Thursday, October 17, 2024
Google search engine
HomeDeshਕਾਂਗਰਸ ਦੇ ਵਿਧਾਇਕ ਨੂੰ ਤੋੜਨਾ ਬਣਿਆ AAP ਦੇ ਗਲ਼ੇ ਦੀ ਹੱਡੀ, ਪਾਰਟੀ...

ਕਾਂਗਰਸ ਦੇ ਵਿਧਾਇਕ ਨੂੰ ਤੋੜਨਾ ਬਣਿਆ AAP ਦੇ ਗਲ਼ੇ ਦੀ ਹੱਡੀ, ਪਾਰਟੀ ‘ਚ ਆਉਂਦੇ ਹੀ ਚੱਬੇਵਾਲ ਹੋਏ ਦਾਗੀ

ਮੁੱਖ ਮੰਤਰੀ ਤੇ ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ 15 ਮਾਰਚ ਨੂੰ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜਕੁਮਾਰ ਨੂੰ ‘ਆਪ’ ‘ਚ ਸ਼ਾਮਲ ਹੋਣ ਲਈ ਕਿਹਾ ਸੀ। ਇਸ ਸਿਆਸੀ ਘਟਨਾਕ੍ਰਮ ਨੇ ਕਾਂਗਰਸ ਨੂੰ ਬੈਕਫੁੱਟ ‘ਤੇ ਲਿਆ ਖੜ੍ਹੇ ਕੀਤਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ‘ਆਪ’ ਹੁਸ਼ਿਆਰਪੁਰ ਤੋਂ ਚੱਬੇਵਾਲ ਨੂੰ ਚੋਣ ਮੈਦਾਨ ‘ਚ ਉਤਾਰੇਗੀ।

Lok Sabha Election : ਆਮ ਆਦਮੀ ਪਾਰਟੀ (AAP) ਲਈ ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਹਰਾਉਣਾ ਔਖਾ ਹੋ ਗਿਆ ਹੈ। ‘ਆਪ’ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜਾਉਣਾ ਚਾਹੁੰਦੀ ਸੀ ਪਰ ਡਾ. ਚੱਬੇਵਾਲ ਪਾਰਟੀ ‘ਚ ਸ਼ਾਮਲ ਹੁੰਦੇ ਹੀ ਦਾਗੀ ਹੋ ਗਏ ਹਨ।

ਵਿਰੋਧੀ ਧਿਰ ਨੇ ਵੀ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਜਿਸ ਤੋਂ ਬਾਅਦ ‘ਆਪ’ ਨੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਉਹ ਵਿਰੋਧੀ ਧਿਰ ਨੂੰ ਨਜ਼ਰਅੰਦਾਜ਼ ਕਰ ਕੇ ਹੁਸ਼ਿਆਰਪੁਰ ਤੋਂ ਡਾ. ਚੱਬੇਵਾਲ ਨੂੰ ਟਿਕਟ ਦਿੰਦੀ ਹੈ ਤਾਂ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਕਿਉਂਕਿ ਚੱਬੇਵਾਲ ਦੇ ਪਾਰਟੀ ਛੱਡਣ ਤੋਂ ਬਾਅਦ ਬੈਕਫੁੱਟ ‘ਤੇ ਆਈ ਕਾਂਗਰਸ ਹੁਣ ਇਸ ਮੁੱਦੇ ‘ਤੇ ਹਮਲਾਵਰ ਹੋ ਗਈ ਹੈ

ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਤੇ ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ 15 ਮਾਰਚ ਨੂੰ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜਕੁਮਾਰ ਨੂੰ ‘ਆਪ’ ‘ਚ ਸ਼ਾਮਲ ਹੋਣ ਲਈ ਕਿਹਾ ਸੀ। ਇਸ ਸਿਆਸੀ ਘਟਨਾਕ੍ਰਮ ਨੇ ਕਾਂਗਰਸ ਨੂੰ ਬੈਕਫੁੱਟ ‘ਤੇ ਲਿਆ ਖੜ੍ਹੇ ਕੀਤਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ‘ਆਪ’ ਹੁਸ਼ਿਆਰਪੁਰ ਤੋਂ ਚੱਬੇਵਾਲ ਨੂੰ ਚੋਣ ਮੈਦਾਨ ‘ਚ ਉਤਾਰੇਗੀ।

‘ਆਪ’ ਨੇ 2023 ‘ਚ ਪਹਿਲਾਂ ਵੀ ਅਜਿਹਾ ਤਜਰਬਾ ਕੀਤਾ ਸੀ ਜੋ ਸਫਲ ਵੀ ਰਿਹਾ ਸੀ। ਜਲੰਧਰ ‘ਚ ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਨੇ ਸਾਬਕਾ ਕਾਂਗਰਸੀ ਵਿਧਾਇਕ ਤੋੜ ਕੇ ਉਮੀਦਵਾਰ ਬਣਾਇਆ ਸੀ। ‘ਆਪ’ ਨੇ ਇਸ ਵਾਰ ਫਤਿਹਗੜ੍ਹ ਸਾਹਿਬ ਤੋਂ ਬੱਸੀ ਪਠਾਣਾਂ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਨੂੰ ਤੋੜ ਕੇ ਲੋਕ ਸਭਾ ਉਮੀਦਵਾਰ ਬਣਾਇਆ ਪਰ ਚੱਬੇਵਾਲ ‘ਆਪ’ ਦੇ ਗਲ਼ੇ ਦੀ ਹੱਡੀ ਬਣ ਗਏ ਹਨ।

