ਸ਼ਿਕਾਗੋ ਪੁਲਿਸ ਨੇ ਇੱਕ ਟ੍ਰੈਫਿਕ ਸਟਾਪ ਦੌਰਾਨ 41 ਸਕਿੰਟਾਂ ‘ਚ ਚਲਾਈਆਂ 100 ਗੋਲੀਆਂ ,ਵੀਡੀਓ ਆਈ ਸਾਹਮਣੇ
ਏਪੀ, ਸ਼ਿਕਾਗੋ: ਸ਼ਿਕਾਗੋ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਸੜਕ ‘ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨਿਗਰਾਨੀ ਏਜੰਸੀ ਦੁਆਰਾ ਮੰਗਲਵਾਰ ਨੂੰ ਇੱਕ ਗ੍ਰਾਫਿਕ ਵੀਡੀਓ ਫੁਟੇਜ ਜਾਰੀ ਕੀਤਾ ਗਿਆ ਸੀ। ਵੀਡੀਓ ਦੇ ਅਨੁਸਾਰ, ਸਾਦੇ ਕੱਪੜਿਆਂ ਵਾਲੇ ਸ਼ਿਕਾਗੋ ਪੁਲਿਸ ਅਧਿਕਾਰੀਆਂ ਨੇ ਇੱਕ ਟ੍ਰੈਫਿਕ ਸਟਾਪ ਦੌਰਾਨ 41 ਸਕਿੰਟਾਂ ਵਿੱਚ ਲਗਭਗ 100 ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਅਧਿਕਾਰੀ ਜ਼ਖਮੀ ਹੋ ਗਿਆ।