ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਟ੍ਰੈਫਿਕ ਜਾਮ ਤੋਂ ਬਚਣ ਲਈ ਬਦਲਵੇਂ ਰਸਤੇ ਆਪਣਾ ਕੇ ਸ਼ਾਮ 5 ਵਜੇ ਤੋਂ ਪਹਿਲਾਂ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਨ।
22 ਦਸੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਦੇ ਮੱਦੇਨਜ਼ਰ ਸ਼ਹਿਰ ਦੀਆਂ ਕਈ ਸੜਕਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਦੇ ਲਈ ਟ੍ਰੈਫਿਕ ਪੁਲਸ ਵੱਲੋਂ 21 ਅਤੇ 22 ਤਾਰੀਖ਼ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਅੱਜ ਸ਼ਾਮ 5 ਵਜੇ ਤੱਕ ਰਿਹਰਸਲ ਹੋਣੀ ਹੈ। ਇਸ ਦੌਰਾਨ ਰਾਜਿੰਦਰ ਪਾਰਕ ਸੈਕਟਰ-2, 3 ਦੇ ਛੋਟਾ ਚੌਂਕ ਤੋਂ ਲੈ ਕੇ ਸੁਖ਼ਨਾ ਝੀਲ ਵਰਗੇ ਪੁਆਇੰਟ ਤੱਕ ਉੱਤਰ ਸੜਕ ‘ਤੇ ਜਾਮ ਰਹੇਗਾ।
ਇਸ ਤੋਂ ਇਲਾਵਾ ਟ੍ਰੈਫਿਕ ਨੂੰ ਹੀਰਾ ਸਿੰਘ ਚੌਂਕ ਤੋਂ ਗੋਲਫ ਟਰਨ ‘ਤੇ ਵਿਗਿਆਨ ਪੱਥ ਅਤੇ ਵੀ. ਵੀ. ਆਈ. ਪੀ. ਸੁਖਨਾ ਮਾਰਗ ‘ਤੇ ਚੱਲ ਰਹੇ ਐੱਸ. ਜੀ. ਜੀ. ਐੱਸ. ਲਾਈਟ ਪੁਆਇੰਟ ਤੋਂ ਸੇਂਟ ਕਬੀਰ ਲਾਈਟ ਪੁਆਇੰਟ ਵੱਲ ਡਾਇਵਰਟ ਕੀਤਾ ਜਾਵੇਗਾ। ਲੋਕਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਹੋਰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।