ਹੁਣ ਜਦੋਂ ਲੋਕ ਸਭਾ ਚੋਣਾਂ ਸਿਰ ‘ਤੇ ਹਨ ਅਤੇ ਵੱਖ – ਵੱਖ ਵੋਟ ਪਾਰਟੀਆਂ ਦੇ ਉਮੀਦਵਾਰ ਪਿੰਡਾਂ ਵਿੱਚ ਗੇੜੇ ਮਾਰ ਰਹੇ ਹਨ ਤਾਂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਪੁਲ ਦੀ ਮੰਗ ਸੰਬੰਧੀ ਉਮੀਦਵਾਰਾਂ ਤੋਂ ਸ਼ਾਂਤਮਈ ਤਰੀਕੇ ਨਾਲ਼ ਸਵਾਲ ਕੀਤੇ ਜਾਣਗੇ ਅਤੇ ਉਮੀਦਵਾਰਾਂ ਨੂੰ ਪੁਲ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਜਾਵੇਗਾ ।
ਪਿੰਡ ਵੋਟਾਂ ਮੰਗਣ ਨਾ ਆਈ ਓਏ ਪਿੰਡ ਪਹਿਰਾ ਲੱਗਦੈ….ਕੁੱਝ ਅਜਿਹੇ ਹੀ ਫਲੈਕਸੀ ਬੋਰਡ ਪਿੰਡ ਵਾਸੀਆਂ ਨੇ ਮਾਛੀਕੇ ਵਿਖੇ ਲਗਾ ਦਿੱਤੇ ਹਨ ਜੋ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੇ ਉਮੀਦਵਾਰਾਂ ਸਵਾਲ ਕਰਨਗੇ। ਪੁਲ ਉਸਾਰੀ ਸੰਘਰਸ਼ ਕਮੇਟੀ ਮਾਛੀਕੇ ਅਤੇ ਜਨਤਕ ਜਥੇਬੰਦੀਆਂ ਵੱਲੋਂ ਪਿੰਡ ਦਾ ਵੱਡਾ ਇਕੱਠੇ ਕਰਕੇ ਪੁਲ ਉਸਾਰੀ ਦੀ ਮੰਗ ਨੂੰ ਦਰਸਾਉਂਦੀਆਂ ਫਲੈਕਸਾਂ ਪਿੰਡ ਮਾਛੀਕੇ ਦੀਆਂ ਮੁੱਖ ਥਾਵਾਂ ਤੇ ਲਗਾਈਆਂ ਗਈਆਂ । ਇਸ ਸਮੇਂ ਪਿੰਡ ਵਿੱਚ ਵਿਸ਼ਾਲ ਮਾਰਚ ਵੀ ਕੱਢਿਆ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਭਾਨੀ , ਭਾਰਤੀ ਕਿਸਾਨ ਯੂਨੀਆਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਗੁਰਨਾਮ ਸਿੰਘ ਮਾਛੀਕੇ , ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂ ਗੁਰਮੇਲ ਮਾਛੀਕੇ , ਡੀਟੀਐੱਫ ਆਗੂ ਅਮਨਦੀਪ ਮਾਛੀਕੇ , ਡਾਕਟਰ ਸਤਨਾਮ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਪਿੰਡ ਵਿੱਚੋਂ ਲੰਘਦੇ ਰਾਸ਼ਟਰੀ ਮਾਰਗ ਉੱਪਰ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ । ਸੱਤਾਧਾਰੀ ਪਾਰਟੀ ਸਮੇਤ ਲੱਗਭੱਗ ਸਾਰੀਆਂ ਹੀ ਵੋਟ ਪਾਰਟੀਆਂ ਪਿੰਡ ਵਾਸੀਆਂ ਦੀ ਇਸ ਮੁੱਖ ਮੰਗ ਤੋਂ ਭਲੀ ਭਾਂਤ ਜਾਣੂ ਹਨ। ਪਰ ਕਿਸੇ ਵੀ ਪਾਰਟੀ ਆਗੂ ਨੇ ਪੁਲ ਦੀ ਮੰਗ ਪੂਰੀ ਕਰਾਉਣ ਲਈ ਕੋਈ ਵਿਸ਼ੇਸ਼ ਰੋਲ ਅਦਾ ਨਹੀਂ ਕੀਤਾ ।
ਹੁਣ ਜਦੋਂ ਲੋਕ ਸਭਾ ਚੋਣਾਂ ਸਿਰ ‘ਤੇ ਹਨ ਅਤੇ ਵੱਖ – ਵੱਖ ਵੋਟ ਪਾਰਟੀਆਂ ਦੇ ਉਮੀਦਵਾਰ ਪਿੰਡਾਂ ਵਿੱਚ ਗੇੜੇ ਮਾਰ ਰਹੇ ਹਨ ਤਾਂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਪੁਲ ਦੀ ਮੰਗ ਸੰਬੰਧੀ ਉਮੀਦਵਾਰਾਂ ਤੋਂ ਸ਼ਾਂਤਮਈ ਤਰੀਕੇ ਨਾਲ਼ ਸਵਾਲ ਕੀਤੇ ਜਾਣਗੇ ਅਤੇ ਉਮੀਦਵਾਰਾਂ ਨੂੰ ਪੁਲ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਜਾਵੇਗਾ । ਆਗੂਆਂ ਨੇ ਜ਼ੋਰ ਦੇ ਕੇ ਕਿਹਾ ਜੇਕਰ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਜਾਂ ਉਮੀਦਵਾਰ ਵੋਟਾਂ ਮੰਗਣ ਲਈ ਮਾਛੀਕੇ ਪਿੰਡ ਵਿੱਚ ਆਉਂਦਾ ਹੈ ਤਾਂ ਉਹ ਪੁਲ ਬਣਵਾਉਣ ਸੰਬੰਧੀ ਆਪਣੀ ਪੁਜੀਸ਼ਨ ਬਣਾ ਕੇ ਆਵੇ ।