ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਸਾਰੇ ਪੌਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਤੇ ਜੇਕਰ ਕਿਸੇ ਪੋਸ਼ਕ ਤੱਤ ਦੀ ਕਮੀ ਹੋ ਜਾਂਦੀ ਹੈ ਤਾਂ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇੰਨਾ ਹੀ ਨਹੀਂ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਵੀ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦੀ ਹੈ।
ਅਸੀਂ ਸਾਰੇ ਬਚਪਨ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਸਰੀਰ ਦੇ ਸਹੀ ਵਿਕਾਸ ਲਈ ਸਾਰੇ ਪੋਸ਼ਕ ਤੱਤਾਂ ਦਾ ਹੋਣਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਡਾਕਟਰਾਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕੋਈ ਸਾਨੂੰ ਸਿਹਤਮੰਦ ਤੇ ਸੰਤੁਲਿਤ ਖੁਰਾਕ ਲੈਣ ਦੀ ਸਲਾਹ ਦਿੰਦਾ ਹੈ। ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਸਾਰੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਤੇ ਜੇਕਰ ਕਿਸੇ ਪੋਸ਼ਕ ਤੱਤ ਦੀ ਕਮੀ ਹੋ ਜਾਂਦੀ ਹੈ ਤਾਂ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇੰਨਾ ਹੀ ਨਹੀਂ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਵੀ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦੀ ਹੈ।
ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਜ਼ਿਆਦਾ ਖਾਣਾ ਤੇ ਸਰੀਰਕ ਗਤੀਵਿਧੀਆਂ ਦੀ ਕਮੀ ਕਿਸੇ ਨੂੰ ਵੀ ਮੋਟਾਪੇ ਦਾ ਸ਼ਿਕਾਰ ਬਣਾ ਸਕਦੀ ਹੈ। ਹਾਲਾਂਕਿ ਇਸ ਸਭ ਤੋਂ ਇਲਾਵਾ ਸਰੀਰ ‘ਚ ਕੁਝ ਪੋਸ਼ਕ ਤੱਤਾਂ ਦੀ ਘਾਟ ਕਾਰਨ ਵੀ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਕੁਝ ਅਜਿਹੇ ਪੋਸ਼ਕ ਤੱਤਾਂ ਬਾਰੇ ਦੱਸਣ ਜਾ ਰਹੇ ਹਾਂ, ਤਾਂ ਆਓ ਜਾਣਦੇ ਹਾਂ ਭਾਰ ਵਧਣ ਲਈ ਜ਼ਿੰਮੇਵਾਰ ਪੋਸ਼ਕ ਤੱਤਾਂ ਬਾਰੇ-
