Thursday, October 17, 2024
Google search engine
HomeDeshਜੇ ਮੌਸਮ ਬਦਲਣ ਕਾਰਨ ਫਟਣ ਲੱਗੇ ਹਨ ਤੁਹਾਡੇ ਬੁੱਲ੍ਹ ਤਾਂ ਇਨ੍ਹਾਂ ਆਸਾਨ...

ਜੇ ਮੌਸਮ ਬਦਲਣ ਕਾਰਨ ਫਟਣ ਲੱਗੇ ਹਨ ਤੁਹਾਡੇ ਬੁੱਲ੍ਹ ਤਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਬਣਾਓ ਇਨ੍ਹਾਂ ਮੁਲਾਇਮ ਤੇ ਗੁਲਾਬੀ

ਅਸੀਂ ਰੋਜ਼ਾਨਾ ਸਕਿਨ ਨੂੰ ਮੋਇਸਚਰਾਈਜ਼ ਕਰਦੇ ਹਾਂ, ਪਰ ਬੁੱਲ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਿਸ ਕਾਰਨ ਉਹ ਫਟਣ ਲੱਗ ਜਾਂਦੇ ਹਨ ਤੇ ਕਈ ਵਾਰ ਬੁੱਲ੍ਹਾਂ ਦੀ ਸਕਿਨ ਹਟਾਉਣ ਨਾਲ ਖ਼ੂਨ ਨਿਕਲਣ ਲੱਗਦਾ ਹੈ, ਜਿਸ ਨਾਲ ਬਹੁਤ ਦਰਦ ਹੁੰਦਾ ਹੈ। ਅਜਿਹੇ ‘ਚ ਬੁੱਲ੍ਹਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

 ਬਦਲਦੇ ਮੌਸਮ ‘ਚ ਚਮੜੀ ਦਾ ਖੁਸ਼ਕ ਹੋਣਾ ਆਮ ਗੱਲ ਹੈ। ਖਾਸ ਕਰਕੇ ਅੱਡੀਆਂ ਤੇ ਬੁੱਲ੍ਹ (Chapped Lips Remedies) ਇਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਅਸੀਂ ਰੋਜ਼ਾਨਾ ਸਕਿਨ ਨੂੰ ਮੋਇਸਚਰਾਈਜ਼ ਕਰਦੇ ਹਾਂ, ਪਰ ਬੁੱਲ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਿਸ ਕਾਰਨ ਉਹ ਫਟਣ ਲੱਗ ਜਾਂਦੇ ਹਨ ਤੇ ਕਈ ਵਾਰ ਬੁੱਲ੍ਹਾਂ ਦੀ ਸਕਿਨ ਹਟਾਉਣ ਨਾਲ ਖ਼ੂਨ ਨਿਕਲਣ ਲੱਗਦਾ ਹੈ, ਜਿਸ ਨਾਲ ਬਹੁਤ ਦਰਦ ਹੁੰਦਾ ਹੈ। ਅਜਿਹੇ ‘ਚ ਬੁੱਲ੍ਹਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਆਪਣੀ ਖੁਰਾਕ ‘ਚ ਅਜਿਹੇ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਖੀਰਾ, ਸੰਤਰਾ, ਬੇਰੀਆਂ ਆਦਿ। ਇਸ ਨਾਲ ਤੁਹਾਡਾ ਸਰੀਰ ਹਾਈਡਰੇਟ ਰਹੇਗਾ ਤੇ ਤੁਹਾਡੇ ਬੁੱਲ੍ਹ ਨਹੀਂ ਫਟਣਗੇ।
ਨਾਰੀਅਲ ਤੇਲ ‘ਚ ਮੋਇਸਚਰਾਈਜ਼ਿੰਗ ਪ੍ਰਾਪਰਟੀਜ਼ ਪਾਈਆਂ ਜਾਂਦੀਆਂ ਹਨ। ਇਸ ਨੂੰ ਬੁੱਲ੍ਹਾਂ ‘ਤੇ ਲਗਾ ਕੇ ਅਤੇ ਸੀਮਤ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਇਹ ਤੁਹਾਨੂੰ ਅੰਦਰੋਂ ਹਾਈਡ੍ਰੇਟ ਰੱਖੇਗਾ ਤੇ ਖੁਸ਼ਕੀ ਦੀ ਸਮੱਸਿਆ ਦੂਰ ਕਰੇਗਾ।
ਸ਼ਹਿਦ ‘ਚ ਖੁਸ਼ਕੀ ਦੂਰ ਕਰਨ ਦੇ ਗੁਣ ਹੁੰਦੇ ਹਨ, ਜੋ ਸਕਿਨ ਨੂੰ ਹਾਈਡਰੇਟ ਰੱਖਦੇ ਹਨ। ਇਸ ਨੂੰ ਬੁੱਲ੍ਹਾਂ ‘ਤੇ ਲਗਾਉਣ ਨਾਲ ਬੁੱਲ੍ਹ ਨਹੀਂ ਫਟਦੇ।
ਐਵੋਕਾਡੋ ‘ਚ ਹੈਲਦੀ ਫੈਟਸ ਤੇ ਵਿਟਾਮਿਨ ਸੀ, ਏ ਤੇ ਈ ਵਰਗੇ ਵਿਟਾਮਿਨ ਹੁੰਦੇ ਹਨ, ਜੋ ਸਕਿਨ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਦਾ ਸੇਵਨ ਕਵਿਟਾਮਿਨ ਈ ਨਾਲ ਭਰਪੂਰ ਭੋਜਨ ਜਿਵੇਂ ਕਿ ਬਦਾਮ, ਸੂਰਜਮੁਖੀ ਦੇ ਬੀਜ, ਪਾਲਕ ਤੇ ਬਰੋਕਲੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਬੁੱਲ੍ਹਾਂ ਨੂੰ ਫਟਣ ਤੋਂ ਰੋਕਦਾ ਹੈ।  ਫਟੇ ਹੋਏ ਬੁੱਲ੍ਹ ‘ਤੇ ਮਲਾਈ ਲਾਉਣ ਨਾਲ ਠੀਕ ਹੋ ਜਾਂਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਤਾਜ਼ੀ ਮਲਾਈ ਲੈ ਕੇ ਬੁੱਲ੍ਹਾਂ ‘ਤੇ ਲਗਾਓ। ਸਵੇਰ ਤਕ ਤੁਹਾਡੇ ਬੁੱਲ੍ਹ ਨਰਮ ਹੋ ਜਾਣਗੇ।  ਰੋਜ਼ਾਨਾ 10-15 ਮਿੰਟ ਤਕ ਬਦਾਮ ਦੇ ਤੇਲ ਨਾਲ ਬੁੱਲ੍ਹਾਂ ਦੀ ਮਾਲਿਸ਼ ਕਰਨ ਨਾਲ ਬੁੱਲ੍ਹ ਨਰਮ ਰਹਿੰਦੇ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments