29 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ 19 ਅਗਸਤ ਯਾਨੀ ਕਿ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿਚ ਜੰਮੂ-ਕਸ਼ਮੀਰ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਤੇ ਯੈੱਸ ਬੈਂਕ ਦੀਆਂ 540 ਸ਼ਾਖਾਵਾਂ ‘ਚ ਰਜਿਸਟ੍ਰੇਸ਼ਨ ਕੀਤੀ ਜਾਵੇਗੀ।
ਆਖਿਰਕਾਰ ਅਮਰਨਾਥ ਜਾਣ ਦੇ ਚਾਹਵਾਨ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਯਾਤਰਾ ਲਈ ਅਗਾਊਂ ਰਜਿਸਟ੍ਰੇਸ਼ਨ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਸ਼ਰਧਾਲੂ ਦੇਸ਼ ਭਰ ਦੇ ਚਾਰ ਬੈਂਕਾਂ ਦੀਆਂ 540 ਸ਼ਾਖਾਵਾਂ ਤੇ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਵੈੱਬਸਾਈਟ ‘ਤੇ ਵੀ ਰਜਿਸਟ੍ਰੇਸ਼ਨ ਕਰਵਾ ਸਕਣਗੇ। 13 ਸਾਲ ਤੋਂ ਘੱਟ ਤੇ 70 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਸ਼ਰਧਾਲੂ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ।
ਛੇ ਹਫ਼ਤਿਆਂ ਤੋਂ ਵੱਧ ਗਰਭਵਤੀ ਔਰਤਾਂ ਨੂੰ ਵੀ ਯਾਤਰਾ ਲਈ ਰਜਿਸਟਰ ਨਹੀਂ ਕੀਤਾ ਜਾਵੇਗਾ। ਯਾਤਰਾ ਰਜਿਸਟ੍ਰੇਸ਼ਨ ਲਈ ਮੈਡੀਕਲ ਸਰਟੀਫਿਕੇਟ ਜ਼ਰੂਰੀ ਹੈ। ਸਾਰੀਆਂ ਸੂਬਾ ਤੇ ਪ੍ਰਦੇਸ਼ ਸਰਕਾਰਾਂ ਵੱਲੋਂ ਅਧਿਕਾਰਤ ਡਾਕਟਰਾਂ ਤੇ ਮੈਡੀਕਲ ਕੇਂਦਰਾਂ ਦੁਆਰਾ ਬਣਾਏ ਗਏ ਸਿਹਤ ਸਰਟੀਫਿਕੇਟ ਵੈਲਿਡ ਹੋਣਗੇ। ਸ਼ਰਾਈਨ ਬੋਰਡ ਨੇ ਆਪਣੀ ਵੈੱਬਸਾਈਟ ‘ਤੇ ਵੇਰਵੇ ਉਪਲਬਧ ਕਰਵਾ ਦਿੱਤੇ ਹਨ।
ਤੁਹਾਨੂੰ ਦੱਸ ਦੇਈਏ ਕਿ 29 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ 19 ਅਗਸਤ ਯਾਨੀ ਕਿ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿਚ ਜੰਮੂ-ਕਸ਼ਮੀਰ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਤੇ ਯੈੱਸ ਬੈਂਕ ਦੀਆਂ 540 ਸ਼ਾਖਾਵਾਂ ‘ਚ ਰਜਿਸਟ੍ਰੇਸ਼ਨ ਕੀਤੀ ਜਾਵੇਗੀ।
ਸ਼ਰਧਾਲੂਆਂ ਨੂੰ ਹਰੇਕ ਬਿਨੈਕਾਰ ਦੀ ਫੋਟੋ, 250 ਰੁਪਏ ਪ੍ਰਤੀ ਸ਼ਰਧਾਲੂ ਯਾਤਰਾ ਰਜਿਸਟ੍ਰੇਸ਼ਨ ਫੀਸ, ਸਮੂਹ ਆਗੂ ਦਾ ਨਾਮ, ਮੋਬਾਈਲ ਫੋਨ ਨੰਬਰ ਅਤੇ ਈਮੇਲ ਸਮੇਤ ਪਤਾ ਦੀ ਲੋੜ ਹੁੰਦੀ ਹੈ। 1 ਤੋਂ 5 ਸ਼ਰਧਾਲੂਆਂ ਲਈ ਡਾਕ ਖਰਚ 50 ਰੁਪਏ, 6 ਤੋਂ 10 ਲਈ 100 ਰੁਪਏ, 11 ਤੋਂ 15 ਲਈ 150 ਰੁਪਏ, 16 ਤੋਂ 20 ਲਈ 200 ਰੁਪਏ, 21 ਤੋਂ 25 ਲਈ 250 ਰੁਪਏ ਅਤੇ 26 ਤੋਂ 30 ਲਈ 300 ਰੁਪਏ ਹੋਣਗੇ।
ਯਾਤਰਾ ਰਜਿਸਟ੍ਰੇਸ਼ਨ ਫੀਸ ਤੇ ਡਾਕ ਖਰਚ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਦੇ ਮੁੱਖ ਅਕਾਊਂਟ ਅਧਿਕਾਰੀ ਦੇ ਨਾਂ ਭੇਜਣੇ ਹੋਣਗੇ। ਰਜਿਸਟ੍ਰੇਸ਼ਨ ਲਈ 8 ਅਪ੍ਰੈਲ ਤੋਂ ਬਾਅਦ ਦਾ ਮੈਡੀਕਲ ਸਰਟੀਫਿਕੇਟ ਵੈਲਿਡ ਮੰਨਿਆ ਜਾਵੇਗਾ।