Monday, February 3, 2025
Google search engine
HomeDeshਆਖ਼ਰੀ ਵਾਰ ਪੁੱਤਰ ਨੇ ਪਿਤਾ ਦੀਆਂ ਮੁੱਛਾਂ ਨੂੰ ਦਿੱਤਾ ਤਾਆ, ਉਮੜੀ ਹਮਾਇਤੀਆਂ...

ਆਖ਼ਰੀ ਵਾਰ ਪੁੱਤਰ ਨੇ ਪਿਤਾ ਦੀਆਂ ਮੁੱਛਾਂ ਨੂੰ ਦਿੱਤਾ ਤਾਆ, ਉਮੜੀ ਹਮਾਇਤੀਆਂ ਦੀ ਭੀੜ… ਮੁਖਤਾਰ ਸੁਪੁਰਦ-ਏ-ਖ਼ਾਕ

ਜ਼ਿਲ੍ਹਾ ਮੈਜਿਸਟ੍ਰੇਟ ਆਰਿਆਕਾ ਅਖੌਰੀ ਅਤੇ ਪੁਲਿਸ ਸੁਪਰਡੈਂਟ ਓਮਵੀਰ ਸਿੰਘ ਵੀ ਮੌਕੇ ‘ਤੇ ਮੌਜੂਦ ਸਨ ਅਤੇ ਸੁਰੱਖਿਆ ਸਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੰਦੇ ਰਹੇ …

ਮਾਫ਼ੀਆ ਮੁਖਤਾਰ ਅੰਸਾਰੀ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਕਬਰਿਸਤਾਨ, ਕਾਲੀਬਾਗ, ਯੂਸਫਪੁਰ ਵਿੱਚ ਸੁਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ। ਮੁਖਤਾਰ ਦੀ ਕਬਰ ਉਸ ਦੇ ਪਿਤਾ ਸੁਭਾਨਉੱਲ੍ਹਾ ਅੰਸਾਰੀ ਅਤੇ ਮਾਂ ਬੇਗਮ ਰਾਬੀਆ ਖਾਤੂਨ ਦੀਆਂ ਕਬਰਾਂ ਦੇ ਨੇੜੇ ਪੁੱਟੀ ਗਈ ਸੀ। ਮੁਖਤਾਰ ਦੇ ਸੁਪੁਰਦ-ਏ-ਖ਼ਾਕ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਸਨ।

ਕਬਰਸਤਾਨ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਗਿਆ ਸੀ, ਇਸ ਲਈ ਲੋਕ ਕਬਰਸਤਾਨ ਦੇ ਬਾਹਰ ਇਕੱਠੇ ਹੋ ਗਏ ਸਨ। ਲੋਕਾਂ ਦੀ ਭਾਰੀ ਭੀੜ ਨੂੰ ਦੇਖ ਕੇ ਮੁਖਤਾਰ ਦੇ ਪੁੱਤਰ ਉਮਰ ਨੇ ਖੁਦ ਮਾਈਕ ਚੁੱਕ ਲਿਆ। ਉਨ੍ਹਾਂ ਲੋਕਾਂ ਨੂੰ ਪਿੱਛੇ ਹਟਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਵੀ ਕੀਤੀ। ਮੁਖਤਾਰ ਅੰਸਾਰੀ ਨੂੰ ਭਾਰੀ ਪੁਲਿਸ ਫੋਰਸ ਅਤੇ ਲੋਕਾਂ ਦੀ ਭੀੜ ਵਿਚਕਾਰ ਦਫ਼ਨਾਇਆ ਗਿਆ।

ਮੁਖਤਾਰ ਦੇ ਰਿਸ਼ਤੇਦਾਰਾਂ ਸਮੇਤ ਉਨ੍ਹਾਂ ਦੇ ਵੱਡੇ ਭਰਾ ਸੰਸਦ ਮੈਂਬਰ ਅਫਜ਼ਲ ਅੰਸਾਰੀ, ਸਾਬਕਾ ਵਿਧਾਇਕ ਸਿਬਗਤੁੱਲ੍ਹਾ ਅੰਸਾਰੀ, ਭਤੀਜੇ ਮੁਹੰਮਦਾਬਾਦ ਦੇ ਵਿਧਾਇਕ ਸੁਹੈਬ ਅੰਸਾਰੀ, ਪੁੱਤਰ ਉਮਰ ਅੰਸਾਰੀ ਨੇ ਮੁਖਤਾਰ ਦੀ ਕਬਰ ‘ਤੇ ਮਿੱਟੀ ਪਾ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

ਜ਼ਿਲ੍ਹਾ ਮੈਜਿਸਟ੍ਰੇਟ ਆਰਿਆਕਾ ਅਖੌਰੀ ਅਤੇ ਪੁਲਿਸ ਸੁਪਰਡੈਂਟ ਓਮਵੀਰ ਸਿੰਘ ਵੀ ਮੌਕੇ ‘ਤੇ ਮੌਜੂਦ ਸਨ ਅਤੇ ਸੁਰੱਖਿਆ ਸਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੰਦੇ ਰਹੇ |

ਜਦੋਂ ਪੁੱਤ ਨੇ ਮੁੱਛਾਂ ਨੂੰ ਦਿੱਤਾ ਤਾਅ

ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋਈ, ਜਿਸ ‘ਚ ਬੇਟਾ ਆਪਣੇ ਪਿਤਾ ਮੁਖਤਾਰ ਦੀਆਂ ਮੁੱਛਾਂ ਨੂੰ ਛੂਹਦਾ ਨਜ਼ਰ ਆ ਰਿਹਾ ਹੈ। ਨਮ ਅੱਖਾਂ ਨਾਲ ਉਮਰ ਅੰਸਾਰੀ ਨੇ ਆਖ਼ਰੀ ਵਾਰ ਆਪਣੇ ਪਿਤਾ ਦੀਆਂ ਮੁੱਛਾਂ ਨੂੰ ਤਾਅ ਦਿੱਤਾ।

ਦਰਅਸਲ, ਮੁਖਤਾਰ ਅੰਸਾਰੀ ਨੂੰ ਵੱਡੀਆਂ ਮੁੱਛਾਂ ਦਾ ਬਹੁਤ ਸ਼ੌਕ ਸੀ। ਉਹ ਅਕਸਰ ਆਪਣੀਆਂ ਮੁੱਛਾਂ ਨੂੰ ਅਡਜਸਟ ਕਰਦੇ ਅਤੇ ਸਲਾਹੁਦੇ ਦੇਖੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments