ਬੰਗਾ ਗੜਸ਼ੰਕਰ ਰੋਡ ‘ਤੇ ਸਥਿਤ ਪਿੰਡ ਪੱਲੀ ਝਿੱਕੀ ਵਿਖੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਜਣੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਪੀਬੀ-32-ਏ-6309 ਨੂੰ ਕਿਰਨਦੀਪ ਪੁੱਤਰ ਸਤਪਾਲ ਨਿਵਾਸੀ ਨੌਰਾ ਚਲਾ ਰਿਹਾ ਸੀ ,ਜੋ ਕਿ ਆਪਣੇ ਦੋ ਹੋਰ ਸਾਥੀਆਂ ਸੁਨੀਲ ਕੁਮਾਰ ਪੁੱਤਰ ਅਜੈ ਕੁਮਾਰ ਅਤੇ ਸੁਨੀਲ ਕੁਮਾਰ ਪੁੱਤਰ ਮਨੋਹਰ ਲਾਲ ਦੋਨੋ ਨਿਵਾਸੀ ਨੌਰਾ ਨਾਲ ਗੜ੍ਹਸ਼ੰਕਰ ਤੋਂ ਆਪਣੇ ਪਿੰਡ ਨੌਰਾ ਨੂੰ ਆ ਰਹੇ ਸਨ।।ਜਦੋਂ ਪਿੰਡ ਪੱਲੀ ਝਿੱਕੀ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਪੀਬੀ 32 ਐਫ 2230 ਜਿਸ ਨੂੰ ਸੰਜੀਵ ਕੁਮਾਰ ਪੁੱਤਰ ਮਨੋਹਰ ਲਾਲ ਨ
ਬੰਗਾ ਗੜਸ਼ੰਕਰ ਰੋਡ ‘ਤੇ ਸਥਿਤ ਪਿੰਡ ਪੱਲੀ ਝਿੱਕੀ ਵਿਖੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਜਣੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਪੀਬੀ-32-ਏ-6309 ਨੂੰ ਕਿਰਨਦੀਪ ਪੁੱਤਰ ਸਤਪਾਲ ਨਿਵਾਸੀ ਨੌਰਾ ਚਲਾ ਰਿਹਾ ਸੀ ,ਜੋ ਕਿ ਆਪਣੇ ਦੋ ਹੋਰ ਸਾਥੀਆਂ ਸੁਨੀਲ ਕੁਮਾਰ ਪੁੱਤਰ ਅਜੈ ਕੁਮਾਰ ਅਤੇ ਸੁਨੀਲ ਕੁਮਾਰ ਪੁੱਤਰ ਮਨੋਹਰ ਲਾਲ ਦੋਨੋ ਨਿਵਾਸੀ ਨੌਰਾ ਨਾਲ ਗੜ੍ਹਸ਼ੰਕਰ ਤੋਂ ਆਪਣੇ ਪਿੰਡ ਨੌਰਾ ਨੂੰ ਆ ਰਹੇ ਸਨ।।ਜਦੋਂ ਪਿੰਡ ਪੱਲੀ ਝਿੱਕੀ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਪੀਬੀ 32 ਐਫ 2230 ਜਿਸ ਨੂੰ ਸੰਜੀਵ ਕੁਮਾਰ ਪੁੱਤਰ ਮਨੋਹਰ ਲਾਲ ਨਿਵਾਸੀ ਘਮੋਰਾ ਨਾਲ ਟੱਕਰ ਹੋ ਗਈ। ਨਤੀਜੇ ਵਜੋ ਦੋਨਾਂ ਮੋਟਰਸਾਈਕਲਾਂ ’ਤੇ ਸਵਾਰ ਚਾਰੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਵੱਖ-ਵੱਖ ਸਾਧਨਾਂ ਰਾਹੀਂ ਸਿਵਲ ਹਸਪਤਾਲ ਬੰਗਾ ਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਪੁਹੰਚਾਇਆ। ਜਿੱਥੇ ਡਾਕਟਰਾਂ ਨੇ ਸੰਜੀਵ ਕੁਮਾਰ ਪੁੱਤਰ ਮਨੋਹਰ ਲਾਲ ਨਿਵਾਸੀ ਘਮੋਰਾ ਅਤੇ ਕਿਰਨਦੀਪ ਨਿਵਾਸੀ ਨੌਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦਕਿ ਗੰਭੀਰ ਰੂਪ ਵਿਚ ਜ਼ਖਮੀ ਸੁਨੀਲ ਕੁਮਾਰ ਪੁੱਤਰ ਅਜੈ ਕੁਮਾਰ ਨਿਵਾਸੀ ਨੌਰਾ ਨੂੰ ਸਿਵਲ ਹਸਪਤਾਲ ਬੰਗਾ, ਜਦਕਿ ਦੁਸਰੇ ਸੁਨੀਲ ਕੁਮਾਰ ਪੁੱਤਰ ਮਨੋਹਰ ਲਾਲ ਨਿਵਾਸੀ ਨੌਰਾ ਨੂੰ ਸਿਵਲ ਹਸਪਤਾਲ ਗੜਸ਼ੰਕਰ ਦਾਖਿਲ ਕਰਵਾਇਆ ਗਿਆ।। ਇਸ ਤੋਂ ਬਾਅਦ ਬੰਗਾ ਵਿਚ ਜ਼ੇਰੇ ਇਲਾਜ ਸੁਨੀਲ ਕੁਮਾਰ ਪੁੱਤਰ ਅਜੈ ਕੁਮਰ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰ ਵੱਲੋਂ ਉਸ ਨੂੰ ਸਿਵਲ ਹਸਪਤਾਲ ਜਲੰਧਰ ਲਈ ਰੈਫਰ ਕਰ ਦਿੱਤਾ। ਜਦਕਿ ਸੁਨੀਲ ਕੁਮਾਰ ਪੁੱਤਰ ਮਨੋਹਰ ਲਾਲ ਗੜ੍ਹਸ਼ੰਕਰ ਵਿਖੇ ਹੀ ਜ਼ੇਰੇ ਇਲਾਜ ਹੈ।।ਦੁਰਘਟਨਾ ਦੀ ਸੂਚਨਾ ਮਿਲਦੇ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ ਅਤੇ ਹਾਦਸੇ ਵਿੱਚ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।