ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੋਸਟ ਪੁਲਿਸ ਦਾ ਧਿਆਨ ਭਟਕਾਉਣ ਲਈ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਇਸ ਨੂੰ ਵੀ ਜਾਂਚ ’ਚ ਸ਼ਾਮਲ ਕਰ ਲਿਆ ਹੈ ਪਰ ਇਸ ਦਰਮਿਆਨ ਸਰਬਜੀਤ ਸਿੰਘ ਦੀ ਇਕ ਹੋਰ ਪੋਸਟ ਸੋਸ਼ਲ ਮੀਡੀਆ ’ਚ ਪ੍ਰਸਾਰਤ ਹੋਈ ਹੈ ਜਿਸ ’ਚ ਉਸ ਨੇ ਬੰਗਲਾਦੇਸ਼ ਦੇ ਢਾਕਾ ’ਚ ਹੋਣ ਦੀ ਗੱਲ ਕਹੀ ਹੈ।
ਨਾਨਕਮੱਤਾ ਦੇ ਡੇਰਾ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਾਤਲ ਦੋ ਸ਼ੂਟਰਾਂ ਦੀ ਤਲਾਸ਼ ’ਚ ਪੁਲਿਸ ਦੀਆਂ 15 ਟੀਮਾਂ ਲੱਗੀਆਂ ਹਨ ਪਰ ਸੋਸ਼ਲ ਮੀਡੀਆ ’ਚ ਉਸ ਦੇ ਬੰਗਲਾਦੇਸ਼ ਦੇ ਢਾਕਾ ਪੁੱਜਣ ਦੀ ਪੋਸਟ ਪ੍ਰਸਾਰਤ ਹੋ ਰਹੀ ਹੈ। ਇਸ ’ਚ ਉਹ ਬਾਬਾ ਤਰਸੇਮ ਸਿੰਘ ਨੂੰ ਸਬਕ ਸਿਖਾਉਣ ਦੀ ਗੱਲ ਕਹਿ ਰਿਹਾ ਹੈ। ਹਾਲਾਂਕਿ ਇਹ ਪੋਸਟ ਕਾਫ਼ੀ ਪੁਰਾਣੀ ਲੱਗ ਰਹੀ ਹੈ।
28 ਮਾਰਚ ਦੀ ਸਵੇਰ ਕਰੀਬ ਛੇ ਵਜੇ ਬਾਬਾ ਤਰਸੇਮ ਸਿੰਘ ਦਾ ਬਾਈਕ ਸਵਾਰ ਦੋ ਸ਼ੂਟਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮਾਮਲੇ ’ਚ ਪੁਲਿਸ ਨੇ ਬਾਈਕ ਸਵਾਰ ਸ਼ੂਟਰ ਤਰਨਤਾਰਨ ਪੰਜਾਬ ਦੇ ਸਰਬਜੀਤ ਸਿੰਘ ਅਤੇ ਬਿਲਾਸਪੁਰ, ਯੂਪੀ ਦੇ ਅਮਰਜੀਤ ਸਿੰਘ ਉਰਫ ਬਿੱਟਾ ਸਣੇ ਪੰਜ ’ਤੇ ਮੁਕੱਦਮਾ ਦਰਜ ਕਰ ਦਿੱਤਾ ਸੀ। ਨਾਲ ਹੀ ਦੋਵਾਂ ਸ਼ੂਟਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਦੂਜੇ ਦਿਨ ਸੋਸ਼ਲ ਮੀਡੀਆ ’ਚ ਨਾਮਜ਼ਦ ਕਾਤਲ ਸਰਬਜੀਤ ਸਿੰਘ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ ਪਰ ਸ਼ਾਮ ਤੱਕ ਪੋਸਟ ਹਟਾ ਦਿੱਤੀ ਗਈ।
ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੋਸਟ ਪੁਲਿਸ ਦਾ ਧਿਆਨ ਭਟਕਾਉਣ ਲਈ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਇਸ ਨੂੰ ਵੀ ਜਾਂਚ ’ਚ ਸ਼ਾਮਲ ਕਰ ਲਿਆ ਹੈ ਪਰ ਇਸ ਦਰਮਿਆਨ ਸਰਬਜੀਤ ਸਿੰਘ ਦੀ ਇਕ ਹੋਰ ਪੋਸਟ ਸੋਸ਼ਲ ਮੀਡੀਆ ’ਚ ਪ੍ਰਸਾਰਤ ਹੋਈ ਹੈ ਜਿਸ ’ਚ ਉਸ ਨੇ ਬੰਗਲਾਦੇਸ਼ ਦੇ ਢਾਕਾ ’ਚ ਹੋਣ ਦੀ ਗੱਲ ਕਹੀ ਹੈ।
ਨਾਲ ਹੀ ਕਿਹਾ ਕਿ ਅਸੀਂ ਸਹੀ ਸਮਾਂ ਆਉਣ ’ਤੇ ਖ਼ੁਦ ਨੂੰ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਕਰ ਦਿਆਂਗੇ। ਜਿਸ ਤਰ੍ਹਾਂ ਕਾਤਲਾਂ ਨੂੰ ਲੋਕਲ ਦੇ ਨਾਲ-ਨਾਲ ਯੂਪੀ ਤੇ ਪੰਜਾਬ ਦੇ ਕੁਝ ਲੋਕਾਂ ਦਾ ਸਪੋਰਟ ਮਿਲਿਆ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਕੌਮਾਂਤਰੀ ਕੁਨੈਕਸ਼ਨ ਵੀ ਹੋ ਸਕਦਾ ਹੈ। ਇੱਧਰ, ਖ਼ਾਲਿਸਤਾਨੀ ਅੰਮ੍ਰਿਤਪਾਲ ਸਿੰਘ ਦੀ ਵੀ ਇਕ ਵੀਡੀਓ ਪ੍ਰਸਾਰਤ ਹੋ ਰਹੀ ਹੈ ਜਿਸ ’ਚ ਉਹ ਬਾਬਾ ਤਰਸੇਮ ਸਿੰਘ ’ਤੇ ਗੁਰੂਘਰ ਦਾ ਅਪਮਾਨ ਕਰਨ ਦੀ ਗੱਲ ਕਰਦਿਆਂ ਸਬਕ ਸਿਖਾਉਣ ਲਈ ਭੜਕਾ ਰਿਹਾ ਹੈ। ਹਾਲਾਂਕਿ ਅੰਮ੍ਰਿਤਪਾਲ ਸਾਲ 2023 ’ਚ ਗਿ੍ਰਫ਼ਤਾਰ ਹੋ ਚੁੱਕਾ ਹੈ। ਇਸ ਲਈ ਪ੍ਰਸਾਰਤ ਵੀਡੀਓ ਕਾਫ਼ੀ ਪੁਰਾਣੀ ਲੱਗ ਰਹੀ ਹੈ। ਫ਼ਿਲਹਾਲ ਪੁਲਿਸ ਨੇ ਕਾਤਲਾਂ ’ਤੇ ਇਨਾਮ ਐਲਾਨ ਦਿੱਤੇ ਹਨ। ਹੁਣ ਉਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਹੀ ਕਤਲ ਦੀ ਅਸਲੀ ਵਜ੍ਹਾ ਪਤਾ ਲੱਗੇਗੀ।