Thursday, October 17, 2024
Google search engine
HomeDeshਡਰਾਈਵਰਾਂ ਨੇ ਬਣਾਈ ਸਿਆਸੀ ਪਾਰਟੀ, ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ...

ਡਰਾਈਵਰਾਂ ਨੇ ਬਣਾਈ ਸਿਆਸੀ ਪਾਰਟੀ, ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਦਾ ਐਲਾਨ

ਹੁਣ ਡਰਾਈਵਰਾਂ ਨੇ ਵੀ ਆਪਣੀ ਸਿਆਸੀ ਪਾਰਟੀ ਬਣਾ ਲਈ ਹੈ ਅਤੇ ਲੋਕ ਸਭਾ ‘ਚ ਆਪਣੇ ਮੁੱਦੇ ਉਠਾਉਣ ਦੇ ਮਕਸਦ ਨਾਲ ਚੋਣ ਮੈਦਾਨ ‘ਚ ਉਤਰ ਆਏ ਹਨ। ਡਰਾਈਵਰਾਂ ਦਾ ਕਹਿਣਾ ਹੈ ਕਿ ਹਰ ਵਰਗ ਦੇ ਨੁਮਾਇੰਦੇ ਲੋਕ ਸਭਾ ਵਿਚ ਪਹੁੰਚਦੇ ਹਨ, ਪਰ ਡਰਾਈਵਰ ਅੱਜ ਤਕ ਪਾਰਲੀਮੈਂਟ ਵਿਚ ਨਹੀਂ ਪੁੱਜੇ।

ਹੁਣ ਡਰਾਈਵਰਾਂ ਨੇ ਵੀ ਆਪਣੀ ਸਿਆਸੀ ਪਾਰਟੀ ਬਣਾ ਲਈ ਹੈ ਅਤੇ ਲੋਕ ਸਭਾ ‘ਚ ਆਪਣੇ ਮੁੱਦੇ ਉਠਾਉਣ ਦੇ ਮਕਸਦ ਨਾਲ ਚੋਣ ਮੈਦਾਨ ‘ਚ ਉਤਰ ਆਏ ਹਨ। ਡਰਾਈਵਰਾਂ ਦਾ ਕਹਿਣਾ ਹੈ ਕਿ ਹਰ ਵਰਗ ਦੇ ਨੁਮਾਇੰਦੇ ਲੋਕ ਸਭਾ ਵਿਚ ਪਹੁੰਚਦੇ ਹਨ, ਪਰ ਡਰਾਈਵਰ ਅੱਜ ਤਕ ਪਾਰਲੀਮੈਂਟ ਵਿਚ ਨਹੀਂ ਪੁੱਜੇ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਸਾਨੂੰ ਡਰਾਈਵਰਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਮੈਦਾਨ ਵਿਚ ਉੱਤਰਨਾ ਪਵੇਗਾ। ਦੇਸ਼ ਦੇ ਡਰਾਈਵਰਾਂ ਨੇ ਇਕੱਠੇ ਹੋ ਕੇ ਜਨ ਸੇਵਾ ਡਰਾਈਵਰ ਪਾਰਟੀ (ਜੇਡੀਪੀ) ਬਣਾਈ ਹੈ। ਜੇਡੀਪੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਉੱਪਲ ਨੇ ਕਿਹਾ ਕਿ ਅੱਜ ਤਕ ਕਿਸੇ ਵੀ ਸੰਸਦ ਮੈਂਬਰ ਨੇ ਡਰਾਈਵਰਾਂ ਦੇ ਮੁੱਦੇ ਸੰਸਦ ਵਿਚ ਨਹੀਂ ਉਠਾਏ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਤੋਂ ਪੇ੍ਰਸ਼ਾਨ ਹੋ ਕੇ ਸਾਨੂੰ ਆਪਣੀ ਪਾਰਟੀ ਬਣਾਉਣੀ ਪਈ। ਇਸ ਵਾਰ ਜੇਡੀਪੀ ਪੰਜਾਬ ਅਤੇ ਗੁਜਰਾਤ ਵਿਚ ਚੋਣਾਂ ਲੜੇਗੀ। ਹਰ ਸਾਲ ਕਰੀਬ 80-90 ਕਰੋੜ ਰੁਪਏ ਡਰਾਈਵਰਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਦੇਸ਼ ਭਰ ਦੇ ਡਰਾਈਵਰ ਹਰ ਸਾਲ 3200 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਅਦਾ ਕਰਦੇ ਹਨ। ਜੀਡੀਪੀ ਵਿਚ ਸਾਡਾ ਹਿੱਸਾ ਚਾਰ ਤੋਂ ਪੰਜ ਫ਼ੀਸਦੀ ਹੈ। ਅਸਲ ਵਿਚ ਅਸੀਂ ਦੇਸ਼ ਦੀ ਰੀੜ੍ਹ ਦੀ ਹੱਡੀ ਕਹਾਉਂਦੇ ਹਾਂ। ਪਰ ਅੱਜ ਤਕ ਕਿਸੇ ਵੀ ਪਾਰਟੀ ਨੇ ਕਿਸੇ ਡਰਾਈਵਰ ਨੂੰ ਟਿਕਟ ਨਹੀਂ ਦਿੱਤੀ। ਜਦੋਂ ਕਿ ਹਰ ਵਰਗ ਦੇ ਲੋਕ ਪਾਰਲੀਮੈਂਟ ਤਕ ਪਹੁੰਚਦੇ ਹਨ। ਪਰ ਡਰਾਈਵਰਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ। ਅੱਜ ਤਕ ਕਿਸੇ ਪਾਰਟੀ ਨੇ ਸਾਨੂੰ ਵਿਧਾਨ ਸਭਾ ਦੀ ਟਿਕਟ ਨਹੀਂ ਦਿੱਤੀ, ਲੋਕ ਸਭਾ ਦੀ ਟਿਕਟ ਤਾਂ ਛੱਡੋ। ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀਆਂ ਗੱਡੀਆਂ ਵੀ ਡਰਾਈਵਰ ਹੀ ਚਲਾਉਂਦੇ ਹਨ, ਫ਼ਿਰ ਹੀ ਉਹ ਆਪਣੀ ਮੰਜ਼ਿਲ ’ਤੇ ਪੁੱਜਦੇ ਹਨ ਪਰ ਡਰਾਈਵਰਾਂ ਨੂੰ ਪੂਰੇ ਦੇਸ਼ ਅੰਦਰ ਅਣਗੌਲਿਆਂ ਕੀਤਾ ਗਿਆ ਹੈ। ਉਨ੍ਹਾਂ ਕਿ ਗਾਇਕਾਂ, ਡਾਕਟਰਾਂ ਤੇ ਹੋਰ ਵਰਗਾਂ ਨੂੰ ਟਿਕਟਾਂ ਦੇ ਦਿੱਤੀਆਂ ਜਾਂਦੀਆਂ ਹਨ ਪਰ ਡਰਾਈਵਰਾਂ ਨੂੰ ਕੋਈ ਪਾਰਟੀ ਟਿਕਟ ਨਹੀਂ ਦਿੰਦੀ ਜਿਸ ਕਾਰਨ ਉਨ੍ਹਾਂ ਆਪਣੀ ਪਾਰਟੀ ਬਣਾਈ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments