ਪਾਰਲੀਮੈਂਟ ਚੋਣਾਂ ਨੂੰ ਅਮਨ-ਸ਼ਾਂਤੀ ਬਹਾਲ ਰੱਖਣ ਅਤੇ ਆਦਰਸ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਮਨੋਰਥ ਨਾਲ ਸਨਿੱਚਰਵਾਰ ਨੂੰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਹਰੀਸ਼ ਦਿਆਯਮਾ ਦੀ ਅਗਵਾਈ ਹੇਠ ਸਰਹੱਦੀ ਪਿੰਡਾਂ ਤੋਂ ਇਲਾਵਾ ਨੈਸ਼ਨਲ ਹਾਈਵੇ 354 ਕਲਾਨੌਰ ਵਿੱਚ ਪੰਜਾਬ ਪੁਲਿਸ ਅਤੇ ਬੀਐੱਸਐੱਫ ਦੇ ਜਵਾਨਾਂ ਫਲੈਗ ਮਾਰਚ ਕੱਢਿਆ।

ਇਸ ਮੌਕੇ ਤੇ ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਖੌਫ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਕਿਸੇ ਵੀ ਲਾਲਚ ਜਾਂ ਡਰ ਵਿੱਚ ਵੋਟ ਨਾ ਪਾਉਣ । ਇਸ ਮੌਕੇ ਤੇ ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਵੋਟਾਂ ਲਈ ਲਾਲਚ ਦਿੰਦਾ ਹੈ ਤਾਂ ਇਸ ਸਬੰਧੀ ਇਤਲਾਹ ਦਿੱਤੀ ਜਾਵੇ। ਇਸ ਮੌਕੇ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਬੀਓਪੀ ਚੰਦੂ ਵਡਾਲਾ ਵਿਖੇ ਚੋਣਾਂ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਮੀਟਿੰਗ ਵੀ ਕੀਤੀ। ਵਿਖੇ ਇਸ ਮੌਕੇ ਤੇ ਉਨ੍ਹਾਂ ਨਾਲ ਡੀਐਸਪੀ ਗੁਰਵਿੰਦਰ ਸਿੰਘ, ਬਲਜੀਤ ਸਿੰਘ, ਡੀਐਸਪੀ ਉੰਕਾਰ ਸਿੰਘ, ਸਬ ਇੰਸਪੈਕਟਰ ਗੁਰਮੁਖ ਸਿੰਘ, ਰਣਧੀਰ ਸਿੰਘ ਏਐਸਆਈ, ਕਸ਼ਮੀਰ ਸਿੰਘ ਏਐਸਆਈ ਆਦਿ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਅਧਿਕਾਰੀ ਤੇ ਜਵਾਨ ਮੌਜੂਦ ਸਨ।