ਇਕੱਤਰ ਜਾਣਕਾਰੀ ਅਨੁਸਾਰ ਮਲੋਟ ਰੋਡ ’ਤੇ ਸਥਿਤ ਮੰਗੇ ਦੇ ਪੈਟਰੋਲ ਪੰਪ ’ਤੇ ਵੀਰਵਾਰ ਦੀ ਸਵੇਰੇ ਕਰੀਬ 6 ਵਜੇ ਦੋ ਨਕਾਬਪੋਸ਼ ਵਿਅਕਤੀ ਆਏ ਜੋ ਪੈਟਰੋਲ ਪੰਪ ’ਤੇ ਕੈਸ਼ ਵਾਲੇ ਕਮਰੇ ’ਚ ਦਾਖਲ ਹੋਏ ਤੇ ਕਰੀਬ 70 ਤੋਂ 80 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ।
ਮੁਕਤਸਰ ਦੇ ਮਲੋਟ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ਤੋਂ ਵੀਰਵਾਰ ਸਵੇਰੇ ਦੋ ਨਕਾਬਪੋਸ਼ ਲੁਟੇਰੇ ਪੰਪ ਤੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਫੁਟੇਜ ’ਚ ਕੈਦ ਹੋ ਗਈ।
ਇਕੱਤਰ ਜਾਣਕਾਰੀ ਅਨੁਸਾਰ ਮਲੋਟ ਰੋਡ ’ਤੇ ਸਥਿਤ ਮੰਗੇ ਦੇ ਪੈਟਰੋਲ ਪੰਪ ’ਤੇ ਵੀਰਵਾਰ ਦੀ ਸਵੇਰੇ ਕਰੀਬ 6 ਵਜੇ ਦੋ ਨਕਾਬਪੋਸ਼ ਵਿਅਕਤੀ ਆਏ ਜੋ ਪੈਟਰੋਲ ਪੰਪ ’ਤੇ ਕੈਸ਼ ਵਾਲੇ ਕਮਰੇ ’ਚ ਦਾਖਲ ਹੋਏ ਤੇ ਕਰੀਬ 70 ਤੋਂ 80 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਪੈਟਰੋਲ ਪੰਪ ’ਤੇ ਉਸ ਸਮੇਂ ਇੱਕ ਹੀ ਕਰਮਚਾਰੀ ਕੰਮ ਕਰ ਰਿਹਾ ਸੀ ਤੇ ਸਿਕਿਉਰਟੀ ਗਾਰਡ ਬਾਥਰੂਮ ਕਰਨ ਲਈ ਗਿਆ ਹੋਇਆ ਸੀ ਤਾਂ ਉਸ ਵਕਤ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੰਪ ’ਤੇ ਕੰਮ ਕਰਦੇ ਕਰਮਚਾਰੀ ਨੇ ਦੱਸਿਆ ਕਿ ਉਹ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਲਈ ਉਨ੍ਹਾਂ ਦੇ ਪਿੱਛੇ ਵੀ ਭੱਜਿਆ ਪਰ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਜਿਸ ਦੀ ਘਟਨਾ ਸੀਸੀਟੀਵੀ ਫੁਟੇਜ ’ਚ ਕੈਦ ਹੋ ਗਈ।