Thursday, October 17, 2024
Google search engine
HomeDeshਅੱਜ ਤੋਂ ਸ਼ੁਰੂ ਹੋਵੇਗਾ ਫਟਾਫਟ ਕ੍ਰਿਕਟ ਦਾ ਰੋਮਾਂਚ, ਆਈਪੀਐੱਲ ਦੀ ਚਮਕਦਾਰ ਟਰਾਫੀ...

ਅੱਜ ਤੋਂ ਸ਼ੁਰੂ ਹੋਵੇਗਾ ਫਟਾਫਟ ਕ੍ਰਿਕਟ ਦਾ ਰੋਮਾਂਚ, ਆਈਪੀਐੱਲ ਦੀ ਚਮਕਦਾਰ ਟਰਾਫੀ ਹਾਸਿਲ ਕਰਨ ਲਈ 10 ਟੀਮਾਂ ਵਿਚਾਲੇ ਹੋਣਗੇ ਮੁਕਾਬਲੇ

ਚੋਣਾਂ ਦੇ ਸੀਜ਼ਨ ਦੇ ਵਿਚਕਾਰ ਅੱਤ ਤੋਂ ਦੇਸ਼ ‘ਚ ਕ੍ਰਿਕਟ ਦਾ ਖੁਮਾਰ ਚੜ੍ਹ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 17ਵੇਂ ਸੀਜ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਚੇਨਈ ‘ਚ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲਿੰਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ।

ਚੋਣਾਂ ਦੇ ਸੀਜ਼ਨ ਦੇ ਵਿਚਕਾਰ ਅੱਤ ਤੋਂ ਦੇਸ਼ ‘ਚ ਕ੍ਰਿਕਟ ਦਾ ਖੁਮਾਰ ਚੜ੍ਹ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 17ਵੇਂ ਸੀਜ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਚੇਨਈ ‘ਚ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲਿੰਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ।

ਅਗਲੇ ਦੋ ਮਹੀਨਿਆਂ ਤੱਕ ਚੱਲਣ ਵਾਲੇ ਇਸ ਸ਼ਾਨਦਾਰ ਪ੍ਰਦਰਸ਼ਨ ਵਿਚ ਚਮਕਦਾਰ ਟਰਾਫੀ ਲਈ 10 ਟੀਮਾਂ ਭਿੜਨਗੀਆਂ। ਫਾਈਨਲ ਮੈਚ 20 ਮਈ ਨੂੰ ਖੇਡਿਆ ਜਾਵੇਗਾ। ਲੋਕ ਸਭਾ ਚੋਣਾਂ ਕਾਰਨ IPL ਦੇ ਪਹਿਲੇ ਪੜਾਅ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਮੈਚ 7 ਅਪ੍ਰੈਲ ਤਕ ਖੇਡੇ ਜਾਣਗੇ। ਬੀਸੀਸੀਆਈ ਜਲਦੀ ਹੀ ਬਾਕੀ ਦੇ ਪ੍ਰੋਗਰਾਮ ਦਾ ਐਲਾਨ ਕਰੇਗਾ। ਇਹ ਦੂਜੀ ਵਾਰ ਹੋਵੇਗਾ ਜਦੋਂ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਨਾਲ ਹੀ ਆਈਪੀਐੱਲ ਦਾ ਆਯੋਜਨ ਕੀਤਾ ਜਾਵੇਗਾ।

ਉਦਘਾਟਨੀ ਮੈਚ ਤੋਂ ਪਹਿਲਾਂ ਐੱਮਏ ਚਿਦੰਬਰਮ ਸਟੇਡੀਅਮ ‘ਚ ਰੰਗਾਰੰਗ ਪ੍ਰੋਗਰਾਮ ਹੋਵੇਗਾ, ਜਿਸ ‘ਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਸੰਗੀਤਕਾਰ ਏਆਰ ਰਹਿਮਾਨ ਅਤੇ ਗਾਇਕ ਸੋਨੂੰ ਨਿਗਮ ਪਰਫਾਰਮ ਕਰਨਗੇ।

ਇਕ ਓਵਰ ਵਿਚ ਗੇਂਦਬਾਜ਼ ਹੁਣ ਇਕ ਹੀ ਥਾਂ ਦੋ ਬਾਊਂਸਰ ਸੁੱਟ ਸਕਣਗੇ।

6 ਟੀਮਾਂ ਹੁਣ ਤਕ ਜਿੱਤ ਚੁੱਕੀਆਂ ਆਈਪੀਐੱਲ ਟਰਾਫੀ।

– ਚੇਨਈ ਤੇ ਮੁੰਬਈ 5-5 ਵਾਰ ਜਿੱਤ ਚੁੱਕੇ ਖਿਤਾਬ।

-ਟੀਵੀ ਅੰਪਾਇਰਾਂ ਦੁਆਰਾ ਸਹੀ ਫੈਸਲਿਆਂ ਲਈ ਸਮਾਰਟ ਰੀਪਲੇ ਸਿਸਟਮ ਦੀ ਵਰਤੋਂ।  ਮੁਹੰਮਦ ਸ਼ਮੀ, ਜੋਫਰਾ ਆਰਚਰ, ਬੇਨ ਸਟੋਕਸ, ਸਟੀਵ ਸਮਿਥ, ਹੈਰੀ ਬਰੂਕ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments