IPL 2024 ਦੇ 39ਵੇਂ ਮੈਚ ‘ਚ ਮੰਗਲਵਾਰ ਨੂੰ ਲਖਨਊ ਸੁਪਰਜਾਇੰਟਸ ਦੇ ਹੱਥੋਂ ਚੇਨਈ ਸੁਪਰ ਕਿੰਗਜ਼ ਨੂੰ 3 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। CSK ਦਾ ਆਪਣੇ ਘਰੇਲੂ ਮੈਦਾਨ ‘ਤੇ ਰਿਕਾਰਡ ਸ਼ਾਨਦਾਰ ਹੈ ਪਰ LSG ਨੇ ਉਸ ਨੂੰ ਹਰਾ ਕੇ ਵੱਡਾ ਝਟਕਾ ਦਿੱਤਾ ਹੈ। ਚੇਨਈ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਹਾਰ ਲਈ ਤ੍ਰੇਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਜ਼ਿਕਰਯੋਗ ਹੈ ਕਿ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 210/4 ਦੌੜਾਂ ਬਣਾਈਆਂ। ਜਵਾਬ ਵਿਚ ਐੱਲਐੱਸਜੀ ਨੇ 19.3 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਹ ਲਖਨਊ ਦੀ 8 ਮੈਚਾਂ ‘ਚੋਂ ਪੰਜਵੀਂ ਜਿੱਤ ਸੀ ਅਤੇ ਨੰਬਰ-4 ‘ਤੇ ਪਹੁੰਚ ਕੇ ਇਸ ਨੇ ਚੇਨਈ ਨੂੰ ਪੰਜਵੇਂ ਸਥਾਨ ‘ਤੇ ਧੱਕ ਦਿੱਤਾ।
ਕੌੜੀ ਦਵਾਈ ਨਿਗਲਣੀ ਹੈ ਪਰ ਅੰਤ ਵਿਚ ਲਖਨਊ ਸੁਪਰਜਾਇੰਟਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ 13ਵੇਂ ਓਵਰ ਤਕ ਮੈਚ ਵਿੱਚ ਸੀ ਪਰ ਮੈਚ ਦਾ ਰੁਖ ਬਦਲਣ ਲਈ ਸਟੋਇਨਿਸ ਦੀ ਤਾਰੀਫ਼ ਕਰਨੀ ਬਣਦੀ ਹੈ। ਤ੍ਰੇਲ ਨੇ ਵੱਡੀ ਭੂਮਿਕਾ ਨਿਭਾਈ। ਤ੍ਰੇਲ ਨੇ ਸਪਿੰਨਰਾਂ ਤੋਂ ਮੈਚ ਦੂਰ ਕਰ ਦਿੱਤਾ। ਅਸੀਂ ਮੈਚ ਨੂੰ ਡੂੰਘਾਈ ਤੱਕ ਲੈ ਜਾਂਦੇ ਪਰ ਇਹ ਖੇਡ ਦਾ ਹਿੱਸਾ ਹੈ। ਤੁਸੀਂ ਬੇਕਾਬੂ ਚੀਜ਼ਾਂ ਨੂੰ ਕਾਬੂ ਨਹੀਂ ਕਰ ਸਕਦੇ।
ਰੁਤੂਰਾਜ ਗਾਇਕਵਾੜ ਨੇ ਮੈਚ ਤੋਂ ਬਾਅਦ ਦੱਸਿਆ ਕਿ ਰਵਿੰਦਰ ਜਡੇਜਾ ਨੂੰ ਚੌਥੇ ਨੰਬਰ ‘ਤੇ ਬੱਲੇਬਾਜ਼ੀ ਲਈ ਕਿਉਂ ਭੇਜਿਆ ਗਿਆ ਅਤੇ ਸ਼ਿਵਮ ਦੁਬੇ ਦੀ ਲੇਟ ਐਂਟਰੀ ਕਿਉਂ ਹੋਈ। ਰੁਤੂਰਾਜ ਗਾਇਕਵਾੜ ਨੇ ਕਿਹਾ, ‘ਅਸੀਂ ਪਾਵਰ ਪਲੇਅ ‘ਚ ਦੂਜਾ ਵਿਕਟ ਗੁਆ ਦਿੱਤਾ ਅਤੇ ਫਿਰ ਰਵਿੰਦਰ ਜਡੇਜਾ ਬੱਲੇਬਾਜ਼ੀ ਕਰਨ ਆਏ। ਸਾਡੀ ਪ੍ਰਕਿਰਿਆ ਸਪੱਸ਼ਟ ਹੈ ਕਿ ਜਦੋਂ ਵੀ ਵਿਕਟ ਡਿੱਗੇਗਾ, ਜਡੇਜਾ ਬੱਲੇਬਾਜ਼ੀ ਕਰਨ ਲਈ ਆਵੇਗਾ।
ਰੁਤੂਰਾਜ ਗਾਇਕਵਾੜ ਨੇ ਇਹ ਵੀ ਦੱਸਿਆ ਕਿ 210 ਦੌੜਾਂ ਦਾ ਸਕੋਰ ਕਾਫੀ ਕਿਉਂ ਨਹੀਂ ਲੱਗ ਰਿਹਾ ਸੀ। CSK ਦੇ ਕਪਤਾਨ ਨੇ ਕਿਹਾ, ‘ਹਾਂ, ਪਹਿਲਾਂ ਬੱਲੇਬਾਜ਼ੀ ਕਰਦਿਆਂ ਸਾਨੂੰ ਇਸ ਤੋਂ ਵੱਡੇ ਸਕੋਰ ਦੀ ਉਮੀਦ ਨਹੀਂ ਸੀ। ਮੈਂ ਕਦੇ ਮਹਿਸੂਸ ਨਹੀਂ ਕੀਤਾ ਕਿ ਇਹ ਕਾਫੀ ਚੰਗਾ ਸਕੋਰ ਸੀ। ਜੇ ਤ੍ਰੇਲ ਦਾ ਮਸਲਾ ਨਾ ਹੁੰਦਾ ਤਾਂ ਇਹ ਸਕੋਰ ਵਧੀਆ ਸੀ। ਲਖਨਊ ਨੂੰ ਕ੍ਰੈਡਿਟ ਦੇਣਾ ਪਵੇਗਾ ਕਿ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।