Monday, February 3, 2025
Google search engine
HomeDeshਮਾਂ ਬੋਲੀ ਦੀ ਪ੍ਰਫੁੱਲਤਾ ਲਈ ਸਰਕਾਰੀ ਸਕੂਲਾਂ ’ਚ ਕਰੋੜਾਂ ਖ਼ਰਚ ਚੁੱਕੈ ਰਜਿੰਦਰ...

ਮਾਂ ਬੋਲੀ ਦੀ ਪ੍ਰਫੁੱਲਤਾ ਲਈ ਸਰਕਾਰੀ ਸਕੂਲਾਂ ’ਚ ਕਰੋੜਾਂ ਖ਼ਰਚ ਚੁੱਕੈ ਰਜਿੰਦਰ ਸਿੰਘ ਬੇਦੀ, ਮਾਂ ਬੋਲੀ ਪੰਜਾਬੀ ਲਈ ਕੁਝ ਕਰਨ ਗੁਜ਼ਰਨ ਦਾ ਲਿਆ ਅਹਿਦ

ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੇ ਸਮਾਜ ਸੇਵਕ ਐੱਨਆਰਆਈ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬੀ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਮਨੋਰਥ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਏ ਨਾਲ ਲੱਗਦੇ 90 ਤੋਂ ਵੱਧ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਏਸੀ, ਵਾਟਰ ਕੂਲਰ, ਐਡੀਟੋਰੀਅਲ ਹਾਲ, ਸਕੂਲੀ ਇਮਾਰਤਾਂ, ਐੱਲਈਡੀ, ਕੰਪਿਊਟਰ, ਪੜ੍ਹਾਈ ਦੀ ਸਮੱਗਰੀ ਆਦਿ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਹੋਰ ਵੀ ਯਤਨ ਜਾਰੀ ਹਨ।

ਗੁਰਦੁਆਰਾ ਬਾਬਾ ਸ਼੍ਰੀ ਚੰਦ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐੱਨਆਰਆਈ ਤੇ ਉੱਘੇ ਸਮਾਜ ਸੇਵਕ ਬਾਬਾ ਰਜਿੰਦਰ ਸਿੰਘ ਬੇਦੀ ਨਾਲ ਪੰਜਾਬੀ ਜਾਗਰਣ ਨੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਦਾ ਜਨਮ 1941 ਵਿਚ ਨਾਨਕੇ ਪਿੰਡ ਮਾਂ ਸਵਰਨ ਕੌਰ ਦੀ ਕੁੱਖੋਂ ਸ਼ਹਿਰ ਢਿਗਾ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਬੇਦੀ ਪਿਸ਼ਾਵਰ ਵਿਚ ਅਧਿਆਪਕ ਸਨ। ਉਨ੍ਹਾਂ ਦਾ ਬਚਪਨ ਅਤੇ ਬੁਢਾਪਾ ਜਿੱਥੇ ਸੁਖਾਲਾ ਰਿਹਾ, ਉਥੇ ਜਵਾਨੀ ਦਾ ਜੀਵਨ ਭਰਪੂਰ ਸੰਘਰਸ਼ਮਈ ਰਿਹਾ। 1957 ਵਿਚ ਮੈਟਿ੍ਰਕ ਕਰਨ ਤੋਂ ਬਾਅਦ 1962 ਵਿਚ ਪੰਚਾਇਤ ਸਕੱਤਰ ਬਣੇ ਅਤੇ ਇਸ ਤੋਂ ਬਾਅਦ ਟੈਕਸ ਕਲੈਕਟਰ ਅਤੇ 1999 ’ਚ ਪੰਚਾਇਤ ਅਫਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੀ ਪਤਨੀ ਆਤਮਜੀਤ ਕੌਰ ਵੀ ਅਧਿਆਪਕ ਸਨ। ਤਿੰਨ ਬੇਟੇ ਤੇ ਇਕ ਬੇਟੀ ਜੋ ਆਸਟੇ੍ਰਲੀਆ ਵਿਚ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਸੰਨ ਸ਼ਾਈਨ ਅਤੇ ਡੋਲਾ ਇੰਟਰਨੈਸ਼ਨਲ ਕਾਲਜ ਚਲਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments