ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਲਗਭਗ ਦੋ ਮਹੀਨਿਆਂ ਬਾਅਦ ਕ੍ਰਿਕਟ ਸਟੇਡੀਅਮ ‘ਚ ਪਰਤੇ ਅਤੇ ਮੰਗਲਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਅਨਬਾਕਸ ਈਵੈਂਟ ‘ਚ ਹਿੱਸਾ ਲਿਆ।
ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਲਗਭਗ ਦੋ ਮਹੀਨਿਆਂ ਬਾਅਦ ਕ੍ਰਿਕਟ ਸਟੇਡੀਅਮ ‘ਚ ਪਰਤੇ ਤੇ ਮੰਗਲਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਅਨਬਾਕਸ ਈਵੈਂਟ ‘ਚ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਸੀ, ਜਦੋਂ ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਸਨ। ਜੋੜੇ ਨੇ ਕੁਝ ਸਮਾਂ ਪਹਿਲਾਂ ਆਪਣੇ ਬੇਟੇ ਦਾ ਸਵਾਗਤ ਕੀਤਾ।
ਵਿਰਾਟ ਕੋਹਲੀ ਆਖਰਕਾਰ ਕ੍ਰਿਕਟ ਦੇ ਮੈਦਾਨ ਵਿੱਚ ਵਾਪਸ ਪਰਤ ਆਏ ਹਨ ਤੇ ਹੁਣ ਆਈਪੀਐਲ 2024 ਵਿੱਚ ਆਪਣੀ ਪਛਾਣ ਬਣਾਉਣ ਲਈ ਬੇਤਾਬ ਹਨ। ਕੋਹਲੀ ਦਾ ਬੈਂਗਲੁਰੂ ਵਿੱਚ ਆਰਸੀਬੀ ਦੇ ਅਨਬਾਕਸ ਈਵੈਂਟ ਦੌਰਾਨ ਦਰਸ਼ਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਦਰਸ਼ਕਾਂ ਨੇ ਆਪਣੇ ਚਹੇਤੇ ਸਟਾਰ ਨੂੰ ਦੇਖ ਕੇ ਖੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ 35 ਸਾਲਾ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ‘ਕਿੰਗ’ ਨਹੀਂ ਕਿਹਾ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ।
ਦੇਖੋ, ਅਸੀਂ ਜਲਦੀ ਹੀ ਚੇਨਈ ਲਈ ਰਵਾਨਾ ਹੋਣਾ ਹੈ। ਸਾਡੇ ਕੋਲ ਚਾਰਟਰਡ ਫਲਾਈਟ ਹੈ ਇਸ ਲਈ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਸਭ ਤੋਂ ਪਹਿਲਾਂ ਮੈਨੂੰ ਕਿੰਗ ਕਹਿਣਾ ਬੰਦ ਕਰਨਾ ਹੋਵੇਗਾ। ਮੈਂ ਫੈਫ ਨੂੰ ਕਹਿ ਰਿਹਾ ਸੀ ਕਿ ਜਦੋਂ ਤੁਸੀਂ ਕਿੰਗ ਕਹਿੰਦੇ ਹੋ ਤਾਂ ਮੈਨੂੰ ਹਰ ਪਾਸੇ ਸ਼ਰਮ ਆਉਂਦੀ ਹੈ। ਇਸ ਲਈ ਹੁਣ ਤੋਂ ਮੈਨੂੰ ਵਿਰਾਟ ਕਹੋ। ਕਿੰਗ ਸ਼ਬਦ ਦੀ ਵਰਤੋਂ ਨਾ ਕਰੋ।
ਧਿਆਨ ਯੋਗ ਹੈ ਕਿ ਵਿਰਾਟ ਕੋਹਲੀ ਨੂੰ ਕ੍ਰਿਕਟ ਜਗਤ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਕਿੰਗ ਦਾ ਨਾਂ ਮਿਲਿਆ ਹੈ। ਕੋਹਲੀ ਨੇ ਆਪਣੀ ਟੀਮ (ਭਾਰਤ ਤੇ ਆਰਸੀਬੀ) ਨੂੰ ਕਈ ਮੌਕਿਆਂ ‘ਤੇ ਮੁਸ਼ਕਲ ਸਥਿਤੀਆਂ ਤੋਂ ਜੇਤੂ ਬਣਾਇਆ ਅਤੇ ਦੌੜਾਂ ਦਾ ਪਹਾੜ ਖੜ੍ਹਾ ਕੀਤਾ। ਕੋਹਲੀ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਧੁਨਿਕ ਦੌਰ ‘ਚ ਕ੍ਰਿਕਟ ਦਾ ਕਿੰਗ ਕਿਹਾ ਜਾਂਦਾ ਹੈ।