ਵਨਵਾਸੀ ਕਲਿਆਣ ਆਸ਼ਰਮ ਪੰਜਾਬ ਵੱਲੋਂ ਅਯੋਧਿਆ ਤੋਂ ਆਏ ਪਵਿੱਤਰ ਅਕਸ਼ਤ ਕਲਸ਼ ਅਤੇ ਸੱਦਾ ਪੱਤਰ ਐੱਸਡੀਐੱਮ ਕਮ ਕਮਿਸ਼ਨਰ ਬਟਾਲਾ ਡਾ. ਸ਼ਾਇਰੀ ਭੰਡਾਰੀ ਨੂੰ ਦਿੱਤਾ ਗਿਆ। ਇਸ ਮੌਕੇ ਵਨਵਾਸੀ ਕਲਿਆਣ ਆਸ਼ਰਮ ਦੇ ਪ੍ਰਾਂਤ ਸਚਿਵ ਦਿਨੇਸ਼ ਸੱਤੀ ਨੇ ਕਿਹਾ ਕਿ 22 ਜਨਵਰੀ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਹੋਵੇਗਾ। ਉਨਾਂ੍ਹ ਕਿਹਾ ਕਿ 22 ਜਨਵਰੀ ਦੇ ਲਈ ਲਗਭਗ ਹਰ ਮੰਦਿਰ ਵਿਚ ਐੱਲਈਡੀ ਦੀ ਵਿਵਸਥਾ ਕਰ ਦਿੱਤੀ ਗਈ ਹੈ। ਇਸ ਮੌਕੇ ਅਯੋਧਿਆ ਤੋਂ ਆਏ ਪਵਿੱਤਰ ਅਕਸ਼ਤ ਕਲਸ਼ ਅਤੇ ਸੱਦਾ ਪ੍ਰਰਾਪਤ ਕਰਨ ਤੋਂ ਬਾਅਦ ਐੱਸਡੀਐੱਮ ਬਟਾਲਾ ਡਾ. ਸ਼ਾਇਰੀ ਭੰਡਾਰੀ ਨੇ ਕਿਹਾ ਕਿ ਪਵਿੱਤਰ ਅਕਸ਼ਤ ਪ੍ਰਰਾਪਤ ਕਰਕੇ ਆਪਣੇ ਆਪ ਨੂੰ ਵਡੇਭਾਗਾਂ ਵਾਲੀ ਮਹਿਸੂਸ ਕਰ ਰਹੀ ਹਾਂ। ਉਨਾਂ੍ਹ ਵਲੋਂ ਵਨਵਾਸੀ ਕਲਿਆਣ ਆਸ਼ਰਮ ਦੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਏਟੀਪੀ ਪਰਮਜੋਤ ਸਿੰਘ, ਸੁਪਰਡੈਂਟ ਸ਼ਵਿ ਕੁਮਾਰ, ਅਤੁਲ ਬਜਾਜ, ਲਵਲੀ ਕੁਮਾਰ, ਵਿਨੋਦ ਸ਼ਰਮਾ ਆਦਿ ਹਾਜ਼ਰ ਸਨ।