ਦੁਕਾਨਦਾਰ ਨੇ ਦੱਸਿਆ ਕਿ ਗਰਮੀਆਂ ‘ਚ ਇਨਵਰਟਰਾਂ ਦਾ ਸੀਜ਼ਨ ਹੋਣ ਕਰਕੇ 6 ਲੱਖ ਦੇ ਕਰੀਬ ਇਨਵਰਟਰ ਬੈਟਰੀਆਂ ਲਿਆਂਦੀਆਂ ਹੋਈਆਂ ਸਨ। ਕਿਸੇ ਵੱਲੋਂ ਉਸਨੂੰ ਇਨਵੈਟਰ ਲਗਾਉਣ ਦੀਆਂ 50,000 ਸਾਈ ਵੀ ਦਿੱਤੀ ਗਈ ਸੀ ਜੋ ਕਿ ਦੁਕਾਨ ‘ਚ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਥਾਣਾ ਹਰਿਆਣਾ ਪੁਲਿਸ ਪਹੁੰਚੀ। ਫਾਇਰ ਬ੍ਰਿਗੇਡ ਨੇ ਆ ਕੇ ਅੱਗ ‘ਤੇ ਕਾਬੂ ਪਾ ਲਿਆ ਹੈ।
ਕਸਬਾ ਹਰਿਆਣਾ ਦੇ ਢੋਲਵਾਹਾ ਰੋਡ ‘ਤੇ ਸਥਿਤ ਨਿਊ ਬੈਟਰੀ ਜ਼ੋਨ ਦੀ ਦੁਕਾਨ ‘ਤੇ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ 6 ਲੱਖ ਦੇ ਕਰੀਬ ਨੁਕਸਾਨ ਹੋ ਗਆ। ਹਾਲਾਂਕਿ ਫਾਇਰ ਬ੍ਰਿਗੇਜ ਮੌਕੇ ‘ਤੇ ਪਹੁੰਚ ਗਈ। ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਬੁਝਾਉਣ ‘ਚ ਮਦਦ ਕੀਤੀ। ਦੁਕਾਨ ਮਾਲਕ ਅਸ਼ੋਕ ਕੁਮਾਰ ਪੁੱਤਰ ਗੁਰਮੇਲ ਸਿੰਘ ਪਿੰਡ ਕੁੱਲੀਆਂ ਡਾਕਖਾਨਾ ਭੀਖੋਵਾਲ ਥਾਣਾ ਹਰਿਆਣਾ ਨੇ ਦੱਸਿਆ ਕਿ ਉਹ ਦੁਕਾਨ ਦਾ ਸ਼ੀਸ਼ੇ ਦਾ ਦਰਵਾਜ਼ਾ ਲੌਕ ਕਰ ਕੇ ਗਿਆ ਹੋਇਆ ਸੀ। ਉਸ ਨੂੰ ਡੇਢ ਵਜੇ ਦੇ ਕਰੀਬ ਫੋਨ ਆਇਆ ਕਿ ਉਸ ਦੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਆ ਕੇ ਦੇਖਆਿ ਤਾਂ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੋਈ ਸੀ।