ਸੁਪਰੀਮ ਕੋਰਟ ਨੇ ਅੱਜ 12ਵੀਂ ਕਲਾਸ ਤੋਂ ਬਾਅਦ ਤਿੰਨ ਸਾਲ ਦਾ ਲਾਅ ਡਿਗਰੀ ਕੋਰਸ (LLB Course) ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸਮੇਂ ਐੱਲਐੱਲਬੀ ਕੋਰਸ 5 ਸਾਲਾਂ ਦਾ ਹੈ। ਐਡਵੋਕੇਟ ਅਸ਼ਵਨੀ ਉਪਾਧਿਆਏ ਦਾ ਕਹਿਣਾ ਸੀ ਕਿ ਮੌਜੂਦਾ ਸਮੇਂ ਵਿਚ ਬੀਏ-ਐੱਲਐੱਲਬੀ ਕੋਰਸ 5 ਸਾਲ ਦਾ ਹੁੰਦਾ ਹੈ, ਇਸ ਨੂੰ ਤਿੰਨ ਸਾਲ ਕਰਨ ਦੀ ਜ਼ਰੂਰੀ ਹੈ।
ਸੁਪਰੀਮ ਕੋਰਟ ਨੇ ਅੱਜ 12ਵੀਂ ਕਲਾਸ ਤੋਂ ਬਾਅਦ ਤਿੰਨ ਸਾਲ ਦਾ ਲਾਅ ਡਿਗਰੀ ਕੋਰਸ (LLB Course) ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸਮੇਂ ਐੱਲਐੱਲਬੀ ਕੋਰਸ 5 ਸਾਲਾਂ ਦਾ ਹੈ। ਐਡਵੋਕੇਟ ਅਸ਼ਵਨੀ ਉਪਾਧਿਆਏ ਦਾ ਕਹਿਣਾ ਸੀ ਕਿ ਮੌਜੂਦਾ ਸਮੇਂ ਵਿਚ ਬੀਏ-ਐੱਲਐੱਲਬੀ ਕੋਰਸ 5 ਸਾਲ ਦਾ ਹੁੰਦਾ ਹੈ, ਇਸ ਨੂੰ ਤਿੰਨ ਸਾਲ ਕਰਨ ਦੀ ਜ਼ਰੂਰੀ ਹੈ। ਇਸ ‘ਤੇ ਚੀਫ ਜਸਟਿਸ ਨੇ ਕਿਹਾ ਕਿ ਇਹ ਸਮਾਂ ਵੀ ਬਹੁਤ ਘੱਟ ਹੈ।
ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੇ ਡਵੀਜ਼ਨ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪਟੀਸ਼ਨਕਰਤਾ ਨੇ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ ਕੀਤਾ।
ਪਟੀਸ਼ਨਕਰਤਾ ਨੇ ਕਿਹਾ ਕਿ ਵਿਦਿਆਰਥੀ ਤਿੰਨ ਸਾਲ ਯਾਨੀ ਛੇ ਸਮੈਸਟਰਾਂ ਵਿਚ 15-20 ਵਿਸ਼ੇ ਆਸਾਨੀ ਨਾਲ ਪੜ੍ਹ ਸਕਦੇ ਹਨ। ਇਸ ਲਈ ਬੈਚਲਰ ਆਫ ਲਾਅ ਕੋਰਸ ਲਈ ਪੰਜ ਸਾਲ ਯਾਨੀ 10 ਸਮੈਸਟਰਾਂ ਦੀ ਮੌਜੂਦਾ ਮਿਆਦ ਸਹੀ ਨਹੀਂ ਹੈ। ਪਟੀਸ਼ਨਰ ਦਾ ਕਹਿਣਾ ਸੀ ਕਿ ਇਸ ਨਾਲ ਵਿਦਿਆਰਥੀਆਂ ‘ਤੇ ਲੰਬੀ ਡਿਗਰੀ ਪੂਰੀ ਕਰਨ ਲਈ ਵਿੱਤੀ ਬੋਝ ਵਧੇਗਾ।