ਸਮਰਾਲਾ ’ਚ ਇੱਕ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ‘ਚ ਡਾਂਸਰ ਸਿਮਰ ਸੰਧੂ ਨਾਲ ਹੋਏ ਵਿਵਾਦ ‘ਚ ਨਵਾਂ ਮੋੜ ਆਇਆ ਹੈ। ਇੱਕ ਪਾਸੇ ਡਾਂਸਰ ਦੀ ਸ਼ਿਕਾਇਤ ‘ਤੇ ਸਮਰਾਲਾ ਥਾਣਾ ਵਿਖੇ 4 ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ। ਇਹਨਾਂ ਚ ਲੁਧਿਆਣਾ ਦੇ ਇੱਕ ਏਸੀਪੀ ਨਾਲ
ਸਮਰਾਲਾ ’ਚ ਇੱਕ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ‘ਚ ਡਾਂਸਰ ਸਿਮਰ ਸੰਧੂ ਨਾਲ ਹੋਏ ਵਿਵਾਦ ‘ਚ ਨਵਾਂ ਮੋੜ ਆਇਆ ਹੈ। ਇੱਕ ਪਾਸੇ ਡਾਂਸਰ ਦੀ ਸ਼ਿਕਾਇਤ ‘ਤੇ ਸਮਰਾਲਾ ਥਾਣਾ ਵਿਖੇ 4 ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ। ਇਹਨਾਂ ਚ ਲੁਧਿਆਣਾ ਦੇ ਇੱਕ ਏਸੀਪੀ ਨਾਲ ਤਾਇਨਾਤ ਪੁਲਿਸ ਮੁਲਾਜ਼ਮ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਮੰਗਲਵਾਰ ਨੂੰ ਡਾਂਸਰ ਸਿਮਰ ਸੰਧੂ ਦੇ ਵਿਰੋਧ ‘ਚ ਡੀਜੇ ਮਾਲਕ ਤੇ ਆਰਕੈਸਟਰਾ ਕਲਾਕਾਰ ਇਕੱਠੇ ਹੋਏ। ਲਾਡੀ ਗਿੱਲ ਨੇ ਕਿਹਾ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਸ ਵਿੱਚ ਉਹ ਡਾਂਸਰ ਕਲਾਕਾਰ ਨੂੰ ਬਹਿਸਬਾਜੀ ਤੋਂ ਪਿੱਛੇ ਕਰ ਸਟੇਜ ਤੋਂ ਥੱਲੇ ਲੈ ਕੇ ਗਿਆ।
ਡਾਂਸਰ ਕਲਾਕਾਰ ਸਿਮਰ ਸੰਧੂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਿਸ ਸਮੇਂ ਸਿਮਰ ਕਲਾਕਾਰ ਬਰਾਤੀਆਂ ਨਾਲ ਬਹਿਸਬਾਜੀ ਅਤੇ ਗਾਲਾਂ ਕੱਢ ਰਹੀ ਸੀ ਉਸ ਸਮੇਂ ਡੀਜੇ ਬੰਦ ਸੀ ਅਤੇ ਬਿਨਾਂ ਕਿਸੇ ਪ੍ਰਬੰਧਕ ਜਾਂ ਡੀਜੇ ਮਾਲਕ ਦੀ ਇਜਾਜ਼ਤ ਲਏ ਸਿਮਰ ਸੰਧੂ ਕਲਾਕਾਰ ਸਟੇਜ ਉਪਰ ਚੜੀ ਅਤੇ ਜਾ ਕੇ ਬਰਾਤੀਆਂ ਨੂੰ ਗਾਲਾਂ ਕੱਢਣ ਲੱਗ ਗਈ । ਉਹ ਇਸ ਕਰਕੇ ਸਮਰਾਲਾ ਪੁਲਿਸ ਸਟੇਸ਼ਨ ਆਏ ਹਨ ਅਤੇ ਬਾਰਾਤੀਆਂ ਖਿਲਾਫ ਦਰਜ ਕੇਸ ਦੀ ਨਿੰਦਾ ਕਰਦੇ ਹੋਏ ਇਨਸਾਫ ਦੀ ਮੰਗ ਕਰਦੇ ਹਨ