ਪੰਨੂ ਨੇ ਇਸ ਮਾਮਲੇ ’ਚ ਅਰਵਿੰਦ ਕੇਜਰੀਵਾਲ ’ਤੇ ਵਾਦਾ-ਖ਼ਿਲਾਫ਼ੀ ਦਾ ਦੋਸ਼ ਲਾਇਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਨੂ ਦਾ ਇਹ ਖ਼ੁਲਾਸਾ ਸਿਆਸੀ ਮੁੱਦਾ ਬਣ ਸਕਦਾ ਹੈ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ’ਤੇ ਪੰਜਾਬ ਦੇ ਕੱਟੜਪੰਥੀ ਖ਼ਾਲਿਸਤਾਨੀਆਂ ਨਾਲ ਗੱਠਜੋੜ ਦੇ ਦੋਸ਼ ਲੱਗ ਚੁੱਕੇ ਹਨ। ਭਾਰਤ ’ਚ ਲੁੜੀਂਦੇ ਅੱਤਵਾਦੀ ਪੰਨੂ ਨੇ ਅਮਰੀਕਾ ਤੋਂ ਜਾਰੀ ਵੀਡੀਓ ’ਚ ਕਿਹਾ ਕਿ ਅਰਵਿੰਦ ਕੇਜਰੀਵਾਲ ਖ਼ੁਦ ਨੂੰ ਇਮਾਨਦਾਰ ਹਿੰਦੂ ਕਹਿੰਦੇ ਹਨ ਪਰ ਉਹ ਬੇਈਮਾਨ ਹਿੰਦੂ ਹਨ।
: ਅਮਰੀਕਾ ’ਚ ਰਹਿ ਰਹੇ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ’ਤੇ 2014 ਤੋਂ 2022 ਵਿਚਾਲੇ ਲਗਪਗ 134 ਕਰੋੜ ਰੁਪਏ (1.6 ਕਰੋੜ ਡਾਲਰ) ਲੈਣ ਦਾ ਦੋਸ਼ ਲਾਇਆ ਹੈ। ਸਿੱਖ ਫਾਰ ਜਸਟਿਸ ਦੇ ਸੰਸਥਾਪਕ ਪੰਨੂ ਮੁਤਾਬਕ ਖ਼ਾਲਿਸਤਾਨ ਸਮਰਥਕਾਂ ਨੇ 1993 ਦੇ ਦਿੱਲੀ ਬੰਬ ਧਮਾਕੇ ਦੇ ਮੁਲਜ਼ਮ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਇਹ ਰਕਮ ਦਿੱਤੀ ਸੀ।
ਪੰਨੂ ਨੇ ਇਸ ਮਾਮਲੇ ’ਚ ਅਰਵਿੰਦ ਕੇਜਰੀਵਾਲ ’ਤੇ ਵਾਦਾ-ਖ਼ਿਲਾਫ਼ੀ ਦਾ ਦੋਸ਼ ਲਾਇਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਨੂ ਦਾ ਇਹ ਖ਼ੁਲਾਸਾ ਸਿਆਸੀ ਮੁੱਦਾ ਬਣ ਸਕਦਾ ਹੈ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ’ਤੇ ਪੰਜਾਬ ਦੇ ਕੱਟੜਪੰਥੀ ਖ਼ਾਲਿਸਤਾਨੀਆਂ ਨਾਲ ਗੱਠਜੋੜ ਦੇ ਦੋਸ਼ ਲੱਗ ਚੁੱਕੇ ਹਨ। ਭਾਰਤ ’ਚ ਲੁੜੀਂਦੇ ਅੱਤਵਾਦੀ ਪੰਨੂ ਨੇ ਅਮਰੀਕਾ ਤੋਂ ਜਾਰੀ ਵੀਡੀਓ ’ਚ ਕਿਹਾ ਕਿ ਅਰਵਿੰਦ ਕੇਜਰੀਵਾਲ ਖ਼ੁਦ ਨੂੰ ਇਮਾਨਦਾਰ ਹਿੰਦੂ ਕਹਿੰਦੇ ਹਨ ਪਰ ਉਹ ਬੇਈਮਾਨ ਹਿੰਦੂ ਹਨ। ਜਦ 2014 ’ਚ ਉਸ ਕੋਲ ਸੱਤਾ ਨਹੀਂ ਸੀ, ਤਦ ਉਨ੍ਹਾਂ ਨੇ ਅਮਰੀਕਾ ਆ ਕੇ ਨਿਊਯਾਰਕ ’ਚ ਖ਼ਾਲਿਸਤਾਨੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਪੰਜ ਘੰਟੇ ਅੰਦਰ ਛੱਡ ਦਿੱਤਾ ਜਾਵੇਗਾ। ਉਂਜ ਇਕ ਅੱਤਵਾਦੀ ਤੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਪੰਨੂ ਦੇ ਦੋਸ਼ਾਂ ਨੂੰ ਏਜੰਸੀਆਂ ਵੱਧ ਤੱਵਜੋ ਨਹੀਂ ਦੇ ਰਹੀਆਂ ਹਨ। ਪੰਨੂ ਇਸ ਤੋਂ ਪਹਿਲਾਂ ਵੀ ਜਨਵਰੀ ’ਚ ਆਮ ਆਦਮੀ ਪਾਰਟੀ ਤੇ ਕੇਜਰੀਵਾਲ ’ਤੇ ਇਸੇ ਤਰ੍ਹਾਂ ਦੇ ਦੋਸ਼ ਲਾ ਚੁੱਕਾ ਹੈ।