Punjab Cricket Assocation ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਸ਼ਕ ਮੈਚ ਦੇ ਸਮੇਂ ’ਤੇ ਥੋੜ੍ਹੇ ਜਲਦੀ ਪਹੁੰਚਣ। ਇਸ ਨਾਲ ਉਨ੍ਹਾਂ ਨੂੰ ਨਾ ਤਾਂ ਆਪਣੇ ਵਾਹਨ ਪਾਰਕ ਕਰਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਨਾ ਹੀ ਸਟੇਡੀਅਮ ਤਕ ਪਹੁੰਚਣ ਲਈ ਲੰਬੀਆਂ ਕਤਾਰਾਂ ‘ਚ ਖੜ੍ਹਨਾ ਪਵੇਗਾ। ਇਸ ਲਈ ਆਪਣੀ ਅਤੇ ਪੀਸੀਏ ਦੀ ਸਹੂਲਤ ਲਈ ਸਮੇਂ ਸਿਰ ਸਟੇਡੀਅਮ ਵਿੱਚ ਪੁੱਜੋ।
ਇੰਡੀਅਨ ਪ੍ਰੀਮੀਅਰ ਲੀਗ- 2024 (IPL 2024) ਦਾ ਆਗਾਮੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਸ਼ਡਿਊਲ ਅਨੁਸਾਰ ਮੁੱਲਾਂਪੁਰ ਕ੍ਰਿਕਟ ਸਟੇਡੀਅਮ (Mullanpur Cricket Stadium) ’ਚ ਚਾਰ ਵਾਧੂ ਮੈਚ ਹੋਣੇ ਹਨ। 9 ਅਪ੍ਰੈਲ ਨੂੰ ਮੇਜ਼ਬਾਨ ਪੰਜਾਬ ਕਿੰਗਜ਼ (Punjab Kings) ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਨਾਲ, 13 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਨਾਲ, 18 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਨਾਲ ਤੇ 21 ਅਪ੍ਰੈਲ ਨੂੰ ਗੁਜਰਾਤ ਟਾਇਟਨਸ ਨਾਲ ਹੋਵੇਗਾ। ਇਹ ਸਾਰੇ ਮੈਚ ਸ਼ਾਮ 7:30 ਵਜੇ ਖੇਡੇ ਜਾਣਗੇ। ਫਰੈਂਚਾਈਜ਼ੀ ਪੰਜਾਬ ਕਿੰਗਜ਼ ਆਪਣੇ ਦੋ ਮੈਚ ਧਰਮਸ਼ਾਲਾ ਕ੍ਰਿਕਟ ਮੈਦਾਨ ’ਤੇ ਖੇਡੇਗੀ। ਟੀਮ ਆਪਣਾ ਪਹਿਲਾ ਮੈਚ ਸ਼ਾਮ 3.30 ਵਜੇ ਚੇਨਈ ਸੁਪਰ ਕਿੰਗਜ਼ ਨਾਲ ਅਤੇ ਦੂਜਾ ਮੈਚ ਸ਼ਾਮ 7.30 ਵਜੇ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਖੇਡੇਗੀ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਸ਼ਕ ਮੈਚ ਦੇ ਸਮੇਂ ’ਤੇ ਥੋੜ੍ਹੇ ਜਲਦੀ ਪਹੁੰਚਣ। ਇਸ ਨਾਲ ਉਨ੍ਹਾਂ ਨੂੰ ਨਾ ਤਾਂ ਆਪਣੇ ਵਾਹਨ ਪਾਰਕ ਕਰਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਨਾ ਹੀ ਸਟੇਡੀਅਮ ਤਕ ਪਹੁੰਚਣ ਲਈ ਲੰਬੀਆਂ ਕਤਾਰਾਂ ‘ਚ ਖੜ੍ਹਨਾ ਪਵੇਗਾ। ਇਸ ਲਈ ਆਪਣੀ ਅਤੇ ਪੀਸੀਏ ਦੀ ਸਹੂਲਤ ਲਈ ਸਮੇਂ ਸਿਰ ਸਟੇਡੀਅਮ ਵਿੱਚ ਪੁੱਜੋ।
9 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ – ਮੁੱਲਾਂਪੁਰ ਕ੍ਰਿਕਟ ਸਟੇਡੀਅਮ -7:30 ਸ਼ਾਮ
13 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ – ਮੁੱਲਾਂਪੁਰ ਕ੍ਰਿਕਟ ਸਟੇਡੀਅਮ – 7:30 ਸ਼ਾਮ
18 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ – ਮੁੱਲਾਂਪੁਰ ਕ੍ਰਿਕਟ ਸਟੇਡੀਅਮ – ਸ਼ਾਮ 7:30 ਵਜੇ
21 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਸ – ਮੁੱਲਾਂਪੁਰ ਕ੍ਰਿਕਟ ਸਟੇਡੀਅਮ – ਸ਼ਾਮ 7:30 ਵ
5 ਮਈ – ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼ – ਧਰਮਸ਼ਾਲਾ ਕ੍ਰਿਕਟ ਸਟੇਡੀਅਮ
– 9 ਮਈ ਸ਼ਾਮ 3:30 ਵਜੇ ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ – ਧਰਮਸ਼ਾਲਾ ਕ੍ਰਿਕਟ ਸਟੇਡੀਅਮ – ਸ਼ਾਮ 7:30 ਵਜੇ