ਵਿਟਾਮਿਨ ਡੀ
ਵਿਟਾਮਿਨ ਡੀ ਸਾਡੀ ਸਿਹਤ ਲਈ ਮਹੱਤਵਪੂਰਨ ਪੋਸ਼ਕ ਤੱਤ ਹੈ। ਇਸਦੀ ਘਾਟ ਮੈਟਾਬੋਲਿਜ਼ਮ ਤੇ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਿਗਾੜ ਸਕਦੀ ਹੈ, ਜੋ ਚਰਬੀ ਨੂੰ ਸਾੜਨ ‘ਚ ਰੁਕਾਵਟ ਪਾਉਂਦੀ ਹੈ ਤੇ ਭਾਰ ਵਧਣ ਦਾ ਕਾਰਨ ਬਣਦੀ ਹੈ।
ਓਮੇਗਾ -3 ਫੈਟੀ ਐਸਿਡ
ਓਮੇਗਾ-3 ਫੈਟੀ ਐਸਿਡ ਸਾਡੇ ਸਰੀਰ ਨੂੰ ਆਮ ਤੌਰ ‘ਤੇ ਕੰਮ ਕਰਨ ‘ਚ ਮਦਦ ਕਰਦੇ ਹਨ। ਇਸ ਦੀ ਘਾਟ ਭੁੱਖਮਰੀ ਦੇ ਹਾਰਮੋਨਸ ‘ਚ ਵਿਗਾੜ ਪੈਦਾ ਕਰ ਸਕਦੀ ਹੈ, ਜਿਸ ਨਾਲ ਕੈਲੋਰੀ ਨਾਲ ਭਰਪੂਰ ਭੋਜਨ ਤੇ ਜ਼ਿਆਦਾ ਖਾਣ ਦੀ ਲਾਲਸਾ ਵਧ ਸਕਦੀ ਹੈ ਜਿਸ ਨਾਲ ਭਾਰ ਵਧਦਾ ਹੈ।
ਪ੍ਰੋਟੀਨ
ਸਰੀਰ ਦੇ ਸਹੀ ਵਿਕਾਸ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਇਹ ਨਾ ਸਿਰਫ਼ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਬਣਾਉਣ ਤੇ ਉਨ੍ਹਾਂ ਦੀ ਮੁਰੰਮਤ ਕਰਨ ‘ਚ ਮਦਦ ਕਰਦਾ ਹੈ, ਸਗੋਂ ਊਰਜਾ ਦਾ ਸਰੋਤ ਵੀ ਹੈ। ਅਜਿਹੀ ਸਥਿਤੀ ‘ਚ ਇਸਦੀ ਘਾਟ ਨਾਲ ਲਾਲਸਾ ਤੇ ਜ਼ਿਆਦਾ ਖਾਣ ਦੀ ਇੱਛਾ ਵਧਦੀ ਹੈ, ਜੋ ਭਾਰ ਵਧਣ ਵਿੱਚ ਯੋਗਦਾਨ ਪਾ ਸਕਦੀ ਹੈ।
ਵਿਟਾਮਿਨ ਬੀ
ਵਿਟਾਮਿਨ ਬੀ ਜਿਵੇਂ ਕਿ ਬੀ12 ਤੇ ਬੀ6 ਵੀ ਸਾਡੇ ਸਰੀਰ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਸਰੀਰ ‘ਚ ਇਨ੍ਹਾਂ ਦੀ ਘਾਟ ਥਕਾਵਟ ਤੇ ਸ਼ੂਗਰ ਕ੍ਰੇਵਿੰਗਸ ਦਾ ਕਾਰਨ ਬਣ ਸਕਦੀ ਹੈ, ਜੋ ਭਾਰ ਵਧਣ ‘ਚ ਯੋਗਦਾਨ ਪਾਉਂਦੀ ਹੈ।
ਆਇਓਡੀਨ
ਆਇਓਡੀਨ ਵੀ ਬਹੁਤ ਮਹੱਤਵਪੂਰਨ ਪੋਸ਼ਕ ਤੱਤ ਹੈ, ਜਿਸਦੀ ਘਾਟ ਸਰੀਰ ‘ਚ ਹਾਈਪੋਥਾਈਰੋਡਿਜ਼ਮ ਦਾ ਕਾਰਨ ਬਣ ਸਕਦੀ ਹੈ ਜਿਸ ਨਾਲ ਮੈਟਾਬੋਲਿਜ਼ਮ ਹੌਲੀ ਹੋ ਸਕਦਾ ਹੈ ਤੇ ਭਾਰ ਵਧ ਸਕਦਾ ਹੈ।
ਆਇਰਨ
ਆਇਰਨ ਦੀ ਕਮੀ ਨਾ ਸਿਰਫ ਅਨੀਮੀਆ ਦਾ ਕਾਰਨ ਬਣ ਸਕਦੀ ਹੈ ਬਲਕਿ ਇਹ ਅਕਸਰ ਥਕਾਵਟ, ਮੈਟਾਬੌਲਿਜ਼ਮ ‘ਚ ਵਿਘਨ ਤੇ ਭਾਰ ਵਧਣ ਦਾ ਕਾਰਨ ਵੀ ਬਣ ਸਕਦੀ ਹੈ।