ਵੀਰਵਾਰ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ‘ਤੇ ਖੁੱਲ੍ਹਿਆ। ਹਰੇ ਨਿਸ਼ਾਨ ਨਾਲ ਖੁੱਲ੍ਹਣ ਲਈ ਇਸ ਹਫ਼ਤੇ ਦੀ ਇਹ ਪਹਿਲੀ ਚੰਗੀ ਸ਼ੁਰੂਆਤ ਸੀ। ਬੀਤੇ ਦਿਨ 17 ਅਪ੍ਰੈਲ 2024 ਨੂੰ ਰਾਮ ਨੌਮੀ ਦੇ ਮੌਕੇ ‘ਤੇ ਬਾਜ਼ਾਰ ਬੰਦ ਰਿਹਾ ਸੀ।
ਸ਼ੇਅਰ ਬਾਜ਼ਾਰ ਅੱਜ ਤਿੰਨ ਦਿਨ ਦੀ ਲਗਾਤਾਰ ਗਿਰਾਵਟ ਮਗਰੋਂ ਸਵੇਰੇ ਚੰਗੀ ਸ਼ੁਰੂਆਤ ਨਾਲ ਖੁੱਲ੍ਹਿਆ ਸੀ ਪਰ ਸ਼ਾਮ ਤਕ ਆਪਣੀ ਸ਼ੁਰੂਆਤ ਕਾਇਮ ਨਹੀਂ ਰੱਖ ਸਕਿਆ ਅਤੇ ਅੰਤ ਵਿੱਚ ਲਾਲ ਨਿਸ਼ਾਨ ‘ਤੇ ਬੰਦ ਹੋ ਗਿਆ l
ਵੀਰਵਾਰ ਕਾਰੋਬਾਰ ਦਿਨ ਸੈਂਸੇਕਸ 454.69 ਅੰਕ ਜਾਂ 0.62% ਡਿੱਗ ਕੇ 72,448.99 ਪੱਧਰ ‘ਤੇ ਬੰਦ ਹੋਇਆ l ਨਿਫਟੀ ਦੀ ਗੱਲ ਕਰੀਏ ਤਾਂ ਇਹ 152.05 ਅੰਕ ਜਾਂ 0.69% ਡਿੱਗਣ ਤੋਂ ਬਾਅਦ 21,995.85 ਪੱਧਰ ‘ਤੇ ਬੰਦ ਹੋਇਆ l
ਵੀਰਵਾਰ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ‘ਤੇ ਖੁੱਲ੍ਹਿਆ। ਹਰੇ ਨਿਸ਼ਾਨ ਨਾਲ ਖੁੱਲ੍ਹਣ ਲਈ ਇਸ ਹਫ਼ਤੇ ਦੀ ਇਹ ਪਹਿਲੀ ਚੰਗੀ ਸ਼ੁਰੂਆਤ ਸੀ। ਬੀਤੇ ਦਿਨ 17 ਅਪ੍ਰੈਲ 2024 ਨੂੰ ਰਾਮ ਨੌਮੀ ਦੇ ਮੌਕੇ ‘ਤੇ ਬਾਜ਼ਾਰ ਬੰਦ ਰਿਹਾ ਸੀ।
ਇਸ ਤੋਂ ਪਹਿਲਾਂ ਬਾਜ਼ਾਰ ਲਗਾਤਾਰ ਬਜ਼ਾਰ ਲਾਲ ਨਿਸ਼ਾਨ ‘ਤੇ ਬੰਦ ਹੋਇਆ ਸੀ, ਅੱਜ ਸੈਂਸੇਕਸ ਸ਼ੁਰੂਆਤੀ ਕਾਰੋਬਾਰ ਵਿੱਚ 271.72 ਅੰਕ ਜਾਂ 0.37% ਵਾਧੇ ਨਾਲ 73215.40 ਪੱਧਰ ‘ਤੇ ਰਿਹਾ। ਨਿਫਟੀ 104.60 ਅੰਕ ਜਾਂ 0.47 ਦੇ ਵਾਧੇ ਨਾਲ 22,252.50 ਦੇ ਪੱਧਰ ‘ਤੇ ਸੀ।