੋ ਗਈ ਹੈ ਤੇ ਗਵਰਨਰ ਵਲੋਂ ਕਾਰਜਕਾਲ ਵਿਚ ਵਾਧਾ ਨਹੀਂ ਕੀਤਾ ਗਿਆ ਹੈ। ਅੱਜ ਏਕਲਗੱਡਾ ਦੀ ਯੂਨੀਵਰਸਿਟੀ ਵਿੱਚੋ ਵਿਦਾਇਗੀ ਹੈ ਤੇ ਸ਼ਾਮ ਨੂੰ ਚਾਹ ਪਾਰਟੀ ਵੀ ਰੱਖੀ ਗਈ ਹੈ।