ਥਾਣਾ ਸਦਰ ਦੀ ਪੁਲਿਸ ਨੇ ਦੱਸਿਆ ਕਿ ਇਹ ਮੁਕਦਮਾ ਹੀਰਾ ਸਿੰਘ ਰੋਡ ਲੁਧਿਆਣਾ ਦੇ ਵਾਸੀ ਡਾ. ਸੁਮਿਤ ਸੋਫਤ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। 11 ਦਸੰਬਰ 2023 ਨੂੰ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਮਸੂਲ ਹੋਣ ਤੋਂ ਬਾਅਦ ਕੇਸ ਦੀ ਪੜਤਾਲ ਕੀਤੀ ਗਈl ਸ਼ਿਕਾਇਤ ‘ਚ ਡਾਕਟਰ ਸੋਫਤ ਨੇ ਦੱਸਿਆ ਕਿ ਇਕ ਪਲਾਟ ਰਕਬਾ 3 ਕਨਾਲ 18 ਮਰਲੇ ਵਾਕਿਆ ਪਿੰਡ ਸੁਨੇਤ ‘ਚ ਉਨ੍ਹਾਂ ਦੀ ਪਤਨੀ ਸੁਮਿਤਾ ਦੇ ਨਾਮ ‘ਤੇ ਹੈ l
ਸ਼ਹਿਰ ਦੇ ਨਾਮਵਰ ਡਾ. ਸੁਮਿਤ ਸੋਫਤ ਦੇ 3 ਕਨਾਲ 18 ਮਰਲੇ ਦੇ ਇਕ ਪਲਾਟ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਚਲਦੇ ਥਾਣਾ ਸਦਰ ਦੀ ਪੁਲਿਸ ਨੇ ਛੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਗੁਰੂ ਨਗਰ ਦੇ ਵਾਸੀ ਅਰਜਿੰਦਰ ਸਿੰਘ, ਲੁਧਿਆਣਾ ਦੇ ਰਹਿਣ ਵਾਲੇ ਗੁਰਮੇਲ ਸਿੰਘ ਧਾਲੀਵਾਲ, ਨਿਰਮਲ ਸਿੰਘ, ਹਰਵਿੰਦਰ ਸਿੰਘ, ਦੁਰਗਾਪੁਰੀ ਹੈਬੋਵਾਲ ਕਲਾਂ ਦੇ ਵਾਸੀ ਅਸ਼ਵਨੀ ਜੋਲੀ ਅਤੇ ਬੀਰਐਸ ਨਗਰ ਸੁਨੇਤ ਦੀ ਰਹਿਣ ਵਾਲੀ ਹਰਮਨਦੀਪ ਕੌਰ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੀ ਪੁਲਿਸ ਨੇ ਦੱਸਿਆ ਕਿ ਇਹ ਮੁਕਦਮਾ ਹੀਰਾ ਸਿੰਘ ਰੋਡ ਲੁਧਿਆਣਾ ਦੇ ਵਾਸੀ ਡਾ. ਸੁਮਿਤ ਸੋਫਤ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। 11 ਦਸੰਬਰ 2023 ਨੂੰ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਮਸੂਲ ਹੋਣ ਤੋਂ ਬਾਅਦ ਕੇਸ ਦੀ ਪੜਤਾਲ ਕੀਤੀ ਗਈl ਸ਼ਿਕਾਇਤ ‘ਚ ਡਾਕਟਰ ਸੋਫਤ ਨੇ ਦੱਸਿਆ ਕਿ ਇਕ ਪਲਾਟ ਰਕਬਾ 3 ਕਨਾਲ 18 ਮਰਲੇ ਵਾਕਿਆ ਪਿੰਡ ਸੁਨੇਤ ‘ਚ ਉਨ੍ਹਾਂ ਦੀ ਪਤਨੀ ਸੁਮਿਤਾ ਦੇ ਨਾਮ ‘ਤੇ ਹੈ l ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਪਲਾਟ ਦੇ ਜਾਅਲੀ ਕਾਗਜ਼ਾਤ ਤਿਆਰ ਕੀਤੇ ਤੇ ਪਲਾਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀl ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 7 ਅਪਰਾਧਿਕ ਧਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।