ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਹੁਣ ਰਾਮ ਭਗਤਾਂ ਨੂੰ ਘਰ ਬੈਠੇ ਲਾਈਵ ਦਰਸ਼ਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਸੋਮਵਾਰ ਨੂੰ ਟਵਿੱਟਰ ‘ਤੇ ਇਕ ਪੋਸਟ ‘ਚ ਦੂਰਦਰਸ਼ਨ ਨੇ ਕਿਹਾ ਕਿ ਡੀਡੀ ਨੈਸ਼ਨਲ ਹਰ ਰੋਜ਼ ਸਵੇਰੇ 6.30 ਵਜੇ ਤੋਂ ਰਾਮਲਲਾ ਨੂੰ ਦਿੱਤੀ ਜਾਣ ਵਾਲੀ ‘ਆਰਤੀ’ ਦਾ ਸਿੱਧਾ ਪ੍ਰਸਾਰਣ ਕਰੇਗਾ।
ਅਯੁੱਧਿਆ ‘ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਤੋਂ ਬਾਅਦ ਤੋਂ ਹੀ ਰਾਮ ਭਗਤਾਂ ਦੀ ਆਮਦ ਲਗਾਤਾਰ ਜਾਰੀ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਨੇ ਜਾਣਕਾਰੀ ਦਿੱਤੀ ਹੈ ਕਿ “ਹਰ ਰੋਜ਼ ਔਸਤਨ 1 ਤੋਂ 1.5 ਲੱਖ ਸ਼ਰਧਾਲੂ ਸ਼੍ਰੀ ਰਾਮ ਜਨਮ ਭੂਮੀ ਮੰਦਰ ਆ ਰਹੇ ਹਨ।” ਅਜਿਹੇ ‘ਚ ਜੇਕਰ ਤੁਸੀਂ ਇਸ ਸਮੇਂ ਭਾਰੀ ਭੀੜ ਕਾਰਨ ਅਯੁੱਧਿਆ ਜਾਣ ਤੋਂ ਬਚ ਰਹੇ ਹੋ ਤਾਂ ਹੁਣ ਤੁਸੀਂ ਘਰ ਬੈਠੇ ਵੀ ਰਾਮਲਲਾ ਦੀ ਆਰਤੀ ਲਾਈਵ ਦੇਖ ਸਕਦੇ ਹੋ।