ਚੈਕਿੰਗ ਦੌਰਾਨ ਵੇਖਿਆ ਕਿ ਪਾਤੜਾਂ ਸਾਇਡ ਤੋਂ ਇਕ ਟਰੱਕ ਆ ਰਿਹਾ ਹੈ। ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ। ਕੈਬਨ ਦਾ ਚੈਕਿੰਗ ਦੌਰਾਨ ਡੈਸ਼ਬੋਰਡ ‘ਚ ਇਕ ਲਿਫਾਫਾ ਪਾਇਆ ਗਿਆ। ਪੜਤਾਲ ਕਰਨ ਤੋਂ ਬਾਅਦ ਉਸ ਵਿੱਚ ਅਫੀਮ ਸੀ। ਇਸ ਤਰ੍ਹਾ ਰਾਮ ਸਿੰਘ ਪੁੱਤਰ ਚੰਦ ਸਿੰਘ ਵਾਸੀ ਮਹੌਲੀ ਜ਼ਿਲ੍ਹਾ ਮਾਲੇਰਕੋਟਲਾ, ਜੀਵਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸਿਆੜ ਜ਼ਿਲ੍ਹਾ ਲੁਧਿਆਣਾ ਅਤੇ ਜਸਦੇਵ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਭਗਵਾਨਪੁਰਾ ਜੱਟਾਂ ਜ਼ਿਲ੍ਹਾ ਪਟਿਆਲਾ ਨੂੰ ਮੌਕੇ ਉਤੇ ਕਾਬੂ ਕੀਤਾ ਗਿਆ।
ਦਿੜ੍ਹਬਾ ਪੁਲਿਸ ਨੇ ਰਾਸ਼ਟਰੀ ਮਾਰਗ ‘ਤੇ ਪਿੰਡ ਕਾਕੂਵਾਲਾ ਪਿਕਟ ‘ਤੇ ਨਾਕੇ ਦੌਰਾਨ ਇਕ ਟਰੱਕ ‘ਚੋਂ 2 ਕਿਲੋ 500 ਗ੍ਰਾਮ ਅਫੀਮ ਤੇ 10 ਕਿਲੋ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਦਿੜ੍ਹਬਾ ਦੇ ਡੀਐਸਪੀ ਪ੍ਰਿਥਵੀ ਸਿੰਘ ਚਾਹਲ ਨੇ ਕਿਹਾ ਕਿ ਮੁੱਖ ਅਫਸਰ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਅਤੇ ਪੁਲਿਸ ਚੌਕੀ ਕੌਹਰੀਆਂ ਦੀ ਟੀਮ ਨਾਲ ਰਾਸ਼ਟਰੀ ਮਾਰਗ ‘ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਕੂਵਾਲਾ ਪਿਕਟ ‘ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਚੈਕਿੰਗ ਦੌਰਾਨ ਵੇਖਿਆ ਕਿ ਪਾਤੜਾਂ ਸਾਇਡ ਤੋਂ ਇਕ ਟਰੱਕ ਆ ਰਿਹਾ ਹੈ। ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ। ਕੈਬਨ ਦਾ ਚੈਕਿੰਗ ਦੌਰਾਨ ਡੈਸ਼ਬੋਰਡ ‘ਚ ਇਕ ਲਿਫਾਫਾ ਪਾਇਆ ਗਿਆ। ਪੜਤਾਲ ਕਰਨ ਤੋਂ ਬਾਅਦ ਉਸ ਵਿੱਚ ਅਫੀਮ ਸੀ। ਇਸ ਤਰ੍ਹਾ ਰਾਮ ਸਿੰਘ ਪੁੱਤਰ ਚੰਦ ਸਿੰਘ ਵਾਸੀ ਮਹੌਲੀ ਜ਼ਿਲ੍ਹਾ ਮਾਲੇਰਕੋਟਲਾ, ਜੀਵਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸਿਆੜ ਜ਼ਿਲ੍ਹਾ ਲੁਧਿਆਣਾ ਅਤੇ ਜਸਦੇਵ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਭਗਵਾਨਪੁਰਾ ਜੱਟਾਂ ਜ਼ਿਲ੍ਹਾ ਪਟਿਆਲਾ ਨੂੰ ਮੌਕੇ ਉਤੇ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ 2 ਕਿਲੋ 500 ਗ੍ਰਾਮ ਅਫੀਮ ਤੇ 10 ਕਿਲੋ ਭੁੱਕੀ ਬਰਾਮਦ ਕੀਤੀ ਗਈ। ਦਿੜ੍ਹਬਾ ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।