ਡੀਪਫੇਕ ਵੀਡੀਓਜ਼ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ‘ਚ ਬਾਲੀਵੁੱਡ ਸਿਤਾਰਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਡੀਪਪਫੇਕ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਦਾਨਾ ਤੋਂ ਬਾਅਦ ਰਣਵੀਰ ਸਿੰਘ ਵੀ ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ। ਕੁਝ ਦਿਨ ਪਹਿਲਾਂ ਹੀ ਰਣਵੀਰ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਉਹ ਇਕ ਸਿਆਸੀ ਮੁੱਦੇ ‘ਤੇ ਆਪਣੀ ਰਾਏ ਦਿੰਦੇ ਨਜ਼ਰ ਆ ਰਹੇ ਸਨ।
ਡੀਪਫੇਕ ਵੀਡੀਓਜ਼ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ‘ਚ ਬਾਲੀਵੁੱਡ ਸਿਤਾਰਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਡੀਪਪਫੇਕ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਦਾਨਾ ਤੋਂ ਬਾਅਦ ਰਣਵੀਰ ਸਿੰਘ ਵੀ ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ। ਕੁਝ ਦਿਨ ਪਹਿਲਾਂ ਹੀ ਰਣਵੀਰ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਉਹ ਇਕ ਸਿਆਸੀ ਮੁੱਦੇ ‘ਤੇ ਆਪਣੀ ਰਾਏ ਦਿੰਦੇ ਨਜ਼ਰ ਆ ਰਹੇ ਸਨ। ਇਹ ਰਣਵੀਰ ਸਿੰਘ ਦੀ ਡੀਪਫੇਕ ਵੀਡੀਓ ਹੈ, ਜਿਸ ਖਿਲਾਫ ਹੁਣ ਉਨ੍ਹਾਂ ਨੇ ਐੱਫਆਈਆਰ ਦਰਜ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਰਣਵੀਰ ਸਿੰਘ ਹਾਲ ਹੀ ‘ਚ ਵਾਰਾਣਸੀ ਗਏ ਸਨ। ਉਨ੍ਹਾਂ ਨਾਲ ਅਦਾਕਾਰਾ ਕ੍ਰਿਤੀ ਸੈਨਨ ਵੀ ਨਜ਼ਰ ਆਈ। ਦੋਵੇਂ ਵਾਰਾਣਸੀ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ‘ਚ ਹਿੱਸਾ ਲੈਣ ਆਏ ਸਨ। ਇੱਥੋਂ ਹੀ ਰਣਵੀਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਦਾਕਾਰ ਨੇ ਹਾਲ ਹੀ ਵਿਚ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ। ਆਪਣੀ ਡੀਪਫੇਕ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦਿਆਂ ਉਸ ਨੇ ਕਿਹਾ, ‘ਦੋਸਤੋ ਡੀਪਫੇਕ ਤੋਂ ਬਚੋ।’ ਇਸ ਮਾਮਲੇ ਨੂੰ ਦੇਖਦਿਆਂ ਅਦਾਕਾਰ ਨੇ ਹੁਣ ਕਾਨੂੰਨ ਦਾ ਸਹਾਰਾ ਲਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਰਣਵੀਰ ਸਿੰਘ ਦੇ ਬੁਲਾਰੇ ਨੇ ਕਿਹਾ ਹੈ, ‘ਹਾਂ ਅਸੀਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਸੋਸ਼ਲ ਮੀਡੀਆ ਹੈਂਡਲ ਖਿਲਾਫ ਐੱਫਆਈਆਰ ਦਰਜ ਕਰਵਾਈ ਹੈ, ਜਿੱਥੋਂ ਰਣਵੀਰ ਸਿੰਘ ਦੀ ਏਆਈਜਨਰੇਟਰ ਵੀਡੀਓ ਸ਼ੇਅਰ ਕੀਤੀ ਗਈ ਹੈ।’ ਹੁਣ ਸਾਈਬਰ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਵੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਜਲਦ ਹੀ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਘਮ ਅਗੇਨ’ ‘ਚ ਨਜ਼ਰ ਆਉਣਗੇ। ਫਿਲਮ ‘ਚ ਰਣਵੀਰ ਸਿੰਘ ਇਕ ਵਾਰ ਫਿਰ ਸਿੰਬਾ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਨ੍ਹਾਂ ਨਾਲ ਦੀਪਿਕਾ ਪਾਦੂਕੋਣ, ਅਜੈ ਦੇਵਗਨ, ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਅਤੇ ਕਰੀਨਾ ਕਪੂਰ ਨਜ਼ਰ ਆਉਣਗੇ।