ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਲਾਈਨ ‘ਚ ਬਤੌਰ ਜਨਰਲ ਡਿਊਟੀ ਤਾਇਨਾਤ ਹੈl ਉਸ ਦੀ ਡਿਊਟੀ ਪੁਲਿਸ ਲਾਈਨ ਲੁਧਿਆਣਾ ਤੋਂ ਬਤੌਰ ਇੰਚਾਰਜ ਸੈਸ਼ਨ ਚਲਾਨੀ ਪੇਸ਼ੀ ਲਈ ਹੋਰ ਮੁਲਾਜ਼ਮਾਂ ਨਾਲ ਲਗਾਈ ਗਈ ਸੀ l
ਲੁੱਟ-ਖੋਹ ਦੇ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਨ ਲਈ ਜਦ ਸਿਪਾਹੀ ਨੇ ਉਸ ਦੀ ਹੱਥਕੜੀ ਖੋਲੀ ਤਾਂ ਉਹ ਸਿਪਾਹੀ ਨੂੰ ਧੱਕਾ ਮਾਰ ਕੇ ਕੋਰਟ ਕੰਪਲੈਕਸ ਚੋਂ ਫਰਾਰ ਹੋ ਗਿਆ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਦੀ ਸ਼ਿਕਾਇਤ ਤੇ ਸੁੰਦਰ ਨਗਰ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਰਾਹੁਲ ਕੁਮਾਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਲਾਈਨ ਵਿੱਚ ਬਤੌਰ ਜਨਰਲ ਡਿਊਟੀ ਤੈਨਾਤ ਹੈ l ਉਸ ਦੀ ਡਿਊਟੀ ਪੁਲਿਸ ਲਾਈਨ ਲੁਧਿਆਣਾ ਤੋਂ ਬਤੌਰ ਇੰਚਾਰਜ ਸੈਸ਼ਨ ਚਲਾਨੀ ਪੇਸ਼ੀ ਲਈ ਹੋਰ ਮੁਲਾਜ਼ਮਾ ਨਾਲ ਲਗਾਈ ਗਈ ਸੀ l ਸਿਪਾਹੀ ਹਰਕੀਰਤ ਸਿੰਘ 25 ਜਨਵਰੀ 2024 ਨੂੰ ਥਾਣਾ ਜਮਾਲਪੁਰ ‘ਚ ਦਰਜ ਹੋਏ ਲੁੱਟ ਖੋਹ ਦੇ ਮੁਕੱਦਮੇ ‘ਚ ਮੁਲਜ਼ਮ ਰਾਹੁਲ ਕੁਮਾਰ ਨੂੰ ਅਦਾਲਤ ‘ਚ ਪੇਸ਼ ਕਰਨ ਲਈ ਆਇਆ ਸੀl
ਅਦਾਲਤ ਦੇ ਬਾਹਰ ਉਸਨੇ ਜਿਸ ਤਰ੍ਹਾਂ ਹੀ ਮੁਲਜ਼ਮ ਰਾਹੁਲ ਦੀ ਹੱਥ ਕੜੀ ਖੋਲੀ ਤਾਂ ਉਹ ਸਿਪਾਹੀ ਹਰਕੀਰਤ ਸਿੰਘ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ l ਕੋਰਟ ਕੰਪਲੈਕਸ ਦੇ ਸੁਰੱਖਿਆ ਮੁਲਾਜ਼ਮਾਂ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਨੇ ਰਾਹੁਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਭੀੜ ਦਾ ਫਾਇਦਾ ਚੁੱਕ ਕੇ ਫਰਾਰ ਹੋ ਚੁੱਕਾ ਸੀ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਮੁਲਜਮ ਰਾਹੁਲ ਕੁਮਾਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।