ਭਾਜਪਾ ਦੇ ਸੰਸਦ ਮੈਂਬਰ ਦਿਲੀਪ ਘੋਸ਼ ਤੇ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਹੁਣ ਵਿਵਾਦਤ ਟਿੱਪਣੀਆਂ ਕਰ ਕੇ ਫਸ ਗਏ ਹਨ। ਚੋਣ ਕਮਿਸ਼ਨ ਨੇ ਅੱਜ ਭਾਜਪਾ ਦੇ ਸੰਸਦ ਮੈਂਬਰ ਦਿਲੀਪ ਘੋਸ਼ ਤੇ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਦੀ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਲਈ ਨਿੰਦਾ ਕੀਤੀ ਹੈ।

ਕਮਿਸ਼ਨ ਨੇ ਐੱਮਸੀਸੀ ਦੀ ਉਲੰਘਣਾ ‘ਤੇ ਜਾਰੀ ਨੋਟਿਸਾਂ ਦਾ ਜਵਾਬ ਮਿਲਣ ਤੋਂ ਬਾਅਦ ਆਪਣੇ ਆਦੇਸ਼ ਵਿਚ ਕਿਹਾ ਕਿ ਦਿਲੀਪ ਘੋਸ਼ ਤੇ ਕਾਂਗਰਸ ਨੇਤਾ ਨੇ ਨਿੱਜੀ ਹਮਲਾ ਕੀਤਾ ਅਤੇ ਇਸ ਤਰ੍ਹਾਂ ਆਦਰਸ਼ ਚੋਣ ਜ਼ਾਬਤੇ ਦੀਆਂ ਵਿਵਸਥਾਵਾਂ ਦੀ ਉਲੰਘਣਾ ਕੀਤੀ।
ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਹੁਣ ਦੋਵਾਂ ਨੂੰ ਆਦਰਸ਼ ਚੋਣ ਜ਼ਾਬਤੇ ਦੇ ਸਮੇਂ ਦੌਰਾਨ ਜਨਤਕ ਬਿਆਨਾਂ ਵਿਚ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਹੁਣ ਉਨ੍ਹਾਂ ਦੇ ਚੋਣ ਪ੍ਰਚਾਰ ‘ਤੇ ਕਮਿਸ਼ਨ ਵੱਲੋਂ ਵਿਸ਼ੇਸ਼ ਅਤੇ ਵਾਧੂ ਨਿਗਰਾਨੀ ਰੱਖੀ ਜਾਵੇਗੀ।