ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਜੈ ਕੁਮਾਰ ਨਸ਼ੇ ਕਰਨ ਦਾ ਆਦੀ ਸੀ। ਉਸ ਨੂੰ ਦੋ ਵਾਰ ਨਸ਼ਾ ਛੁਡਾਊ ਕੇਂਦਰ ‘ਚ ਦਾਖ਼ਲ ਕਰਵਾਇਆ ਗਿਆ। ਉਥੋਂ ਵਾਪਿਸ ਆਉਣ ਤੋਂ ਬਾਅਦ ਬੇਟੇ ਨੂੰ ਮੁੜ ਉਸ ਦੇ ਦੋਸਤ ਨਾਲ ਲੈ ਜਾਂਦੇ ਤੇ ਉਹ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਸੀ। ਅਨਾਜ ਮੰਡੀ ‘ਚ ਮਜ਼ਦੂਰੀ ਦਾ ਕੰਮ ਕਰਨ ਵਾਲੇ ਅਜੇ ਨੇ ਸੋਮਵਾਰ ਰਾਤ ਬਾਥਰੂਮ ‘ਚ ਨਹਾਉਂਦੇ ਸਮੇਂ ਆਪਣੇ ਪ੍ਰਾਈਵੇਟ ਪਾਰਟ ‘ਚ ਨਸ਼ੇ ਦਾ ਇੰਜੈਕਸ਼ਨ ਲਗਾ ਲਿਆ।
ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਅਲਗੋਕੋਠੀ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 22 ਸਾਲਾ ਨੌਜਵਾਨ ਨੇ ਨਹਾਉਂਦੇ ਸਮੇਂ ਆਪਣੇ ਪ੍ਰਾਈਵੇਟ ਪਾਰਟ ‘ਚ ਨਸ਼ੇ ਦਾ ਟੀਕਾ ਲਗਾ ਲਿਆ। ਟੀਕਾ ਲਗਾਉਣ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਹਾਲਤ ਵਿਗੜਨ ਲੱਗੀ ਤੇ ਉਹ ਬਾਥਰੂਮ ‘ਚ ਡਿੱਗ ਪਿਆ। ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਹਾਉਂਦੇ ਸਮੇਂ ਲਾਇਆ ਨਸ਼ੇ ਦਾ ਇੰਜੈਕਸ਼ਨ
ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਜੈ ਕੁਮਾਰ ਨਸ਼ੇ ਕਰਨ ਦਾ ਆਦੀ ਸੀ। ਉਸ ਨੂੰ ਦੋ ਵਾਰ ਨਸ਼ਾ ਛੁਡਾਊ ਕੇਂਦਰ ‘ਚ ਦਾਖ਼ਲ ਕਰਵਾਇਆ ਗਿਆ। ਉਥੋਂ ਵਾਪਿਸ ਆਉਣ ਤੋਂ ਬਾਅਦ ਬੇਟੇ ਨੂੰ ਮੁੜ ਉਸ ਦੇ ਦੋਸਤ ਨਾਲ ਲੈ ਜਾਂਦੇ ਤੇ ਉਹ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਸੀ। ਅਨਾਜ ਮੰਡੀ ‘ਚ ਮਜ਼ਦੂਰੀ ਦਾ ਕੰਮ ਕਰਨ ਵਾਲੇ ਅਜੇ ਨੇ ਸੋਮਵਾਰ ਰਾਤ ਬਾਥਰੂਮ ‘ਚ ਨਹਾਉਂਦੇ ਸਮੇਂ ਆਪਣੇ ਪ੍ਰਾਈਵੇਟ ਪਾਰਟ ‘ਚ ਨਸ਼ੇ ਦਾ ਇੰਜੈਕਸ਼ਨ ਲਗਾ ਲਿਆ।
ਜਦੋਂ ਉਹ ਟੀਕਾ ਲਗਾਉਣ ਤੋਂ ਬਾਅਦ 20 ਮਿੰਟ ਤਕ ਬਾਹਰ ਨਾ ਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਤੋੜ ਦਿੱਤਾ। ਦਰਵਾਜ਼ਾ ਟੁੱਟਦੇ ਹੀ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਅਜੈ ਬੇਹੋਸ਼ੀ ਦੀ ਹਾਲਤ ‘ਚ ਫਰਸ਼ ‘ਤੇ ਪਿਆ ਹੋਇਆ ਸੀ। ਜਿੱਥੋਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।