ਪੰਜਾਬੀ ਯੂਨੀਵਰਸਿਟੀ ਵਿਚ ਐਸੋਸੀਏਟ ਤੇ ਸਹਾਇਕ ਪ੍ਰੋਫੈਸਰ ਨਵੀਂ ਭਰਤੀ ਦਾ ਮਾਮਲਾ ਚੋਣ ਕਮਿਸ਼ਨ ਕੋਲ ਪੁੱਜ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਵੱਲੋਂ ਕੀਤੀ ਗਈ ਸ਼ਿਕਾਇਤ ਦਾ ਚੋਣ ਕਮਿਸ਼ਨ ਨੋਟਿਸ ਲੈਂਦਿਆਂ ਉਚੇਰੀ ਸਿੱਖਿਆ ਵਿਭਾਗ ਤੋਂ ਇਸ ਸਬੰਧੀ ਰਿਪੋਰਟ ਮੰਗੀ ਹੈ। ਇਸ ਸਬੰਧੀ ਵਾਈਸ ਚਾਂਲਸਰ ਪ੍ਰੋ. ਅਰਵਿੰਦ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਸਬੰਧੀ ਇਸ਼ਤਿਹਾਰ ਚੋਣਾਂ ਦੇ ਐਲਾਨ ਤੋਂ ਪਹਿਲਾਂ ਦਾ ਹੈ ਅਤੇ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਕੀਤੀ ਜਾ ਰਹੀ।
ਪੰਜਾਬੀ ਯੂਨੀਵਰਸਿਟੀ ਵਿਚ ਐਸੋਸੀਏਟ ਤੇ ਸਹਾਇਕ ਪ੍ਰੋਫੈਸਰ ਨਵੀਂ ਭਰਤੀ ਦਾ ਮਾਮਲਾ ਚੋਣ ਕਮਿਸ਼ਨ ਕੋਲ ਪੁੱਜ ਗਿਆ ਹੈ। ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਵੱਲੋਂ ਕੀਤੀ ਗਈ ਸ਼ਿਕਾਇਤ ਦਾ ਚੋਣ ਕਮਿਸ਼ਨ ਨੋਟਿਸ ਲੈਂਦਿਆਂ ਉਚੇਰੀ ਸਿੱਖਿਆ ਵਿਭਾਗ ਤੋਂ ਇਸ ਸਬੰਧੀ ਰਿਪੋਰਟ ਮੰਗੀ ਹੈ। ਇਸ ਸਬੰਧੀ ਵਾਈਸ ਚਾਂਲਸਰ ਪ੍ਰੋ. ਅਰਵਿੰਦ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਸਬੰਧੀ ਇਸ਼ਤਿਹਾਰ ਚੋਣਾਂ ਦੇ ਐਲਾਨ ਤੋਂ ਪਹਿਲਾਂ ਦਾ ਹੈ ਅਤੇ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਕੀਤੀ ਜਾ ਰਹੀ।
ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਜਨਰਲ ਸਕੱਤਰ ਮਨਿਦਰ ਸਿੰਘ ਵੱਲੋਂ ਚੋਣ ਕਮਿਸ਼ਨ ਨੂੰ 28 ਮਾਰਚ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਹ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਅਧਿਆਪਕ ਨਿਯੁਕਤੀ ਕੀਤੀ ਜਾਣੀ ਹੈ, ਚੋਣ ਜ਼ਾਬਤੇ ਦੌਰਾਨ ਅਜਿਹੀ ਪ੍ਰੀਕ੍ਰਿਆ ਪੂਰਾ ਕਰਨਾ ਨਿਯਮਾਂ ਤੋਂ ਉਲਟ ਹੈ। ਪੱਤਰ ਵਿਚ ਐੱਚਆਰਡੀ ਮੰਤਰਾਲੇ ਦੀ 13 ਅਗਸਤ 2015 ਦੀ ਚਿੱਠੀ ਦਾ ਹਵਾਲਾ ਵੀ ਦਿੰਦਿਆਂ ਦੱਸਿਆ ਗਿਆ ਹੈ ਕਿ ਕਿਸੇ ਵੀ ਸੰਸਥਾ ਦਾ ਮੁਖੀ ਸੇਵਾਮੁਕਤ ਹੋਣ ਵਾਲਾ ਅਧਿਕਾਰੀ ਸੇਵਾਮੁਕਤੀ ਦੇ ਆਖਰੀ ਦੋ ਤੋਂ ਤਿੰਨ ਮਹੀਨੇ ਵਿਚ ਕੋਈ ਵੀ ਨਿਯੁਕਤੀ ਨਹੀਂ ਕਰ ਸਕਦਾ। ਅਧਿਆਪਕ ਸੰਘ ਦਾ ਕਹਿਣਾ ਹੈ ਕਿ ਪ੍ਰੋ. ਅਰਵਿੰਦ ਦੀ ਨਿਯੁਕਤੀ 26 ਅਪ੍ਰੈਲ 2021 ਨੂੰ ਤਿੰਨ ਸਾਲ ਲਈ ਹੋਈ ਸੀ, ਜੋਕਿ 25 ਅਪ੍ਰੈਲ 2025 ਨੂੰ ਪੂਰੀ ਹੋ ਰਹੀ ਹੈ। ਪੁਟਾ ਨੇ ਮੰਗ ਕੀਤੀ ਹੈ ਕਿ ਉਕਤ ਦੋਵੇਂ ਸੰਦਰਭ ਵਿਚ ਨਵੀਆਂ ਨਿਯੁਕਤੀਆਂ ’ਤੇ ਰੋਕ ਲੱਗਣੀ ਚਾਹੀਦੀ ਹੈ। ਪੁਟਾ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਣ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ’ਚ ਭਰਤੀਆਂ ਬਾਬਤ ਉਚੇਰੀ ਸਿੱਖਿਆ ਵਿਭਾਗ ਪਾਸੋ ਰਿਪੋਰਟ ਮੰਗ ਲਈ ਹੈ। ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਤੋਂ 2 ਦਿਨਾਂ ਵਿਚ ਰਿਪੋਰਟ ਤਲਬ ਕੀਤੀ ਗਈ ਹੈ।
ਦੱਸ ਦੇਈਏ ਕਿ ਪੰਜਾਬੀ ਯੂਨੀਵਰਸਿਟੀ ਨੇ 19 ਮਾਰਚ ਨੂੰ ਅਸਿਸਟੈਂਟ ਤੇ ਐਸੋਸੀਏਟ ਪ੍ਰੋਫੈਸਰ ਭਰਤੀ ਕਰਨ ਲਈ ਪੱਤਰ ਜਾਰੀ ਕੀਤੀ ਸੀ ਜਿਸ ਤਹਿਤ ਸੰਗੀਤ ਵਿਭਾਗ, ਡਾਂਸ ਵਿਭਾਗ, ਰੰਗਮੰਚ ਤੇ ਫਿਲਮ ਪ੍ਰੋਡਕਸ਼ਨ ਵਿਭਾਗ, ਸ. ਸੋਭਾ ਸਿੰਘ ਫਾਈਨ ਆਰਟਸ ਵਿਭਾਗ, ਸੰਸਕ੍ਰਿਤ ਤੇ ਪਾਲੀ ਵਿਭਾਗ, ਪੰਜਾਬੀ ਵਿਭਾਗ, ਪਰਸ਼ੀਅਨ ਉਰਦੂ ਤੇ ਅਰੈਬਿਕ ਵਿਭਾਗ, ਪੰਜਾਬ ਸਕੂਲ ਆਫ ਲਾਅ, ਜੂਲੋਜੀ ਤੇ ਵਾਤਾਵਰਣ ਵਿਭਾਗ, ਬਨਸਪਤੀ ਵਿਭਾਗ, ਫਿਜ਼ਿਕਸ ਵਿਭਾਗ, ਕਮਿਸਟਰੀ ਵਿਭਾਗ, ਰਾਜਨੀਤੀ ਵਿਗਿਆਨ ਵਿਭਾਗ, ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਵਿਭਾਗ, ਫਿਲਾਸਫੀ ਵਿਭਾਗ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਲਈ ਅਰਜੀਆਂ ਮੰਗੀਆਂ ਸੀ। ਇਸ ਲਈ ਆਨ ਲਾਈਨ ਫਾਰਮ ਭਰਨ ਦੀ ਤਰੀਕ ਇਕ ਅਪ੍ਰੈਲ 2024 ਅਤੇ 16 ਅਪ੍ਰੈਲ 2024 ਤਕ ਸਾਰੇ ਫਾਰਮ ਰਜਿਸਟਰ ਦਫਤਰ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।