‘ਆਪ’ ‘ਚ ਸ਼ਾਮਲ ਹੋਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਤੇ ਕਾਂਗਰਸੀ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਸਤਾਵੇਜ਼ ਪੇਸ਼ ਕੀਤੇ ਜਿਸ ਵਿਚ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਅਲੀ ਸਰਕਾਰੀ ਦਸਤਾਵੇਜ਼ ਬਣਾਉਣ ਦੇ ਮਾਮਲੇ ‘ਚ ਡਾਕਟਰ ਰਾਜ ਕੁਮਾਰ ਚੱਬੇਵਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ।

ਚੱਬੇਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4601 ਲੋਕਾਂ ਨੂੰ ਜਾਅਲੀ ਪੱਤਰ ਜਾਰੀ ਕੀਤੇ ਸਨ ਕਿ ਉਨ੍ਹਾਂ ਦੇ ਪੈਸੇ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਕੱਚੇ ਛੱਤਾਂ ਦੀ ਮੁਰੰਮਤ ਲਈ ਮਨਜ਼ੂਰ ਕੀਤੇ ਗਏ ਹਨ ਜਿਸ ਤਹਿਤ 15,000 ਤੋਂ 35,000 ਰੁਪਏ ਮਿਲਣੇ ਸਨ। ਇਸ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਸੀ।

ਆਮ ਆਦਮੀ ਪਾਰਟੀ ਦੇ ਸਾਹਮਣੇ ਦਿੱਕਤ ਇਹ ਹੈ ਕਿ ਬਾਜਵਾ ਨੇ ਇਸ ਮਾਮਲੇ ਨੂੰ ਅਦਾਲਤ ‘ਚ ਲਿਜਾਣ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਉਨ੍ਹਾਂ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ। ਜੇਕਰ ‘ਆਪ’ ਹੁਸ਼ਿਆਰਪੁਰ ਤੋਂ ਚੱਬੇਵਾਲ ਨੂੰ ਟਿਕਟ ਦਿੰਦੀ ਹੈ ਤਾਂ ਇਹ ਯਕੀਨੀ ਤੌਰ ‘ਤੇ ਚੋਣ ਮੁੱਦਾ ਬਣ ਜਾਵੇਗਾ। ਜਿਸ ਨਾਲ ਦੋਆਬੇ ਦੀਆਂ ਦੋਵੇਂ ਰਾਖਵੀਆਂ ਸੀਟਾਂ (ਜਲੰਧਰ ਤੇ ਹੁਸ਼ਿਆਰਪੁਰ) ਪ੍ਰਭਾਵਿਤ ਹੋ ਸਕਦੀਆਂ ਹਨ ਜਿਸ ਕਾਰਨ ‘ਆਪ’ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਅਜਿਹੇ ‘ਚ ਚੱਬੇਵਾਲ ‘ਆਪ’ ਲਈ ਗਲ਼ੇ ਦੀ ਹੱਡੀ ਬਣ ਗਏ ਹਨ ਹੈ। ਕਿਉਂਕਿ ਜੇਕਰ ਉਹ ਟਿਕਟ ਦਿੰਦੀ ਹੈ ਤਾਂ ‘ਆਪ’ ‘ਤੇ ਵੀ ਭ੍ਰਿਸ਼ਟਾਚਾਰ ਦੇ ਛਿੱਟੇ ਪੈਣਗੇ ਤੇ ਜੇਕਰ ਟਿਕਟ ਨਹੀਂ ਦਿੰਦੀ ਤਾਂ ਉਸ ਨੂੰ ਉਮੀਦਵਾਰ ਲੱਭਣ ਲਈ ਨਵੇਂ ਸਿਰਿਓਂ ਪ੍ਰਕਿਰਿਆ ਸ਼ੁਰੂ ਕਰਨੀ ਪਵੇਗੀ। ਇਸ ਸਾਰੀ ਕਾਰਵਾਈ ‘ਚ ਚੱਬੇਵਾਲ ਦੀ ਹਾਲਤ ‘ਨਾ ਖ਼ੁਦਾ ਮਿਲੇ ਨਾ ਵਿਸਾਲ-ਏ-ਸਨਮ’ ਵਰਗੀ ਹੋ ਗਈ ਹੈ। ਟਿਕਟ ਵੀ ਲਟਕ ਰਹੀ ਹੈ ਤੇ ‘ਆਪ’ ‘ਚ ਸ਼ਾਮਲ ਹੋਣ ਦੇ ਨਾਲ ਹੀ ਉਨ੍ਹਾਂ ਵਿਧਾਇਕ ਦੇ ਅਹੁਦੇ ਤੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments