Thursday, October 17, 2024
Google search engine
HomeDeshਜੈਕਾਰਿਆਂ ਦੀ ਗੂੰਜ ਨਾਲ 100 ਸਿੱਖ ਸ਼ਰਧਾਲੂਆਂ ਦਾ ਜਥਾ ਬੰਗਲਾਦੇਸ਼ ਰਵਾਨਾ, 2004...

ਜੈਕਾਰਿਆਂ ਦੀ ਗੂੰਜ ਨਾਲ 100 ਸਿੱਖ ਸ਼ਰਧਾਲੂਆਂ ਦਾ ਜਥਾ ਬੰਗਲਾਦੇਸ਼ ਰਵਾਨਾ, 2004 ਤੋਂ ਚੱਲ ਰਹੀ ਹੈ ਬੰਗਲਾਦੇਸ਼ ਦੇ ਗੁਰੂਘਰਾਂ ਦੀ ਕਾਰ ਸੇਵਾ

ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ 2004 ਤੋਂ ਚੱਲ ਰਹੀ ਹੈ। ਸਿੱਖ ਸੰਗਤ ਲਈ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਾਲ ਵਿਚ ਦੋ ਵਾਰ ਜਥਾ ਭੇਜਿਆ ਜਾਂਦਾ ਹੈ।

ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ 2004 ਤੋਂ ਚੱਲ ਰਹੀ ਹੈ। ਸਿੱਖ ਸੰਗਤ ਲਈ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਾਲ ਵਿਚ ਦੋ ਵਾਰ ਜਥਾ ਭੇਜਿਆ ਜਾਂਦਾ ਹੈ। ਇਸ ਵਾਰ 19 ਅਪ੍ਰੈਲ ਨੂੰ ਗੁਰਦੁਆਰਾ ਨਾਨਕਸ਼ਾਹੀ ਢਾਕਾ ਬੰਗਲਾਦੇਸ਼ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਜਾਣਾ ਹੈ ਜਿਸ ਵਿਚ ਸ਼ਾਮਲ ਹੋਣ ਲਈ ਅੱਜ 100 ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ।

ਸੰਪਰਦਾਇ ਸਕੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਨੇ ਦੱਸਿਆ ਕਿ ਅੱਜ ਸੰਪਰਦਾਇ ਕਾਰ ਸੇਵਾ ਦੇ ਜਥੇਦਾਰ ਬੀਰਾ ਸਿੰਘ ਨੇ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਉਪਰੰਤ ਸਿਰੋਪਾਓ ਦੇ ਕੇ ਜਥੇ ਦੀ ਰਵਾਨਗੀ ਕਰਵਾਈ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਸੁੱਖਾ ਸਿੰਘ ਕਲਕੱਤੇ ਤੋਂ ਸੰਗਤ ਦੇ ਨਾਲ ਸ਼ਾਮਲ ਹੋਣਗੇ। ਜਥਾ 17 ਅਪ੍ਰੈਲ ਨੂੰ ਹਾਵੜਾ ਪਹੁੰਚੇਗਾ ਅਤੇ 18 ਅਪ੍ਰੈਲ ਨੂੰ ਅੰਤਰਰਾਸ਼ਟਰੀ ਬੱਸਾਂ ਰਾਹੀਂ ਹਾਵੜਾ ਤੋਂ ਢਾਕਾ ਪਹੁੰਚੇਗਾ। 19 ਨੂੰ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਖਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿਚ ਗੁਰਮਤਿ ਸਮਾਗਮ ਹੋਵੇਗਾ। 20 ਅਪ੍ਰੈਲ ਨੂੰ ਸਿੱਖ ਟੈਂਪਲ ਅਸਟੇਟ ਚਿਟਾਗਾਂਗ ਦੇ ਦਰਸ਼ਨ ਕਰੇਗਾ। 21 ਅਪ੍ਰੈਲ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰਦੁਆਰਾ ਸੰਗਤ ਟੋਲਾ ਦੇ ਦਰਬਾਰ ਹਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। 22 ਅਪ੍ਰੈਲ ਨੂੰ ਗੁਰੂ ਨਾਨਕ ਮੰਦਰ ਮੈਮਨ ਸਿੰਘ ਦੇ ਦਰਸ਼ਨ ਕਰਵਾਏ ਜਾਣਗੇ ਅਤੇ 23 ਅਪ੍ਰੈਲ ਨੂੰ ਢਾਕਾ ਵਿਖੇ ਨਗਰ ਕੀਰਤਨ ਸਜਾਇਆ ਜਾਵੇਗਾ। 24 ਅਪ੍ਰੈਲ ਨੂੰ ਢਾਕਾ ਤੋਂ ਹਾਵੜਾ ਪਹੁੰਚੇਗਾ ਅਤੇ 25 ਅਪ੍ਰੈਲ ਨੂੰ ਹਾਵੜਾ ਤੋਂ ਚੱਲ ਕੇ 27 ਨੂੰ ਅੰਮ੍ਰਿਤਸਰ ਵਾਪਸੀ ਹੋਵੇਗੀ। ਇਸ ਯਾਤਰਾ ਵਿਚ ਦੇ ਪ੍ਰਬੰਧਾਂ ਵਿਚ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਕਾ, ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਲਕੱਤਾ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾਂਦਾ ਹੈ। ਇਸ ਮੌਕੇ ਸੰਗਤ ਵਿਚ ਸ. ਹਰਬੰਸ ਸਿੰਘ, ਪਰਵਿੰਦਰ ਸਿੰਘ ਡੰਡੀ, ਮੋਹਰ ਸਿਂਘ ਰੋਪੜ, ਪ੍ਰੀਤਮ ਸਿੰਘ ਮੁਕਤਸਰ, ਬੀਬੀ ਪਰਵੀਨ ਕੌਰ, ਗੁਰਮੀਤ ਕੌਰ, ਦਰਸ਼ਨ ਸਿੰਘ ਸੰਧੂ ਫਿਰੋਜ਼ਪੁਰ, ਗੁਰਦੀਪ ਸਿੰਘ ਅਟਾਰੀ, ਹਰਭਜਨ ਸਿੰਘ ਸੰਧੂ, ਡਾ. ਜਸਬੀਰ ਸਿੰਘ ਅਤੇ ਹੋਰ ਕਈ ਪਤਵੰਤੇ ਸ਼ਾਮਲ ਸਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments