ਮਜ਼ਬੂਤੀ ਆਲਮੀ ਸੰਕੇਤਾਂ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ’ਚ ਸੋਨਾ ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਪਾਰ ਪੁੱਜ ਗਿਆ ਹੈ। ਐੱਚਡੀਐੱਫਸੀ ਸਕਿਓਰਿਟੀਜ਼ ਮੁਤਾਬਕ, ਵੀਰਵਾਰ ਨੂੰ ਦਿੱਲੀ ’ਚ ਸੋਨਾ (24 ਕੈਰੇਟ) 850 ਰੁਪਏ ਦੇ ਵਾਧੇ ਨਾਲ 70,050 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਭਾਅ ’ਤੇ ਬੰਦ ਹੋਇਆ।
ਮਜ਼ਬੂਤੀ ਆਲਮੀ ਸੰਕੇਤਾਂ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ’ਚ ਸੋਨਾ ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਪਾਰ ਪੁੱਜ ਗਿਆ ਹੈ। ਐੱਚਡੀਐੱਫਸੀ ਸਕਿਓਰਿਟੀਜ਼ ਮੁਤਾਬਕ, ਵੀਰਵਾਰ ਨੂੰ ਦਿੱਲੀ ’ਚ ਸੋਨਾ (24 ਕੈਰੇਟ) 850 ਰੁਪਏ ਦੇ ਵਾਧੇ ਨਾਲ 70,050 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਭਾਅ ’ਤੇ ਬੰਦ ਹੋਇਆ। ਇਹ ਲਗਾਤਾਰ ਦੂਜਾ ਸੈਸ਼ਨ ਰਿਹਾ ਜਦੋਂ ਸੋਨੇ ਨੇ ਨਵਾਂ ਸਰਬਕਾਲੀ ਉੱਚ ਪੱਧਰ ਬਣਾਇਆ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 1,000 ਰੁਪਏ ਵਧ ਕੇ 81,700 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਕੌਮਾਂਤਰੀ ਬਾਜ਼ਾਰ ’ਚ ਵੀ ਵੀਰਵਾਰ ਨੂੰ ਸੋਨਾ 22 ਡਾਲਰ ਵਧ ਕੇ 2,297 ਰੁਪਏ ਪ੍ਰਥੀ ਔਂਸ ’ਤੇ ਬੰਦ ਹੋਇਆ। ਇਸੇ ਤਰ੍ਹਾਂ ਚਾਂਦੀ ਵੀ ਕਰੀਬ ਇਕ ਡਾਲਰ ਵਧ ਕੇ 27.05 ਡਾਲਰ ਪ੍ਰਤੀ ਔਂਸ ’ਤੇ ਪੁੱਜ ਗਈ। ਮਾਹਰਾਂ ਮੁਤਾਬਕ ਡਾਲਰ ’ਚ ਕਮਜ਼ੋਰੀ ਕਾਰਨ ਸੋਨਾ ਆਪੇ ਸਰਬਕਾਲੀ ਉੱਚੇ ਪੱਧਰ ਦੇ ਨੇੜੇ-ਤੇੜੇ ਕਾਰੋਬਾਰ ਕਰ ਰਿਹਾ ਹੈ।