Monday, February 3, 2025
Google search engine
HomeDeshਜਲੰਧਰ ਤੋਂ ਵੱਡੀ ਖ਼ਬਰ ! ਨਿਸ਼ਾਨ ਸਾਹਿਬ ਦੀ ਸੇਵਾ ਨਿਭਾਉਂਦਿਆਂ ਨੌਜਵਾਨਾਂ ਨੂੰ...

ਜਲੰਧਰ ਤੋਂ ਵੱਡੀ ਖ਼ਬਰ ! ਨਿਸ਼ਾਨ ਸਾਹਿਬ ਦੀ ਸੇਵਾ ਨਿਭਾਉਂਦਿਆਂ ਨੌਜਵਾਨਾਂ ਨੂੰ ਲੱਗਾ ਜ਼ਬਰਦਸਤ ਕਰੰਟ; 2 ਦੀ ਮੌਤ, 2 ਦੀ ਹਾਲਤ ਗੰਭੀਰ

ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਵਾਸੀ ਪਿੰਡ ਬਜੂਹਾ ਨੇ ਦੱਸਿਆ ਕਿ ਪਿੰਡ ‘ਚ ਸਥਿਤ ਸ਼ਹੀਦਾਂ ਦੇ ਅਸਥਾਨ ‘ਤੇ ਵਿਸਾਖੀ ਦੇ ਤਿਉਹਾਰ ਕਾਰਨ ਨਿਸ਼ਾਨ ਸਾਹਬ ਦੀ ਸੇਵਾ ਦੀ ਰਸਮ ਨਿਭਾਈ ਜਾ ਰਹੀ ਸੀ।

ਇਸ ਦੌਰਾਨ ਨਿਸ਼ਾਨ ਸਾਹਬ ਉਲਰ ਕੇ ਕੋਲੋਂ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨਾਲ ਜਾ ਟਕਰਾਇਆ ਤੇ ਉਪਰ ਚੜ੍ਹੇ ਨੌਜਵਾਨਾਂ ਨੂੰ ਜ਼ਬਰਦਸਤ ਕਰੰਟ ਲੱਗ ਗਿਆ। ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ।

ਨਕੋਦਰ ਅਧੀਨ ਆਉਂਦੇ ਕਸਬਾ ਸ਼ੰਕਰ ‘ਚ ਸ਼ਨਿਚਰਵਾਰ ਸਵੇਰੇ ਨਿਸ਼ਾਨ ਸਾਹਬ ‘ਤੇ ਚੋਲਾ ਚੜ੍ਹਾਉਂਦੇ ਸਮੇਂ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚੋਂ ਦੋ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ 62 ਸਾਲ ਤੇ ਮਹਿੰਦਰਪਾਲ 42 ਸਾਲ ਵਾਸੀ ਪਿੰਡ ਬਜੂਹਾਂ ਕਲਾਂ ਵਜੋਂ ਹੋਈ ਹੈ।

ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਨਕੋਦਰ ਦੀ ਪੁਲਿਸ ਜਾਂਚ ਲਈ ਸ਼ੰਕਰ ਪੁੱਜੀ। ਸ਼ੰਕਰ ਚੌਕੀ ਦੇ ਇੰਚਾਰਜ ਜਸਪਾਲ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਸਵੇਰੇ ਵਾਪਰੀ। ਦੋਵੇਂ ਮ੍ਰਿਤਕ ਪਿੰਡ ਬਜੂਹਾਂ ਕਲਾਂ ਦੇ ਵਸਨੀਕ ਹਨ ਤੇ ਉਨ੍ਹਾਂ ਦੀ ਜ਼ਮੀਨ ਪਿੰਡ ਸ਼ੰਕਰ ਵਿਖੇ ਹੈ। ਦੋਵੇਂ ਪਹਿਲਾਂ ਇੱਥੇ ਰਹਿੰਦੇ ਸਨ। ਕੁਝ ਦਿਨ ਪਹਿਲਾਂ ਇੱਥੋਂ ਸ਼ਿਫਟ ਹੋ ਗਏ ਸੀ।

ਘਟਨਾ ਵੇਲੇ ਮੌਕੇ ‘ਤੇ ਮੌਜੂਦ ਇਕ ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਵਾਸੀ ਪਿੰਡ ਬਜੂਹਾ ਨੇ ਦੱਸਿਆ ਕਿ ਪਿੰਡ ‘ਚ ਸਥਿਤ ਸ਼ਹੀਦਾਂ ਦੇ ਅਸਥਾਨ ‘ਤੇ ਵਿਸਾਖੀ ਦੇ ਤਿਉਹਾਰ ਕਾਰਨ ਨਿਸ਼ਾਨ ਸਾਹਬ ਦੀ ਸੇਵਾ ਦੀ ਰਸਮ ਨਿਭਾਈ ਜਾ ਰਹੀ ਸੀ। ਇਸ ਦੌਰਾਨ ਨਿਸ਼ਾਨ ਸਾਹਬ ਉਲਰ ਕੇ ਕੋਲੋਂ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨਾਲ ਜਾ ਟਕਰਾਇਆ ਤੇ ਉਪਰ ਚੜ੍ਹੇ ਨੌਜਵਾਨਾਂ ਨੂੰ ਜ਼ਬਰਦਸਤ ਕਰੰਟ ਲੱਗ ਗਿਆ। ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments