Saturday, October 19, 2024
Google search engine
Homelatest Newsਗਰਾਊਂਡ 'ਚ ਵਿਰਾਟ ਕੋਹਲੀ ਨੂੰ ਫੜਨ ਵਾਲੇ Ven Jonasan ਨੂੰ 10 ਹਜ਼ਾਰ...

ਗਰਾਊਂਡ ‘ਚ ਵਿਰਾਟ ਕੋਹਲੀ ਨੂੰ ਫੜਨ ਵਾਲੇ Ven Jonasan ਨੂੰ 10 ਹਜ਼ਾਰ ਡਾਲਰ ਦੇਵੇਗਾ ਖਾਲਿਸਤਾਨੀ ਸੰਗਠਨ

World Cup Finals: ਦੇਰ ਸ਼ਾਮ ਮੁਲਜ਼ਮ ਆਸਟ੍ਰੇਲੀਅਨ ਨਾਗਰਿਕ ਖ਼ਿਲਾਫ਼ ਚਾਂਦਖੇੜਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਨੌਜਵਾਨ ਵਿਰਾਟ ਕੋਹਲੀ ਕੋਲ ਪਹੁੰਚਿਆ ਸੀ। ਉਸ ਦੀ ਟੀ-ਸ਼ਰਟ ‘ਤੇ ‘ਫ੍ਰੀ ਫਲਸਤੀਨ’ ਲਿਖਿਆ ਹੋਇਆ ਸੀ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ‘ਚ ਐਤਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਫਾਈਨਲ (Cricket World Cup final) ‘ਚ ਸੁਰੱਖਿਆ ‘ਚ ਕਮੀ ਦਾ ਮਾਮਲਾ ਗਰਮਾ ਗਿਆ ਹੈ। ਦੇਰ ਸ਼ਾਮ ਮੁਲਜ਼ਮ ਆਸਟ੍ਰੇਲੀਅਨ ਨਾਗਰਿਕ ਖ਼ਿਲਾਫ਼ ਚਾਂਦਖੇੜਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਨੌਜਵਾਨ ਵਿਰਾਟ ਕੋਹਲੀ ਕੋਲ ਪਹੁੰਚਿਆ ਸੀ। ਉਸ ਦੀ ਟੀ-ਸ਼ਰਟ ‘ਤੇ ‘ਫ੍ਰੀ ਫਲਸਤੀਨ’ (‘Free Palestine) ਲਿਖਿਆ ਹੋਇਆ ਸੀ। ਹੁਣ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (Khalistani terrorist organization Sikh for Justice ) ਨੇ ਇਸ ਮਾਮਲੇ ‘ਚ ਐਂਟਰੀ ਕੀਤੀ ਹੈ।

ਸੁਰੱਖਿਆ ਵਿੱਚ ਨਜ਼ਰ ਆਈ ਵੱਡੀ ਲਾਪਰਵਾਹੀ

ਦੱਸ ਦੇਈਏ ਕਿ ਵਿਸ਼ਵ ਕੱਪ ਫਾਈਨਲ ਦੌਰਾਨ ਸੁਰੱਖਿਆ ਵਿੱਚ ਵੱਡੀ ਢਿੱਲ ਵੇਖੀ ਗਈ ਸੀ। ਇੱਕ ਫਲਸਤੀਨੀ ਸਮਰਥਕ ਅਚਾਨਕ ਖੇਡ ਮੈਦਾਨ ਵਿੱਚ ਆ ਗਿਆ ਅਤੇ ਵਿਰਾਟ ਕੋਹਲੀ ਦੇ ਨੇੜੇ ਜਾ ਕੇ ਉਸ ਨੂੰ ਪਿੱਛੇ ਤੋਂ ਫੜ ਲਿਆ। ਇਸ ਨੌਜਵਾਨ ਦਾ ਨਾਮ ਵੇਨ ਜੌਨਸਨ ਦੱਸਿਆ ਜਾ ਰਿਹਾ ਹੈ ਅਤੇ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ। ਜਾਨਸਨ ‘ਫ੍ਰੀ ਫਲਸਤੀਨ’ ਟੀ-ਸ਼ਰਟ ਪਹਿਨ ਕੇ ਮੈਦਾਨ ‘ਚ ਪਹੁੰਚਿਆ। ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜੌਨਸਨ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਤੋਂ ਹਾਂ। ਮੈਂ ਵਿਰਾਟ ਕੋਹਲੀ ਨੂੰ ਮਿਲਣ ਲਈ ਮੈਦਾਨ ‘ਤੇ ਪਹੁੰਚਿਆ ਸੀ। ਇਹ ਵਿਰੋਧ ਫਲਸਤੀਨ ਦੀ ਜੰਗ ਨੂੰ ਲੈ ਕੇ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments