Sam Curran ਨੂੰ ਆਈਪੀਐਲ 2023 ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ 18.5 ਕਰੋੜ ਰੁਪਏ ‘ਚ ਖਰੀਦਿਆ ਸੀ। ਉਸ ਨੂੰ ਪੰਜਾਬ ਨੇ ਇਸ ਸੀਜ਼ਨ ‘ਚ ਰਿਟੇਨ ਕੀਤਾ। ਮੌਜੂਦਾ ਸੈਸ਼ਨ ‘ਚ ਇੰਗਲਿਸ਼ ਆਲਰਾਊਂਡਰ ਦਾ ਪ੍ਰਦਰਸ਼ਨ ਸਾਧਾਰਨ ਰਿਹਾ ਹੈ। ਉਨ੍ਹਾਂ ਨੇ IPL 2024 ਦੇ ਅੱਠ ਮੈਚਾਂ ‘ਚ 11 ਵਿਕਟਾਂ ਲਈਆਂ ਤੇ ਸਿਰਫ 152 ਦੌੜਾਂ ਬਣਾਈਆਂ।
ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ (Virender Sehwag) ਨੇ ਪੰਜਾਬ ਕਿੰਗਜ਼ (Punjab Kings) ਦੇ ਆਲਰਾਊਂਡਰ ਸੈਮ ਕੁਰਾਨ (Sam Curran) ‘ਤੇ ਆਪਣਾ ਗੁੱਸਾ ਕੱਢਿਆ ਹੈ। ਸਹਿਵਾਗ ਨੇ ਕਿਹਾ ਕਿ ਸੈਮ ਕੁਰਾਨ ਨੇ ਮੌਜੂਦਾ ਸੀਜ਼ਨ ‘ਚ ਸਾਰੇ ਵਿਭਾਗਾਂ ‘ਚ ਖਰਾਬ ਪ੍ਰਦਰਸ਼ਨ ਕੀਤਾ ਹੈ ਤੇ ਉਹ ਟੀਮ ‘ਚ ਜਗ੍ਹਾ ਦਾ ਹੱਕਦਾਰ ਨਹੀਂ ਹੈ।
25 ਸਾਲਾ ਸੈਮ ਕੁਰਾਨ ਨੂੰ ਆਈਪੀਐਲ 2023 ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ 18.5 ਕਰੋੜ ਰੁਪਏ ‘ਚ ਖਰੀਦਿਆ ਸੀ। ਉਸ ਨੂੰ ਪੰਜਾਬ ਨੇ ਇਸ ਸੀਜ਼ਨ ‘ਚ ਰਿਟੇਨ ਕੀਤਾ। ਮੌਜੂਦਾ ਸੈਸ਼ਨ ‘ਚ ਇੰਗਲਿਸ਼ ਆਲਰਾਊਂਡਰ ਦਾ ਪ੍ਰਦਰਸ਼ਨ ਸਾਧਾਰਨ ਰਿਹਾ ਹੈ। ਉਨ੍ਹਾਂ ਨੇ IPL 2024 ਦੇ ਅੱਠ ਮੈਚਾਂ ‘ਚ 11 ਵਿਕਟਾਂ ਲਈਆਂ ਤੇ ਸਿਰਫ 152 ਦੌੜਾਂ ਬਣਾਈਆਂ।
ਵਰਿੰਦਰ ਸਹਿਵਾਗ ਨੇ ਕੱਢੀ ਭੜਾਸ
ਵਰਿੰਦਰ ਸਹਿਵਾਗ ਨੇ ਕ੍ਰਿਕਬਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੈਮ ਕੁਰਾਨ ਵਰਗੇ ਖਿਡਾਰੀ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਵੀ ਵਿਭਾਗ ‘ਚ ਮੈਚ ਵਿਨਰ ਨਹੀਂ ਹੈ।
ਮੈਂ ਸੈਮ ਕੁਰਾਨ ਨੂੰ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਆਲਰਾਊਂਡਰ ਨਹੀਂ ਮੰਨਾਂਗਾ। ਅਜਿਹੇ ਖਿਡਾਰੀ ਦਾ ਕੋਈ ਫਾਇਦਾ ਨਹੀਂ ਜੋ ਕੁਝ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਦਾ ਹੈ। ਤੁਸੀਂ ਮੈਚ ਜਾਂ ਤਾਂ ਬੱਲੇ ਨਾਲ ਜਾਂ ਗੇਂਦ ਨਾਲ ਜਿੱਤੋ। ਜਾਂ ਤਾਂ ਤੁਸੀਂ ਨਿਸ਼ਾਨਾਂ ਵਿੰਨ੍ਹੋ ਜਾਂ ਤੁਸੀਂ ਬਿਲਕੁਲ ਪ੍ਰਦਰਸ਼ਨ ਨਹੀਂ ਕਰ ਸਕੇ।
ਕਰਨ ਬਣਿਆ ਪੰਜਾਬ ਦਾ ਕਪਤਾਨ
ਤੁਹਾਨੂੰ ਦੱਸ ਦੇਈਏ ਕਿ ਸ਼ਿਖਰ ਧਵਨ ਸੱਟ ਕਾਰਨ ਕੁਝ ਸਮੇਂ ਤੋਂ ਕ੍ਰਿਕਟ ਐਕਸ਼ਨ ਤੋਂ ਦੂਰ ਹਨ। ਧਵਨ ਦੀ ਗੈਰ-ਮੌਜੂਦਗੀ ‘ਚ ਫਰੈਂਚਾਇਜ਼ੀ ਨੇ ਸੈਮ ਕੁਰਾਨ ਨੂੰ ਕਪਤਾਨੀ ਸੌਂਪੀ। ਸੈਮ ਕੁਰਾਨ ਦੀ ਕਪਤਾਨੀ ‘ਚ ਪੰਜਾਬ ਨੇ ਅਜੇ ਤਕ ਇਕ ਵੀ ਮੈਚ ਨਹੀਂ ਜਿੱਤਿਆ ਹੈ। ਪੰਜਾਬ ਨੂੰ ਐਤਵਾਰ ਨੂੰ ਉਸ ਦੇ ਘਰੇਲੂ ਮੈਦਾਨ ‘ਤੇ ਗੁਜਰਾਤ ਟਾਈਟਨਸ ਹੱਥੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਦਾ ਹਾਲ
ਮੌਜੂਦਾ ਆਈਪੀਐਲ ‘ਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਅਜੇ ਤਕ ਚੰਗਾ ਨਹੀਂ ਰਿਹਾ ਹੈ। ਪੰਜਾਬ ਕਿੰਗਜ਼ ਨੇ ਮੌਜੂਦਾ ਸੀਜ਼ਨ ‘ਚ 8 ਮੈਚਾਂ ‘ਚ ਸਿਰਫ਼ ਦੋ ਜਿੱਤਾਂ ਦਰਜ ਕੀਤੀਆਂ ਹਨ। ਛੇ ਹਾਰਾਂ ਨਾਲ ਪੰਜਾਬ ਦੀ ਟੀਮ ਅੰਕ ਸੂਚੀ ‘ਚ 9ਵੇਂ ਸਥਾਨ ’ਤੇ ਹੈ। ਪੰਜਾਬ ਕਿੰਗਜ਼ ਲਈ ਪਲੇਆਫ ‘ਚ ਪਹੁੰਚਣਾ ਕਾਫੀ ਮੁਸ਼ਕਿਲ ਜਾਪਦਾ ਹੈ। ਉਸ ਨੂੰ ਪਲੇਆਫ ‘ਚ ਪਹੁੰਚਣ ਦਾ ਮੌਕਾ ਹਾਸਲ ਕਰਨ ਲਈ ਆਪਣੇ ਬਾਕੀ ਮੈਚ ਜਿੱਤਣੇ ਪੈਣਗੇ।