ਲੁਧਿਆਣਾ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਹੈ ਕਿ ਇਹ ਐਫਆਈਆਰ ਵਿਕਾਸ ਪਰਾਸ਼ਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਐਫਆਈਆਰ ‘ਚ ਕਿਹਾ ਗਿਆ ਹੈ ਕਿ ਇਸ ਯੂਟਿਊਬ ਚੈਨਲ ਨੇ ਰਾਘਵ ਚੱਢਾ ਖ਼ਿਲਾਫ਼ ਇਤਰਾਜ਼ਯੋਗ ਵੀਡੀਓ ਚਲਾਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਭਗੌੜੇ ਵਿਜੈ ਮਾਲਿਆ ਨਾਲ ਕਥਿਤ ਤੌਰ ‘ਤੇ ਤੁਲਨਾ ਕਰਨ ‘ਤੇ ਪੰਜਾਬ ਪੁਲਿਸ ਨੇ ਇਕ ਯੂ-ਟਿਊਬ ਚੈਨਲ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਪੰਜਾਬ ਪੁਲਿਸ ਨੇ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਸ਼ਿਮਲਾਪੁਰੀ ਵਿਖੇ ਦਰਜ ਕੀਤਾ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਲੁਧਿਆਣਾ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਹੈ ਕਿ ਇਹ ਐਫਆਈਆਰ ਲੁਧਿਆਣਾ ਤੋਂ ‘ਆਪ’ ਲੋਕ ਸਭਾ ਉਮੀਦਵਾਰ ਅਸ਼ੋਕ ਪੱਪੀ ਪਰਾਸ਼ਰ ਦੇ ਪੁੱਤਰ ਵਿਕਾਸ ਪਰਾਸ਼ਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਐਫਆਈਆਰ ‘ਚ ਕਿਹਾ ਗਿਆ ਹੈ ਕਿ ਕੈਪੀਟਲ ਟੀਵੀ ਨਾਂ ਦੇ ਯੂਟਿਊਬ ਚੈਨਲ ਯੂਟਿਊਬ ਚੈਨਲ ਨੇ ਰਾਘਵ ਚੱਢਾ ਖ਼ਿਲਾਫ਼ ਇਤਰਾਜ਼ਯੋਗ ਵੀਡੀਓ ਚਲਾਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਯੂ-ਟਿਊਬ ਚੈਨਲ ‘ਤੇ ਦਿੱਲੀ ਸ਼ਰਾਬ ਘੁਟਾਲੇ ਸਬੰਧੀ ਗਲਤ ਜਾਣਕਾਰੀ ਸਾਂਝੀ ਕਰਨ ਤੇ ਲੋਕਾਂ ਨੂੰ ਗੁੰਮਰਾਹਕੁੰਨ ਖਬਰਾਂ ਦੇਣ ਦਾ ਦੋਸ਼ ਹੈ।