ਥਾਣਾ ਆਦਮਪੁਰ ਅਧੀਨ ਆਉਂਦੀ ਚੌਂਕੀ ਅਲਾਵਲਪੁਰ ਦੇ ਬਿਲਕੁਲ ਸਾਹਮਣੇ ਅੱਜ ਦਿਨ ਚੜ੍ਹਦਿਆਂ ਗੰਦੇ ਨਾਲੇ ਵਿੱਚੋਂ ਸਿਰ ਵੱਢੀ ਅਤੇ ਕੁੱਝ ਹਿੱਸਾ ਸਾੜੀ ਜਾ ਚੁੱਕੀ ਲਾਸ਼ ਮਿਲਣ ਤੇ ਸਨਸਨੀ ਫੈਲ ਗਈ।
ਥਾਣਾ ਆਦਮਪੁਰ ਅਧੀਨ ਆਉਂਦੀ ਚੌਂਕੀ ਅਲਾਵਲਪੁਰ ਦੇ ਬਿਲਕੁਲ ਸਾਹਮਣੇ ਅੱਜ ਦਿਨ ਚੜ੍ਹਦਿਆਂ ਗੰਦੇ ਨਾਲੇ ‘ਚੋਂ ਸਿਰ ਵੱਢੀ ਅਤੇ ਕੁੱਝ ਹਿੱਸਾ ਸੜੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵਿੰਦਰ ਉਰਫ ਰਿੰਕਾ ਜੋ ਕਿ ਦਿਹਾੜੀ ਕਰਨ ਵਾਲਾ ਮਜ਼ਦੂਰ ਸੀ ਤੇ ਪਿੰਡ ਦੇ ਹੀ ਵਿਅਕਤੀ ਵੱਲੋਂ ਜਿਸਦਾ ਨਾਂ ਸੋਨੂੰ ਦੱਸਿਆ ਜਾ ਰਿਹਾ ਹੈ ਵੱਲੋਂ ਕਤਲ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਕਤ ਦੋਸ਼ੀ ਵੱਲੋਂ ਪਹਿਲਾਂ ਇਸਦੀ ਧੌਣ ਸਿਰ ਤੋਂ ਅਲੱਗ ਕਰ ਨਾਲੇ ਵਿੱਚ ਸੁੱਟ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।ਪੁਲਿਸ ਨੇ ਦੋਸੀ ਨੂੰ ਫੜ ਲਿਆ ਹੈ ਪਰ ਅਜੇ ਤੱਕ ਪਰਿਵਾਰ ਲਾਸ਼ ਚੁੱਕਣ ਨਹੀਂ ਦੇ ਰਿਹਾ ਤੇ ਉਸਦੇ ਸਿਰ ਨੂੰ ਲੱਭਣ ਦੀ ਮੰਗ ਕੀਤੀ ਜਾ ਰਹੀ ਹੈ।