ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਟੀਸੀਆਈ ਕੰਪਨੀ ਦੇ ਗੇਟ ਨੂੰ ਤੋੜ ਕੇ ਦਰੱਖਤਾਂ ਨਾਲ ਟਕਰਾਉਂਦੀ ਹੋਈ ਕਾਫੀ ਦੂਰ ਤਕ ਕੰਪਨੀ ਅੰਦਰ ਚਲੀ ਗਈ!ਬੱਸ ‘ਚ ਬੈਠੀਆਂ ਸਵਾਰੀਆਂ ਦੇ ਵੀ ਕਾਫੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਗਿਆ।
ਬੱਸ ਤੇ ਟਾਟਾ ਦੀ ਭਾਰ ਢੋਣ ਵਾਲੀ ਗੱਡੀ ਵਿਚਕਾਰ ਟੱਕਰ ਹੋਣ ਕਾਰਨ ਬੱਸ ‘ਚ ਸਵਾਰ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਬੀਤੀ ਰਾਤ 7.15 ਵਜੇ ਦੇ ਕਰੀਬ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਕਰਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਜਿਸਨੂੰ ਸੁਖਵਿੰਦਰ ਸਿੰਘ ਚਲਾ ਰਿਹਾ ਸੀ। ਦੂਸਰੇ ਪਾਸੇ ਹੁਸ਼ਿਆਰਪੁਰ ਵੱਲੋ ਭਾਰ ਢੋਣ ਵਾਲੀ ਟਾਟਾ ਗੱਡੀ ਜਿਸਨੂੰ ਆਦਰਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਜਲੰਧਰ ਚਲਾ ਰਿਹਾ ਸੀ।
ਜਦ ਚੱਕਗੁੱਜਰਾਂ ਨੇੜੇ ਸਲੀਕ ਦੇ ਸ਼ੋਅਰੂਮ ਕੋਲੋਂ ਦੋਨੋ ਵਾਹਨ ਪਹੁੰਚੇ ਤਾਂ ਆਪਸ ‘ਚ ਟਕਰਾਅ ਗਏ। ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਟੀਸੀਆਈ ਕੰਪਨੀ ਦੇ ਗੇਟ ਨੂੰ ਤੋੜ ਕੇ ਦਰੱਖਤਾਂ ਨਾਲ ਟਕਰਾਉਂਦੀ ਹੋਈ ਕਾਫੀ ਦੂਰ ਤਕ ਕੰਪਨੀ ਅੰਦਰ ਚਲੀ ਗਈ!ਬੱਸ ‘ਚ ਬੈਠੀਆਂ ਸਵਾਰੀਆਂ ਦੇ ਵੀ ਕਾਫੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਗਿਆ।
ਦੂਸਰੇ ਪਾਸੇ ਟਾਟਾ ਦੀ ਗੱਡੀ ‘ਚ ਡਰਾਈਵਰ ਸਮੇਤ ਸਵਾਰ 4 ਲੋਕਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਨਸਰਾਲਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਨੂੰ ਸਾਇਡ ‘ਤੇ ਕੀਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।