ਵਿਆਹ ਦੀਆਂ ਖਬਰਾਂ ਵਿਚਾਲੇ Taapsee Pannu ਦੀ ਮਾਂਗ ‘ਚ ਦਿਸਿਆ ਸੰਧੂਰ, ‘ਪਤੀ’ ਮੈਥਿਆਸ ਬੋ ਨਾਲ ਖੇਡੀ ਪਹਿਲੀ ਹੋਲੀ
ਹਸੀਨ ਦਿਲਰੁਬਾ, ਥੱਪੜ ਤੇ ਪਿੰਕ ਤੋਂ ਨਾਮ ਕਮਾਉਣ ਵਾਲੀ ਅਦਾਕਾਰਾ ਤਾਪਸੀ ਪੰਨੂ ਇਸ ਸਮੇਂ ਆਪਣੇ ਚੁੱਪ-ਚੁਪੀਤੇ ਵਿਆਹ ਨੂੰ ਲੈ ਕੇ ਸੁਰਖੀਆਂ ਵਿਚ ਹੈ। ਇਕ ਪਾਸੇ ਜਿੱਥੇ ਪੂਰਾ ਦੇਸ਼ ਹੋਲੀ ਦੇ ਰੰਗਾਂ ਵਿਚ ਡੁੱਬਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਤਾਪਸੀ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ ਹੈ।
ਹਸੀਨ ਦਿਲਰੁਬਾ, ਥੱਪੜ ਤੇ ਪਿੰਕ ਤੋਂ ਨਾਮ ਕਮਾਉਣ ਵਾਲੀ ਅਦਾਕਾਰਾ ਤਾਪਸੀ ਪੰਨੂ ਇਸ ਸਮੇਂ ਆਪਣੇ ਚੁੱਪ-ਚੁਪੀਤੇ ਵਿਆਹ ਨੂੰ ਲੈ ਕੇ ਸੁਰਖੀਆਂ ਵਿਚ ਹੈ। ਇਕ ਪਾਸੇ ਜਿੱਥੇ ਪੂਰਾ ਦੇਸ਼ ਹੋਲੀ ਦੇ ਰੰਗਾਂ ਵਿਚ ਡੁੱਬਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਤਾਪਸੀ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ ਹੈ। ਹੁਣ ਤਾਪਸੀ ਦੀ ਹੋਲੀ ਸੈਲੀਬ੍ਰੇਸ਼ਨ ਦੀ ਤਸਵੀਰ ਵੀ ਸਾਹਮਣੇ ਆਈ ਹੈ।
ਪਿਛਲੇ ਮਹੀਨੇ ਖ਼ਬਰਾਂ ਆਈਆਂ ਸਨ ਕਿ ਤਾਪਸੀ ਪੰਨੂ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮੈਥਿਆਸ ਬੋਏ (Mathias Boe) ਨਾਲ ਵਿਆਹ ਕਰਨ ਜਾ ਰਹੀ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਨੇ ਬੁਆਏਫ੍ਰੈਂਡ ਮੈਥਿਆਸ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਉਦੈਪੁਰ ਵਿਚ ਇਕ-ਦੂਜੇ ਨਾਲ ਸੱਤ ਫੇਰੇ ਲਏ। ਹੁਣ ਜੋੜੇ ਨੇ ਹੋਲੀ ਖੇਡੀ ਹੈ।
ਜੇ ਵਿਆਹ ਦੀ ਖਬਰ ਸੱਚ ਹੈ ਤਾਂ ਅਦਾਕਾਰਾ ਨੇ ਪਹਿਲੀ ਵਾਰ ਪਾਰਟਨਰ ਮੈਥਿਆਸ ਬੋ ਨਾਲ ਹੋਲੀ ਖੇਡੀ ਹੈ। ਤਾਪਸੀ ਦੇ ਦੋਸਤ ਅਭਿਲਾਸ਼ ਥਾਪਲਿਆਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੋਲੀ ਦੇ ਜਸ਼ਨ ਦੀ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਨਾਲ ਤਾਪਸੀ ਦੀ ਦੋਸਤ ਨੇ ਕੈਪਸ਼ਨ ਵਿਚ ਲਿਖਿਆ, ‘ਸਾਡੀ ਤਾਂ ਹੋਲੀ।’
ਤਸਵੀਰ ‘ਚ ਤਾਪਸੀ ਪੰਨੂ ਤੇ ਉਸ ਦੀ ਪਾਰਟਨਰ ਮੈਥਿਆਸ ਬੋ ਆਪਣੇ ਦੋਸਤਾਂ ਨਾਲ ਹੋਲੀ ਦੇ ਰੰਗਾਂ ‘ਚ ਡੁੱਬੇ ਨਜ਼ਰ ਆ ਰਹੇ ਹਨ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਤਾਪਸੀ ਨੇ ਲਾਲ ਗੁਲਾਲ ਨਾਲ ਆਪਣੀ ਮਾਂਗ ਵੀ ਭਰੀ ਹੈ। ਉੱਥੇ ਹੀ ਮੈਥਿਆਸ ਵੀ ਲਾਲ ਗੁਲਾਲ ਨਾਲ ਰੰਗਿਆ ਹੋਇਆ ਹੈ। ਤਾਪਸੀ ਨੀਲੇ ਰੰਗ ਦੇ ਸੂਟ ਵਿਚ ਮੁਸਕਰਾਉਂਦੀ ਹੋੀ ਕੈਮਰੇ ਲਈ ਪੋਜ਼ ਦੇ ਰਹੀ ਹੈ। ਮੈਥਿਆਸ ਸਭ ਤੋਂ ਪਿੱਛੇ ਖੜ੍ਹਾ ਹੈ।
ਨਿਊਜ਼ 18 ਦੀ ਖ਼ਬਰ ਮੁਤਾਬਿਕ ਤਾਪਸੀ ਪੰਨੂ ਨੇ 20 ਮਾਰਚ 2024 ਨੂੰ ਮੈਥਿਆਸ ਬੋ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਆਪਣੇ ਵਿਆਹ ਦਾ ਕੋਈ ਰੌਲਾ ਨਹੀਂ ਪਾਉਣਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਬਹੁਤ ਹੀ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ। ਇਸ ਵਿਆਹ ‘ਚ ਬਾਲੀਵੁੱਡ ਤੋਂ ਸਿਰਫ ਅਨੁਰਾਗ ਕਸ਼ਯਪ ਤੇ ਥੱਪੜ ਕੋ-ਸਟਾਰ ਪਵੇਲ ਗੁਲਾਟੀ ਨੇ ਸ਼ਿਰਕਤ ਕੀਤੀ ਹੈ।
ਹਾਲ ਹੀ ‘ਚ ਪਾਵੇਲ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਵੀ ਸ਼ੇਅਰ ਕੀਤੀ, ਜਿਸ ਨਾਲ ਉਸ ਨੇ ਕੈਪਸ਼ਨ ਦਿੱਤੀ, ‘ਟਵਿੰਕਲ ਟਵਿੰਕਲ ਲਿਟਲ ਸਟਾਰ, ਹਮੇ ਨਹੀਂ ਪਤਾ ਹਮ ਕਹਾਂ ਹੈ।’ ਇਸ ਫੋਟੋ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਤਾਪਸੀ ਅਤੇ ਮੈਥਿਆਸ ਦੇ ਵਿਆਹ ਦੀ ਹੈ। ਖ਼ੈਰ ਤਾਪਸੀ ਤੇ ਮੈਥਿਆਸ ਨੇ ਵਿਆਹ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ।