ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈਐੱਸਐੱਸ) ’ਤੇ ਛੇ ਮਹੀਨੇ ਬਿਤਾਉਣ ਤੋਂ ਬਾਅਦ ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀ ਮੰਗਲਵਾਰ ਨੂੰ ਧਰਤੀ ’ਤੇ ਪਰਤ ਆਏ। ਉਨ੍ਹਾਂ ਦਾ ਕੈਪਸੂਲ ਮੰਗਲਵਾਰ ਤੜਕੇ ਪੂਰੇ ਅਮਰੀਕਾ ’ਚ ਘੁੰਮਦਾ ਰਿਹਾ ਤੇ ਫਿਰ ਫਲੋਰਿਡਾ ਪੈਨਹੈਂਡਲ ਨੇੜੇ ਮੈਕਸੀਕੋ ਦੀ ਖਾੜੀ ’ਚ ਉਤਰਿਆ।

ਨਾਸਾ ਦੇ ਜੈਸਮਿਨ ਮੋਘਬੇਲੀ ਨੇ ਪਰਤਣ ਵਾਲੀ ਟੀਮ ਦੀ ਅਗਵਾਈ ਕੀਤੀ। ਟੀਮ ’ਚ ਡੈਨਮਾਰਕ ਦੇ ਐਂਡ੍ਰੀਆਸ ਮੋਗੈਨਸਨ, ਜਾਪਾਨ ਦੇ ਸਾਤੋਸ਼ੀ ਫੁਰੂਕਾਵਾ ਤੇ ਰੂਸ ਦੇ ਕੋਨਸਟੈਂਟਿਨ ਬੋਰੀਸੋਵ ਵੀ ਸ਼ਾਮਲ ਸਨ। ਇਹ ਬੀਤੇ ਅਗਸਤ ਆਈਐੱਸਐੱਸ ’ਤੇ ਪਹੁੰਚੇ ਸਨ ਤੇ ਬੀਤੇ ਹਫ਼ਤੇ ਉਨ੍ਹਾਂ ਦੀ ਥਾਂ ਹੋਰ ਪੁਲਾੜ ਯਾਤਰੀ ਆਈਐੱਸਐੱਸ ਪਹੁੰਚ ਗਏ। ਮੋਘਬੇਲੀ ’ਚ ਪਰਿਕਰਮਾ ਦਾ ਪੰਧ ਛੱਡਣ ਤੋਂ ਬਾਅਦ ਰੇਡੀਓ ’ਤੇ ਕਿਹਾ ਕਿ ਅਸੀਂ ਤੁਹਾਡੇ ਲਈ ਕੁਝ ਮੂੰਗਫਲੀ ਦਾ ਮੱਖਣ ਤੇ ਟਾਰਟਿਲਾ (ਮੈਕਸੀਕਨ ਰੋਟੀ) ਛੱਡੀ ਹੈ। ਇਸ ਦੇ ਜਵਾਬ ’ਚ ਨਾਸਾ ਦੀ ਲੋਰਲ ਓ ਹਾਰਾ ਨੇ ਜਵਾਬ ਦਿੱਤਾ ਕਿ ਮੈਨੂੰ ਤੁਹਾਡੀ ਪਹਿਲਾਂ ਤੋਂ ਹੀ ਯਾਦ ਆ ਰਹੀ ਹੈ ਤੇ ਤੋਹਫੇ ਲਈ ਧੰਨਵਾਦ। ਓ ਹਾਰਾ ਹਾਲੇ ਕੁਝ ਹੋਰ ਹਫ਼ਤੇ ਆਈਐੱਸਐੱਸ ’ਤੇ ਰੁਕੇਗੀ। ਆਈਐੱਸਐੱਸ ਛੱਡਣ ਤੋਂ ਪਹਿਲਾਂ ਮੋਗੈਨਸਨ ਨੇ ਐਕਸ ’ਤੇ ਕਿਹਾ ਕਿ ਉਹ ਰੁੱਖਾਂ ’ਤੇ ਗਾਣਾ ਗਾਉਂਦੇ ਪੰਛੀਆਂ ਨੂੰ ਸੁਣਨ ਲਈ ਇੰਤਜ਼ਾਰ ਨਹੀਂ ਕਰ ਸਕਦੇ ਤੇ ਉਹ ਸੁਆਦੀ ਖਾਣੇ ਲਈ ਵੀ ਤੜਪ ਰਹੇ ਹਨ।