Monday, February 3, 2025
Google search engine
HomeDeshਚੁੱਪ-ਚੁਪੀਤੇ ਵਿਆਹ ਤੋਂ ਬਾਅਦ ਲਾਲ ਸਾੜੀ 'ਚ ਦਿਸੀ ਤਾਪਸੀ ਪੰਨੂ, ਪਤੀ ਦੇ...

ਚੁੱਪ-ਚੁਪੀਤੇ ਵਿਆਹ ਤੋਂ ਬਾਅਦ ਲਾਲ ਸਾੜੀ ‘ਚ ਦਿਸੀ ਤਾਪਸੀ ਪੰਨੂ, ਪਤੀ ਦੇ ਸਵਾਲ ‘ਤੇ ਸ਼ਰਮਾਈ ਅਦਾਕਾਰਾ, ਕਿਹਾ- ‘ਮੈਨੂੰ ਮਰਵਾਓਗੇ…’

ਤਾਪਸੀ ਪੰਨੂ ਨੇ ਪਿਛਲੇ ਮਹੀਨੇ ਸਾਬਕਾ ਬੈਡਮਿੰਟਨ ਖਿਡਾਰੀ ਮੈਥਿਆਸ ਬੋ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਸੀ। ਡੰਕੀ ਅਦਾਕਾਰਾ ਨੇ ਕਿਸੇ ਨੂੰ ਵੀ ਆਪਣੇ ਵਿਆਹ ਦੀ ਭਿਣਕ ਨਾ ਲੱਗਣ ਦਿੱਤੀ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਵਿਆਹ ਨੂੰ ਕਨਫਰਮ ਕੀਤਾ ਤੇ ਹੁਣ ਉਹ ਲਾਲ ਸਾੜੀ ਵਿਚ ਸਪਾਟ ਹੋਈ।

ਤਾਪਸੀ ਪੰਨੂ ਨੇ ਪਿਛਲੇ ਮਹੀਨੇ ਸਾਬਕਾ ਬੈਡਮਿੰਟਨ ਖਿਡਾਰੀ ਮੈਥਿਆਸ ਬੋ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਸੀ। ਡੰਕੀ ਅਦਾਕਾਰਾ ਨੇ ਕਿਸੇ ਨੂੰ ਵੀ ਆਪਣੇ ਵਿਆਹ ਦੀ ਭਿਣਕ ਨਾ ਲੱਗਣ ਦਿੱਤੀ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਵਿਆਹ ਨੂੰ ਕਨਫਰਮ ਕੀਤਾ ਤੇ ਹੁਣ ਉਹ ਲਾਲ ਸਾੜੀ ਵਿਚ ਸਪਾਟ ਹੋਈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਤਾਪਸੀ ਪੰਨੂ ਅਤੇ ਮੈਥਿਆਸ ਬੋ (Mathias Boe) ਪਿਛਲੇ 9 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਅਦਾਕਾਰਾ ਨੇ ਹਮੇਸ਼ਾ ਆਪਣੀ ਲਵ ਲਾਈਫ ਨੂੰ ਲਾਈਮਲਾਈਟ ਤੋਂ ਦੂਰ ਰੱਖਿਆ। 22 ਮਾਰਚ ਨੂੰ ਤਾਪਸੀ ਅਤੇ ਮਥਿਆਸ ਨੇ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ਵਿਚ ਉਦੈਪੁਰ ‘ਚ ਵਿਆਹ ਕਰਵਾਇਆ। ਅਜੇ ਤੱਕ ਤਾਪਸੀ ਜਾਂ ਮੈਥਿਆਸ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਸਨ।

ਵਿਆਹ ਤੋਂ ਬਾਅਦ ਨਜ਼ਰ ਆਈ ਅਦਾਕਾਰਾ

ਤਾਪਸੀ ਪੰਨੂ ਨੇ ਕਰੀਬ 15 ਦਿਨਾਂ ਬਾਅਦ ਆਪਣੇ ਵਿਆਹ ਦਾ ਐਲਾਨ ਕੀਤਾ ਤੇ ਪਹਿਲੀ ਵਾਰ ਨਜ਼ਰ ਆਈ ਹੈ। 11 ਅਪ੍ਰੈਲ ਨੂੰ ਅਦਾਕਾਰਾ ਫਿਲਮ ਨਿਰਮਾਤਾ ਆਨੰਦ ਪੰਡਿਤ ਦੀ ਬੇਟੀ ਐਸ਼ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਈ। ਇਸ ਦੌਰਾਨ ਉਹ ਲਾਲ ਸਾੜ੍ਹੀ ਤੇ ਗਜਰੇ ‘ਚ ਖ਼ੂਬਸੂਰਤ ਲੱਗ ਰਹੀ ਸੀ।

ਲਾਲ ਸਾੜੀ ‘ਚ ਚਮਕੀ ਨਵ-ਵਿਆਹੀ ਦੁਲਹਨ

ਤਾਪਸੀ ਪੰਨੂ ਨੇ ਆਨੰਦ ਪੰਡਿਤ ਦੀ ਬੇਟੀ ਦੇ ਵਿਆਹ ‘ਚ ਸ਼ਾਮਲ ਹੋ ਕੇ ਸਭ ਦੀ ਲਾਈਮਲਾਈਟ ਚੁਰਾ ਲਈ। ਅੱਖਾਂ ‘ਚ ਚਮਕ, ਚਿਹਰਾ ਸ਼ਰਮ ਨਾਲ ਲਾਲ, ਤਾਪਸੀ ਵਿਆਹ ਦੀਆਂ ਵਧਾਈਆਂ ਸੁਣ ਕੇ ਸ਼ਰਮਿੰਦਾ ਹੋਣ ਲੱਗੀ। ਉਹ ਲਾਲ ਰੰਗ ਦੀ ਸਾੜੀ, ਲਾਲ ਚੂੜੀਆਂ, ਲਾਲ ਲਿਪਸਟਿਕ ਤੇ ਗਜਰੇ ਵਿਚ ਖ਼ੂਬਸੂਰਤ ਲੱਗ ਰਹੀ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਦਾ ਪਤੀ ਕਿੱਥੇ ਹੈ? ਤਾਂ ਅਦਾਕਾਰਾ ਦਾ ਬਲਸ਼ ਕਰਨ ਦਾ ਕੋਈ ਠਿਕਾਣਾ ਨਹੀਂ ਸੀ।

ਪਤੀ ਦੇ ਸਵਾਲ ‘ਤੇ ਸ਼ਰਮਾਈ ਤਾਪਸੀ

ਇਕ ਪਾਪਰਾਜ਼ੀ ਨੇ ਤਾਪਸੀ ਨੂੰ ਪੁੱਛਿਆ, ‘ਤਾਪਸੀ ਜੀ ਸਰ ਨਹੀਂ ਆਏ?” ਇਕ ਨੇ ਕਿਹਾ, “ਸਰ ਕਿੱਥੇ ਹੋ?” ਪਤੀ ਬਾਰੇ ਪੁੱਛਣ ‘ਤੇ ਤਾਪਸੀ ਸਿਰਫ ਸ਼ਰਮਾਉਂਦੀ ਰਹੀ। ਫਿਰ ਉਸ ਨੇ ਕਿਹਾ, “ਤੁਸੀਂ ਮੈਨੂੰ ਮਰਵਾਓਗੇ। ਇਧਰ ਖੂਹ, ਉੱਧਰ ਖਾਈ।” ਜਦੋਂ ਪਾਪਰਾਜ਼ੀ ਨੇ ਤਾਪਸੀ ਨੂੰ ਵਿਆਹ ਦੀ ਵਧਾਈ ਦਿੱਤੀ ਤਾਂ ਅਦਾਕਾਰਾ ਨੇ ਕਿਹਾ ਕਿ ਉਹ ਕਿਸੇ ਹੋਰ ਦੇ ਵਿਆਹ ‘ਚ ਆਈ ਹੈ। ਇਸ ਲਈ ਲੋਕ ਉਨ੍ਹਾਂ ਨੂੰ (ਆਨੰਦ ਪੰਡਿਤ ਦੀ ਧੀ) ਨੂੰ ਵਧਾਈ ਦੇਣ।

 

 

 

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments