Thursday, October 17, 2024
Google search engine
HomeDeshਕੌਣ ਹੈ Gujarat Titans ਦੀ 'ਮਿਸਟਰੀ ਗਰਲ'? ਸੋਸ਼ਲ ਮੀਡੀਆ 'ਤੇ VIDEO ਨੇ...

ਕੌਣ ਹੈ Gujarat Titans ਦੀ ‘ਮਿਸਟਰੀ ਗਰਲ’? ਸੋਸ਼ਲ ਮੀਡੀਆ ‘ਤੇ VIDEO ਨੇ ਲਾਈ ਅੱਗ; ਯੂਜ਼ਰਜ਼ ਨੇ ਦਿੱਤੇ ਇਕ ਤੋਂ ਵੱਧ ਕੇ ਇਕ ਰਿਐਕਸ਼ਨ

ਹਾਲ ਹੀ ‘ਚ ਇਕ ਅਜਿਹਾ ਚਿਹਰਾ ਕੈਮਰੇ ‘ਚ ਕੈਦ ਹੋਇਆ, ਜੋ ਮਿਸਟਰੀ ਗਰਲ ਬਣ ਗਿਆ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਗੁਜਰਾਤ ਟਾਈਟਨਜ਼ ਨੂੰ ਸਪੋਰਟ ਕਰਨ ਲਈ ਸਟੇਡੀਅਮ ‘ਚ ਪਹੁੰਚੀ ਇਕ ਲੜਕੀ ਨਾਲ ਸ਼ੁਭਮਨ ਗਿੱਲ ਦੀ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ।

 IPL ‘ਚ ਕੈਮਰਾ ਹਮੇਸ਼ਾ ਖ਼ੂਬਸੂਰਤ ਚਿਹਰਿਆਂ ਨੂੰ ਲੱਭਦਾ ਰਹਿੰਦਾ ਹੈ। ਮੌਜੂਦਾ ਸੀਜ਼ਨ ‘ਚ ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਵਾਇਰਲ ਤਸਵੀਰਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ‘ਚ ਇਕ ਮਹਿਲਾ ਫੈਨ ਆਪਣੇ ਬੌਸ ਨੂੰ ਝੂਠ ਬੋਲ ਕੇ ਆਈਪੀਐੱਲ ਮੈਚ ਦੇਖਣ ਪਹੁੰਚੀ।

ਅਜਿਹੇ ‘ਚ ਕੈਮਰਾਮੈਨ ਨੇ ਮਹਿਲਾ ਨੂੰ ਕੈਦ ਕਰ ਲਿਆ ਤੇ ਵਾਇਰਲ ਕਰ ਦਿੱਤਾ। ਇਸ ਦੇ ਨਾਲ ਹੀ ਹਾਲ ਹੀ ‘ਚ ਇਕ ਅਜਿਹਾ ਚਿਹਰਾ ਕੈਮਰੇ ‘ਚ ਕੈਦ ਹੋਇਆ, ਜੋ ਮਿਸਟਰੀ ਗਰਲ ਬਣ ਗਿਆ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਗੁਜਰਾਤ ਟਾਈਟਨਜ਼ ਨੂੰ ਸਪੋਰਟ ਕਰਨ ਲਈ ਸਟੇਡੀਅਮ ‘ਚ ਪਹੁੰਚੀ ਇਕ ਲੜਕੀ ਨਾਲ ਸ਼ੁਭਮਨ ਗਿੱਲ ਦੀ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ।

IPL 2024 ‘ਚ Gujarat Titans ਦੀ ਇਸ ‘ਮਿਸਟਰੀ ਗਰਲ’ ਨੇ ਬਟੋਰੀਆਂ ਸੁਰਖੀਆਂ

ਦਰਅਸਲ, ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਈਟਨਜ਼ ਮੈਚ ‘ਚ ਗੁਜਰਾਤ ਦੀ ਪਾਰੀ ਦੌਰਾਨ ਸਟੇਡੀਅਮ ‘ਚ ਬੈਠੀ ਇਕ ਔਰਤ ਪ੍ਰਸ਼ੰਸਕ ਨੂੰ ਕੈਮਰਾ ਪਰਸਨ ਨੇ ਕੈਪਚਰ ਕੀਤਾ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ। ਫੈਨਜ਼ ਗੁਜਰਾਤ ਟਾਈਟਨਜ਼ ਦੀ ਰਹੱਸਮਈ ਕੁੜੀ ਦੀ ਤੁਲਨਾ ਹਾਲੀਵੁੱਡ ਐਕਟ੍ਰੈਸ ਅਨਾ ਡੇ ਅਰਮਾਸ (Ana De Armas) ਨਾਲ ਕਰਨ ਲੱਗੇ।

ਮਿਸਟਰੀ ਗਰਲ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਸ਼ੁਭਮਨ ਗਿੱਲ ਵੀ ਵੀਡੀਓ ‘ਚ ਦਿਖਾਈ ਦੇ ਰਹੇ ਹਨ ਪਰ ਇਹ ਕਿਹਾ ਜਾ ਸਕਦਾ ਹੈ ਕਿ ਗਿੱਲ ਉਸ ਸਮੇਂ ਮੈਚ ਦੇਖ ਰਹੇ ਹੋਣਗੇ ਜਾਂ ਕੁਝ ਹੋਰ ਗੱਲ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਪ੍ਰਸ਼ੰਸਕਾਂ ਨੇ ਸ਼ੁਭਮਨ ਗਿੱਲ ਦੀ ਪ੍ਰਤੀਕਿਰਿਆ ਨੂੰ ਮਿਸਟਰੀ ਗਰਲ ਦੀ ਵੀਡੀਓ ਨਾਲ ਜੋੜ ਦਿੱਤਾ ਤੇ ਹੁਣ ਇਹ ਵੀਡੀਓ ਇੰਟਰਨੈੱਟ ‘ਤੇ ਅੱਗ ਵਾਂਗ ਫੈਲ ਰਹੀ ਹੈ।

IPL 2024 ‘ਚ ਗੁਜਰਾਤ ਟਾਈਟਨਜ਼ ਦਾ ਅਜਿਹਾ ਰਿਹਾ ਹੁਣ ਤਕ ਦਾ ਪ੍ਰਦਰਸ਼ਨ

IPL 2024 ‘ਚ ਗੁਜਰਾਤ ਟਾਈਟਨਜ਼ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਜ਼ ਨੇ 7 ਵਿੱਚੋਂ 3 ਮੈਚ ਜਿੱਤੇ ਹਨ, ਜਦਕਿ 4 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗੁਜਰਾਤ ਦੀ ਟੀਮ IPL 2024 ਦੀ ਅੰਕ ਸੂਚੀ ਵਿੱਚ 6 ਅੰਕਾਂ ਨਾਲ ਅੱਠਵੇਂ ਸਥਾਨ ‘ਤੇ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments