Thursday, October 17, 2024
Google search engine
HomeDeshਜਲਦ ਹੀ ਲਾਂਚ ਹੋਵੇਗਾ Realme GT Neo 6 SE ਸਮਾਰਟਫੋਨ, ਮਿਲਣਗੇ ਕਈ...

ਜਲਦ ਹੀ ਲਾਂਚ ਹੋਵੇਗਾ Realme GT Neo 6 SE ਸਮਾਰਟਫੋਨ, ਮਿਲਣਗੇ ਕਈ ਖਾਸ ਫੀਚਰਜ਼, ਜਾਣੋ ਇੱਥੇ ਡਿਟੇਲ

ਤੁਹਾਨੂੰ ਦੱਸ ਦੇਈਏ ਕਿ ਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਫੋਨ ‘ਚ Qualcomm ਦਾ Snapdragon 7 Gen 3 ਕੰਪਨੀ ਦੀ Snapdragon 7 ਸੀਰੀਜ਼ ਦਾ ਸਭ ਤੋਂ ਤੇਜ਼ ਮਾਡਲ ਹੋਵੇਗਾ।

 Realme ਪੂਰੀ ਦੁਨੀਆ ‘ਚ ਆਪਣੇ ਸਮਾਰਟਫੋਨ ਲਈ ਜਾਣਿਆ ਜਾਂਦਾ ਹੈ। ਕੰਪਨੀ ਗਾਹਕਾਂ ਨੂੰ ਬਿਹਤਰੀਨ ਅਨੁਭਵ ਦੇਣ ਲਈ ਨਵੇਂ-ਨਵੇਂ ਫੋਨ ਲੈ ਕੇ ਆਉਂਦੀ ਰਹਿੰਦੀ ਹੈ। ਫਿਲਹਾਲ ਕੰਪਨੀ ਨਵਾਂ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਅਸੀਂ Realme GT Neo 6 SE ਬਾਰੇ ਗੱਲ ਕਰ ਰਹੇ ਹਾਂ, ਜਿਸ ਨੂੰ ਛੇਤੀ ਹੀ ਚੀਨ ਵਿੱਚ ਲਾਂਚ ਕੀਤੇ ਜਾਣ ਦੀ ਉਮੀਦ ਹੈ ਤੇ ਕੰਪਨੀ ਨੇ ਹੈਂਡਸੈੱਟ ਦੇ ਸਪੈਸਿਫਿਕੇਸ਼ਨ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।

ਚੀਨੀ ਸਮਾਰਟਫੋਨ ਨਿਰਮਾਤਾ ਨੇ ਚੀਨੀ ਮਾਈਕ੍ਰੋਬਲਾਗਿੰਗ ਸਾਈਟ Weibo ਦੁਆਰਾ ਹੈਂਡਸੈੱਟ ਦੇ ਫੀਚਰ ਦਾ ਐਲਾਨ ਕੀਤਾ ਹੈ ਤੇ ਇਹ ਕਿ ਇਹ ਕੁਆਲਕਾਮ ਦੀ ਔਕਟਾ-ਕੋਰ ਸਨੈਪਡ੍ਰੈਗਨ 7 ਸੀਰੀਜ਼ ਚਿੱਪ ਦੁਆਰਾ ਸੰਚਾਲਿਤ ਹੋਵੇਗਾ। ਇਸ ਫੋਨ ਨੂੰ Realme GT Neo 6 ਦੇ ਨਾਲ ਲਾਂਚ ਕੀਤੇ ਜਾਣ ਦੀ ਉਮੀਦ ਹੈ ਜੋ Snapdragon 8s Gen 3 ਪ੍ਰੋਸੈਸਰ ਦੇ ਨਾਲ ਆਉਣ ਦੀ ਉਮੀਦ ਹੈ।

ਕੰਪਨੀ ਨੇ Weibo ‘ਤੇ ਇੱਕ ਪੋਸਟ ਵਿੱਚ ਕਿਹਾ ਕਿ Realme GT Neo 6 SE ਵਿੱਚ Snapdragon 7 Gen 3 ਪ੍ਰੋਸੈਸਰ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ ਮਿਡਰੇਂਜ ਚਿੱਪ (ਪਾਰਟ ਨੰਬਰ SM7675 ਦੇ ਨਾਲ) ਆਉਣ ਵਾਲੇ OnePlus Ace 3V ਨੂੰ ਵੀ ਪਾਵਰ ਦੇਵੇਗੀ ਜੋ ਕਿ ਚੀਨ ਵਿੱਚ ਡੈਬਿਊ ਕਰਨ ਲਈ ਤਿਆਰ ਹੈ।

ਰੀਅਲਮੀ ਨੇ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਹੈਂਡਸੈੱਟ ਨੂੰ ਚੀਨ ਅਤੇ ਭਾਰਤ ਸਮੇਤ ਹੋਰ ਬਾਜ਼ਾਰਾਂ ਵਿੱਚ ਕਦੋਂ ਲਾਂਚ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਫੋਨ ‘ਚ Qualcomm ਦਾ Snapdragon 7 Gen 3 ਕੰਪਨੀ ਦੀ Snapdragon 7 ਸੀਰੀਜ਼ ਦਾ ਸਭ ਤੋਂ ਤੇਜ਼ ਮਾਡਲ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਮੋਬਾਈਲ ਚਿੱਪ ਦਾ ਆਰਕੀਟੈਕਚਰ Qualcomm ਦੇ ਫਲੈਗਸ਼ਿਪ Snapdragon 8 Gen 3 ਚਿਪਸੈੱਟ ਵਰਗਾ ਹੈ ਜੋ ਅਕਤੂਬਰ 2023 ਵਿੱਚ ਲਾਂਚ ਕੀਤਾ ਗਿਆ ਸੀ।

ਫੀਚਰਜ਼ ਦੀ ਗੱਲ ਕਰੀਏ ਤਾਂ Realme GT Neo 6 SE ‘ਚ 1.5K LTPO OLED ਸਕਰੀਨ ਹੋਵੇਗੀ ਜੋ ਕਿ ਫਲੈਗਸ਼ਿਪ ਸਮਾਰਟਫੋਨ ਦੇ ਬਰਾਬਰ ਹੈ।

ਇਸ ਤੋਂ ਇਲਾਵਾ ਇਸ ਫੋਨ ‘ਚ 100W ਵਾਇਰਡ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,500mAh ਦੀ ਬੈਟਰੀ ਵੀ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments