ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਕਟਕੀਪਰ ਹੇਨਰਿਚ ਕਲਾਸੇਨ ਨੇ ਮੰਗਲਵਾਰ ਨੂੰ ਆਈਪੀਐੱਲ 2024 ਦੇ 23ਵੇਂ ਮੈਚ ਵਿਚ ਸ਼ਿਖਰ ਧਵਨ ਨੂੰ ਭੁਵਨੇਸ਼ਵਰ ਕੁਮਾਰ ਦੀ ਗੇਂਦ ‘ਤੇ ਸਟੰਪ ਆਊਟ ਕੀਤਾ, ਜਿਸ ਦੀ ਵੀਡੀਓ ਵਾਇਰਲ ਹੋ ਗਿਆ ਹੈ। ਇਹ ਵੀਡੀਓ ਘਟਨਾ ਮੁੱਲਾਂਪੁਰ ਵਿਚ ਪੰਜਾਬ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡੇ ਗਏ ਮੈਚ ਦੀ ਹੈ।

ਭੁਵਨੇਸ਼ਵਰ ਕੁਮਾਰ ਪਾਰੀ ਦਾ ਪੰਜਵਾਂ ਓਵਰ ਸੁੱਟ ਰਿਹਾ ਸੀ। ਉਸ ਨੇ ਚੌਥੀ ਗੇਂਦ ਨੂੰ ਲੈਂਥ ‘ਤੇ ਮਾਰਿਆ, ਜਿਸ ‘ਤੇ ਸ਼ਿਖਰ ਧਵਨ ਡਰਾਈਵ ਕਰਨ ਲਈ ਅੱਗੇ ਵਧਿਆ ਪਰ ਉਸ ਦੇ ਬੱਲੇ ਅਤੇ ਗੇਂਦ ਵਿਚਕਾਰ ਕੋਈ ਸੰਪਰਕ ਨਹੀਂ ਸੀ। ਜਿਵੇਂ ਹੀ ਕਲਾਸੇਨ ਨੇ ਗੇਂਦ ਨੂੰ ਫੜਿਆ, ਉਸ ਨੇ ਵਿਕਟਾਂ ਖਿਲਾਰ ਦਿੱਤੀਆਂ ਅਤੇ ਸ਼ਿਖਰ ਧਵਨ ਨੂੰ ਉਦੋਂ ਤਕ ਕ੍ਰੀਜ਼ ਦੇ ਅੰਦਰ ਆਉਣ ਦਾ ਕੋਈ ਮੌਕਾ ਨਹੀਂ ਮਿਲਿਆ। ਭੁਵੀ ਨੇ ਇਹ ਗੇਂਦ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੁੱਟੀ ਸੀ।
ਹੇਨਰਿਚ ਕਲਾਸੇਨ ਦੀ ਇਸ ਸਟੰਪਿੰਗ ਦੀ ਕਾਫ਼ੀ ਤਾਰੀਫ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਨੇ ਦੱਖਣੀ ਅਫਰੀਕਾ ਦੇ ਵਿਕਟਕੀਪਰ ਦੀ ਤੁਲਨਾ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਕੀਤੀ। ਜ਼ਿਕਰਯੋਗ ਹੈ ਕਿ ਸ਼ਿਖਰ ਧਵਨ 16 ਗੇਂਦਾਂ ‘ਚ ਦੋ ਚੌਕਿਆਂ ਦੀ ਮਦਦ ਨਾਲ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਰੋਮਾਂਚਕ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 2 ਦੌੜਾਂ ਨਾਲ ਹਰਾਇਆ।
ਮੁੱਲਾਂਪੁਰ ‘ਚ ਖੇਡੇ ਗਏ ਮੈਚ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਜ਼ ਦੀ ਟੀਮ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 180 ਦੌੜਾਂ ਹੀ ਬਣਾ ਸਕੀ।
ਪੈਟ ਕਮਿੰਸ ਦੀ ਅਗਵਾਈ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀ ਪੰਜ ਮੈਚਾਂ ਵਿਚ ਇਹ ਤੀਜੀ ਜਿੱਤ ਸੀ ਅਤੇ ਉਹ IPL 2024 ਦੀ ਅੰਕ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੀ ਪੰਜ ਮੈਚਾਂ ਵਿਚ ਇਹ ਤੀਜੀ ਹਾਰ ਹੈ ਅਤੇ ਉਹ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਹੈ।