ਹਿੰਦ ਮਹਾਸਾਗਰ ’ਚ ਭਾਰਤੀ ਨੇਵੀ ਦੀ ਬਹਾਦਰੀ ਇਕ ਵਾਰ ਫਿਰ ਦਿਖਾਈ ਦਿੱਤੀ। ਭਾਰਤੀ ਤੱਟ ਤੋਂ ਕਰੀਬ 2600 ਕਿਲੋਮੀਟਰ ਦੂਰ ਕਰੀਬ 40 ਘੰਟੇ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਉਸ ਨੇ ਨਾ ਸਿਰਫ਼ ਪੂਰਬ ਮਾਲਟੀਜ਼ ਝੰਡੇ ਵਾਲੇ ਅਗਵਾ ਕਾਰੋਬਾਰੀ ਜਹਾਜ਼ ਐੱਮਵੀ ਰੁਏਨ ਦੇ ਚਾਲਕ ਦਲ ਦੇ 17 ਮੈਂਬਰਾਂ ਨੂੰ ਸੁਰੱਖਿਅਤ ਰਿਹਾਅ ਕਰਵਾਇਆ ਬਲਕਿ 35 ਸੋਮਾਲੀ ਸਮੁੰਦਰੀ ਲੁਟੇਰਿਆਂ ਨੂੰ ਵੀ ਫੜ ਲਿਆ।
ਹਿੰਦ ਮਹਾਸਾਗਰ ’ਚ ਭਾਰਤੀ ਨੇਵੀ ਦੀ ਬਹਾਦਰੀ ਇਕ ਵਾਰ ਫਿਰ ਦਿਖਾਈ ਦਿੱਤੀ। ਭਾਰਤੀ ਤੱਟ ਤੋਂ ਕਰੀਬ 2600 ਕਿਲੋਮੀਟਰ ਦੂਰ ਕਰੀਬ 40 ਘੰਟੇ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਉਸ ਨੇ ਨਾ ਸਿਰਫ਼ ਪੂਰਬ ਮਾਲਟੀਜ਼ ਝੰਡੇ ਵਾਲੇ ਅਗਵਾ ਕਾਰੋਬਾਰੀ ਜਹਾਜ਼ ਐੱਮਵੀ ਰੁਏਨ ਦੇ ਚਾਲਕ ਦਲ ਦੇ 17 ਮੈਂਬਰਾਂ ਨੂੰ ਸੁਰੱਖਿਅਤ ਰਿਹਾਅ ਕਰਵਾਇਆ ਬਲਕਿ 35 ਸੋਮਾਲੀ ਸਮੁੰਦਰੀ ਲੁਟੇਰਿਆਂ ਨੂੰ ਵੀ ਫੜ ਲਿਆ। ਰੁਏਨ ਨੂੰ ਪਿਛਲੇ ਸਾਲ ਦਸੰਬਰ ’ਚ ਸੋਮਾਲੀਆ ਦੇ ਤੱਟ ਤੋਂ ਸਮੁੰਦਰੀ ਡਾਕੂਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ। ਉਹ ਇਸ ’ਤੇ ਸਵਾਰ ਹੋ ਕੇ ਹੋਰ ਕਾਰੋਬਾਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਫ਼ਿਰਾਕ ’ਚ ਸਨ।
ਨੇਵੀ ਦੇ ਬੁਲਾਰੇ ਨੇ ਦੱਸਿਆ ਕਿ ਉਸ ਦੇ ਜੰਗੀ ਬੇੜੇ ਆਈਐੱਨਐੱਸ ਕੋਲਕਾਤਾ ਨੇ ਬੁੱਧਵਾਰ ਸਵੇਰੇ ਰੁਏਨ ਨੂੰ ਰੋਕਿਆ। ਇਸ ਦੌਰਾਨ ਸੀ ਗਾਰਡੀਅਨ ਡ੍ਰੋਨ ਉਕਤ ਜਹਾਜ਼ ਦੇ ਉੱਪਰ ਉਡਾਇਆ ਗਿਆ, ਉਸ ਨੇ ਜਹਾਜ਼ ’ਤੇ ਸਮੁੰਦਰੀ ਡਾਕੂਆਂ ਦੀ ਪੁਸ਼ਟੀ ਕੀਤੀ। ਇਸ ਦੌਰਾਨ ਸਮੁੰਦਰੀ ਡਾਕੂਆਂ ਨੇ ਡ੍ਰੋਨ ਮਾਰ ਸੁੱਟਿਆ ਤੇ ਭਾਰਤੀ ਨੇਵੀ ਦੇ ਜੰਗੀ ਬੇੜੇ ’ਤੇ ਗੋਲ਼ੀਬਾਰੀ ਕੀਤੀ। ਨੇਵੀ ਨੇ ਦੱਸਿਆ ਕਿ ਇਸ ਤੋਂ ਬਾਅਦ ਆਈਐੱਨਐੱਸ ਕੋਲਕਾਤਾ ਨੇ ਐੱਮਵੀ ਰੁਏਨ ਜਹਾਜ਼ ਦੇ ਸਟੀਅਰਿੰਗ ਸਿਸਟਮ ਤੇ ਨੈਵੀਗੇਸ਼ਨਨਲ ਮਦਦ ਬੰਦ ਕਰ ਦਿੱਤੀ ਗਈ, ਜਿਸ ਨਾਲ ਜਹਾਜ਼ ਬੰਦ ਕਰਨਾ ਪਿਆ। ਇਸ ਤੋਂ ਬਾਅਦ ਸੀ-17 ਜਹਾਜ਼ ਤੋਂ ਮਾਰਕੋਸ ਕਮਾਂਡੋ ਜਹਾਜ਼ ’ਤੇ ਉਤਾਰੇ ਗਏ ਤੇ ਉਨ੍ਹਾਂ ਨੇ ਸਮੁੰਦਰੀ ਲੁਟੇਰਿਆਂ ਨੂੰ ਆਤਮ ਸਮਰਪਨ ਕਰਨ ਲਈ ਮਜਬੂਰ ਕਰ ਦਿੱਤਾ ਤੇ ਉਸ ’ਤੇ ਸਵਾਰ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਬਚਾਅ ਲਿਆ।
ਭਾਰਤੀ ਨੇਵੀ ਨੇ ਐਤਵਾਰ ਨੂੰ ਕਿਹਾ ਕਿ ਇਹ ਕਾਰਵਾਈ ਹਿੰਦ ਮਹਾਸਾਗਰ ’ਚ ਸ਼ਾਂਤੀ ਤੇ ਸਥਿਰਤਾ ਨੂੰ ਮਜ਼ਬੂਤ ਕਰਨ ਤੇ ਇਲਾਕੇ ’ਚ ਸਮੁੰਦਰੀ ਡਕੈਤੀ ਦੇ ਯਤਨਾਂ ਨੂੰ ਨਾਕਾਮ ਕਰਨ ਦੇ ਉਸ ਦੇ ਸੰਕਲਪ ਨੂੰ ਦੁਹਰਾਉਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਸੱਤ ਸਾਲਾਂ ’ਚ ਸੋਮਾਲੀ ਸਮੁੰਦਰੀ ਡਾਕੂਆਂ ਨਾਲ ਕਿਸੇ ਜਹਾਜ਼ ਨੂੰ ਪਹਿਲੀ ਵਾਰ ਇਸ ਤਰ੍ਹਾਂ ਆਪ੍ਰੇਸ਼ਨ ਚਲਾ ਕੇ ਜ਼ਬਤ ਕੀਤਾ ਗਿਆ ਹੈ। ਆਪ੍ਰੇਸ਼ਨ ਦੌਰਾਨ ਨੇਵੀ ਨੇ ਆਪਣੇ ਸਟੀਲਥ ਗਾਈਡਿਡ ਮਿਜ਼ਾਈਲ ਮਾਰੂ ਆਈਐੱਨਐੱਸ ਕੋਲਕਾਤਾ, ਗਸ਼ਤੀ ਜਹਾਜ਼ ਆਈਐੱਨਐਅਸ ਸੁਭਦਰਾ, ਲੰਬੇ ਸਮੇਂ ਤੱਕ ਚੱਲਣ ਵਾਲੇ ਸੀ ਗਾਰਡੀਅਨ ਡ੍ਰੋਨ ਦਾ ਇਸਤੇਮਾਲ ਕੀਤਾ। ਇਹੀ ਨਹੀਂ, ਉਸ ਨੇ ਸੀ-17 ਏਅਰਕ੍ਰਾਫਟ ਦਾ ਇਸਤੇਮਾਲ ਕਰ ਕੇ ਮਾਰਕੋਸ (ਵਿਸ਼ੇਸ਼ ਸਮੁੰਦਰੀ ਕਮਾਂਡੋ) ਨੂੰ ਐੱਮਵੀ ਰੁਏਨ ’ਤੇ ਏਅਰਡ੍ਰਾਪ ਕੀਤਾ।
ਨੇਵੀ ਦੇ ਬੁਲਾਰੇ ਨੇ ਕਿਹਾ ਕਿ ਰੁਏਨ ਦੀ ਸਮੁੰਦਰੀ ਯੋਗਤਾ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਕਰੀਬ 10 ਲੱਖ ਅਮਰੀਕੀ ਡਾਲਰ ਦੀ ਕੀਮਤ ਵਾਲੇ ਕਰੀਬ 37,800 ਟਨ ਮਾਲ ਲੈ ਕੇ ਜਾਣ ’ਚ ਸਮਰੱਥ ਇਸ ਜਹਾਜ਼ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਉਤੀ ਸਮਰਥਤ ਅੱਤਵਾਦੀਆਂ ਵੱਲੋਂ ਲਾਲ ਸਾਗਰ ’ਚ ਮਾਲ ਵਾਹਕ ਜਹਾਜ਼ਾਂ ’ਤੇ ਵਧਦੇ ਹਮਲਿਆਂ ਤੋਂ ਬਾਅਦ ਰਣਨੀਤਕ ਜਲ ਮਾਰਗਾਂ ’ਤੇ ਨਿਗਰਾਨੀ ਰੱਖਣ ਲਈ ਨੇਵੀ ਨੇ 10 ਤੋਂ ਵੱਧ ਜੰਗੀ ਬੇੜੇ ਤਾਇਨਾਤ ਕੀਤੇ ਗਏ ਹਨ। ਪਿਛਲੇ ਕੁਝ ਸਮੇਂ ਤੋਂ ਹਿੰਦ ਮਹਾਸਾਗਰ ’ਚ ਸਮੁੰਦਰੀ ਡਕੈਤੀ ਦੀਆਂ ਘਟਨਾਵਾਂ ਵਧ ਰਹੀਆਂ ਹਨ।