ਦਿੱਲੀ ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਸੀਬੀਆਈ ਵੱਲੋਂ ਕਵਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਰਾਊਜ਼ ਐਵੇਨਿਊ ਅਦਾਲਤ ਵਿਚ ਪੇਸ਼ ਕੀਤਾ ਗਿਆ। ਇੱਥੇ ਜਾਂਚ ਏਜੰਸੀ ਨੇ ਕਵਿਤਾ ਦਾ ਪੰਜ ਦਿਨ ਦਾ ਰਿਮਾਂਡ ਮੰਗਿਆ। ਰਿਮਾਂਡ ਦੀ ਮੰਗ ਕਰਦਿਆਂ ਸੀਬੀਆਈ. ਨੇ ਕਿਹਾ ਕਿ ਕੇ. ਕਵਿਤਾ ਜਾਂਚ ਅਤੇ ਪੁੱਛਗਿੱਛ ਵਿਚ ਸਹਿਯੋਗ ਨਹੀਂ ਕਰ ਰਹੀ।
ਦਿੱਲੀ ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਸੀਬੀਆਈ ਵੱਲੋਂ ਕਵਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਰਾਊਜ਼ ਐਵੇਨਿਊ ਅਦਾਲਤ ਵਿਚ ਪੇਸ਼ ਕੀਤਾ ਗਿਆ। ਇੱਥੇ ਜਾਂਚ ਏਜੰਸੀ ਨੇ ਕਵਿਤਾ ਦਾ ਪੰਜ ਦਿਨ ਦਾ ਰਿਮਾਂਡ ਮੰਗਿਆ। ਰਿਮਾਂਡ ਦੀ ਮੰਗ ਕਰਦਿਆਂ ਸੀਬੀਆਈ. ਨੇ ਕਿਹਾ ਕਿ ਕੇ. ਕਵਿਤਾ ਜਾਂਚ ਅਤੇ ਪੁੱਛਗਿੱਛ ਵਿਚ ਸਹਿਯੋਗ ਨਹੀਂ ਕਰ ਰਹੀ। ਕਵਿਤਾ ਦੀ ਭੂਮਿਕਾ ਇਹ ਹੈ ਕਿ ਉਹ ਆਬਕਾਰੀ ਨੀਤੀ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇਕ ਹੈ।
ਸੀਬੀਆਈ ਨੇ ਦਾਅਵਾ ਕੀਤਾ ਕਿ ਸਾਊਥ ਗਰੁੱਪ ਦੇ ਸ਼ਰਾਬ ਕਾਰੋਬਾਰੀ ਨੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਤੇ ਦਿੱਲੀ ‘ਚ ਕਾਰੋਬਾਰ ਕਰਨ ਲਈ ਸਹਿਯੋਗ ਮੰਗਿਆ ਸੀ। ਕੇਜਰੀਵਾਲ ਨੇ ਉਨ੍ਹਾਂ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਸੀ। ਸੀਬੀਆਈ ਨੇ ਕਿਹਾ ਕਿ ਸਰਕਾਰੀ ਗਵਾਹ ਦਿਨੇਸ਼ ਅਰੋੜਾ ਨੇ ਵੀ ਆਪਣੇ ਬਿਆਨ ‘ਚ ਪੁਸ਼ਟੀ ਕੀਤੀ ਹੈ ਕਿ ਦੋਸ਼ੀ ਅਭਿਸ਼ੇਕ ਬੋਇਨਾਪੱਲੀ ਨੇ ਉਸ ਨੂੰ ਕਿਹਾ ਸੀ ਕਿ ਵਿਜੈ ਨਾਇਰ ਨੂੰ ਕਰੋੜਾਂ ਰੁਪਏ ਦਿੱਤੇ ਗਏ ਸਨ।
ਸੀਬੀਆਈ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕਵਿਤਾ ਦੇ ਸੀਏ ਅਤੇ ਬੁਚੀ ਬਾਬੂ ਦੀ ਚੈਟ ਤੋਂ ਪਤਾ ਲੱਗਿਆ ਹੈ ਕਿ ਉਹ ਆਪਣੀ ਪ੍ਰੌਕਸੀ ਜ਼ਰੀਆ ਇੰਡੋ ਸਪਿਰਿਟਸ ‘ਚ ਥੋਕ ਲਾਈਸੈਂਸ ਵਿਚ ਸਾਂਝੇਦਾਰੀ ਕਰ ਰਹੀ ਸੀ।
2 ਵਜੇ ਤੋਂ ਬਾਅਦ ਆ ਸਕਦਾ ਫੈਸਲਾ
ਇਸ ‘ਤੇ ਅਦਾਲਤ ਨੇ ਕਿਹਾ ਕਿ ਤੁਸੀਂ ਮੇਰੀ ਅਰਜ਼ੀ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਕਾਪੀ ਕਿਉਂ ਮੰਗ ਰਹੇ ਹੋ। ਅਦਾਲਤ ਨੇ ਅੱਗੇ ਕਿਹਾ ਕਿ ਉਹ ਸੀਬੀਆਈ ਦੀ ਅਰਜ਼ੀ ਦੀ ਕਾਪੀ ਮੰਗਣ ਦੇ ਨਾਲ-ਨਾਲ ਪੁੱਛਗਿੱਛ ਦੀ ਇਜਾਜ਼ਤ ਦੇਣ ਵਿਰੁੱਧ ਕਵਿਤਾ ਦੀ ਅਰਜ਼ੀ ‘ਤੇ ਦੁਪਹਿਰ 2 ਵਜੇ ਹੁਕਮ ਦੇਵੇਗੀ। ਇਸ ਤੋਂ ਬਾਅਦ ਅਦਾਲਤ ਸੀਬੀਆਈ ਦੀ ਰਿਮਾਂਡ ਅਰਜ਼ੀ ‘ਤੇ ਦਲੀਲਾਂ ਸੁਣੇਗੀ।